ਜਲੰਧਰ : ਸਭ ਜਾਣਦੇ ਹਨ ਕਿ ਫੇਸਬੁਕ ਬਹੁਤ ਸਮੇਂ ਤੋਂਲੋਕਾਂ ਨੂੰ ਇੰਟਰਨੈੱਟ ਨਾਲ ਜੋੜਨਾ ਚਾਹੁੰਦੀ ਹੈ ਤੇ ਹੁਣ ਲੱਗ ਰਿਹਾ ਹੈ ਕਿ ਫੇਸਬੁਕ ਗੂਗਲ ਤੋਂ ਮਦਦ ਲੈਣ ਦੀ ਤਿਆਰੀ 'ਚ ਹੈ। ਇਕ ਰਿਪੋਰਟ ਦੇ ਮੁਤਾਬਿਕ ਗੂਗਲ ਫਾਈਬਰ ਦੇ ਕੋ-ਫਾਉਂਡਰ ਕੈਵਿਨ ਲੋ ਨੂੰ ਆਪਣੇ ਕੁਨੈਕਸ਼ਨ ਇਨਫਰਾਸਟ੍ਰਕਚਰ ਲਈ ਡੀਲਜ਼ ਆਦਿ ਨੂੰ ਸੰਭਾਲਣ ਲਈ ਫੇਸਬੁਕ ਵੱਲੋਂ ਹਾਇਰ ਕੀਤਾ ਦਿਆ ਹੈ। ਫੇਸਬੁਕ ਨੇ ਇਹ ਸਾਫ ਕਰ ਦਿੱਤਾ ਹੈ ਕਿ ਕੈਵਿਨ ਲੋ ਫ੍ਰੀ ਬੇਸਿਕਸ 'ਤੇ ਕੰਮ ਨਹੀਂ ਕਰਨਗੇ।
ਫੇਸਬੁਕ ਦਾ ਕਹਿਣਾ ਹੈ ਕਿ ਕੈਵਿਨ ਲੋ ਵਾਇਰਲੈੱਸ ਟੈਕਨਾਲੋਜੀ 'ਚ ਸਾਡੀ ਮਦਦ ਕਰਨਗੇ। ਕੈਵਿਨ ਲੋ ਟੈਰੇਗ੍ਰਾਫ ਤੇ ਡ੍ਰੋਨ ਦੀ ਮਦਦ ਨਾਲ ਇੰਟਰਨੈੱਟ ਸਰਵਿਸ ਪ੍ਰੋਵਾਈਡ ਕਰਨ ਵਾਲੀ ਟੈਕਨਾਲੋਜੀ 'ਤੇ ਕੰਮ ਕਰਨਗੇ। ਕੈਵਿਨ ਲੋ ਵੱਲੋਂ ਇਕ ਫੇਸਬੁਕ ਪੋਸਟ 'ਚ ਲਿਖਿਆ ਗਿਆ ਕਿ 4 ਬਿਲੀਅਨ ਲੋਕ ਅਜੇ ਵੀ ਇੰਟਰਨੈੱਟ ਤੋਂ ਵਾਂਝੇ ਹਨ ਤੇ ਜ਼ਿਆਦਾਤਰ ਲੋਕ ਅਜੇ ਵੀ 2ਜੀ ਸਰਵਿਸ ਦੀ ਵਰਤੋਂ ਹੀ ਕਰ ਰਹੇ ਹਨ। ਇੰਟਰਨੈੱਟ ਅੱਜਕਲ ਐਜੂਕੇਸ਼ਨ ਦਾ ਸਭ ਤੋਂ ਵੱਡਾ ਸੋਰਸ ਬਣ ਗਿਆ ਹੈ ਤੇ ਇਸ ਦੌਰ 'ਚ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਾਂ। ਇਸ ਕਰਕੇ ਹੀ ਹੁਣ ਫੇਸਬੁਕ ਨਾਲ ਇਸ ਟੈਕਨਾਲੋਜੀ 'ਤੇ ਕੰਮ ਕਰਨ ਲਈ ਉਹ ਬਹੁਤ ਐਕਸਾਈਟਿਡ ਹਨ।
ਡਾਟਾਵਿੰਡ ਨੇ ਬਾਜ਼ਾਰ 'ਚ ਉਤਾਰਿਆ ਨਵਾਂ MoreGmax 4G7 ਟੈਬਲੇਟ
NEXT STORY