ਜਲੰਧਰ— ਕਿਫਾਇਤੀ ਸਮਾਰਟਫੋਨ ਅਤੇ ਟੈਬਲੇਟ ਨਿਰਮਾਤਾ ਕੰਪਨੀ ਡਾਟਾਵਿੰਡ ਨੇ ਆਪਣੇ ਪੋਰਟਫੋਲਿਓ ਦਾ ਵਿਸਤਾਰ ਕਰਦੇ ਹੋਏ ਅੱਜ ਮੋਰਜੀਮੈਕਸ ਬ੍ਰਾਂਡ ਦੇ ਤਹਿਤ ਨਵਾਂ ਟੈਬਲੇਟ ਮੋਰਜੀਮੈਕਸ 4ਜੀ7 ਬਾਜ਼ਾਰ 'ਚ ਉਤਾਰਿਆ ਹੈ ਜਿਸ ਦੀ ਕੀਮਤ 5,999 ਰੁਪਏ ਹੈ।
ਕੰਪਨੀ ਦੇ ਪ੍ਰਧਾਨ ਸੁਨੀਤ ਸਿੰਘ ਤੂਲੀ ਨੇ ਕਿਹਾ ਕਿ ਇਸ ਵਿਚ 1024 ਗੁਣਾ 600 ਪਿਕਸਲ ਰੈਜ਼ੋਲਿਊਸ਼ਨ ਵਾਲੀ 7-ਇੰਚ ਦੀ ਮਲਟੀਟੱਚ ਡਿਸਪਲੇ, 0.3 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ, ਤਿੰਨ ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਦਾ ਐਂਡ੍ਰਾਇਡ 5.1 ਆਪਰੇਟਿੰਗ ਸਿਸਟਮ ਕਵਾਡ-ਕੋਰ ਕਾਰਟੈਕਸ ਏ7 ਪ੍ਰੋਸੈਸਰ 'ਤੇ ਕੰਮ ਕਰਦਾ ਹੈ।
ਉਨ੍ਹਾਂ ਕਿਹਾ ਕਿ ਟੈਬਲੇਟ 'ਚ 23 ਜੀ.ਬੀ. ਤੱਕ ਦੀ ਐਕਪੈਂਡੇਬਲ ਮੈਮਰੀ ਹੈ। ਵਾਈ-ਫਾਈ, ਹਾਟਸਪਾਟ, ਵਾਈ-ਫਾਈ ਡਾਇਰੈਕਟ, ਬਲੂਟੁਥ ਅਤੇ ਜੀ.ਪੀ.ਐੱਸ. ਵਰਗੇ ਕੁਨੈਕਟੀਵਿਟੀ ਫੀਚਰ ਵੀ ਹਨ. ਇਹ ਸਾਰੇ ਰਿਟੇਲ ਆਊਟਲੇਟ 'ਤੇ ਉਪਲੱਬਧ ਹਨ। ਇਸ ਨੂੰ ਕੰਪਨੀ ਦੀ ਵੈੱਬਸਾਈਟ ਰਾਹੀਂ ਵੀ ਖਰੀਦਿਆ ਜਾ ਸਕਦਾ ਹੈ।
ਤੂਲੀ ਨੇ ਕਿਹਾ ਕਿ ਸਾਡਾ ਟੀਚਾ ਇੰਟਰਨੈੱਟ ਤੋਂ ਅਛੂਤੇ ਅਰਬਾਂ ਲੋਕਾਂ ਨੂੰ ਇਸ ਨਾਲ ਜੋੜਨਾ ਹੈ। ਆਪਣੇ ਟੀਚੇ ਨੂੰ ਪੂਰਾ ਕਨ ਲਈ ਅਸੀਂ ਭਾਰਤ 'ਚ 4ਜੀ ਨੈੱਟਵਰਕ ਦੇ ਵਿਸਤਾਰ 'ਚ ਆਪਣੀ ਹਿੱਸੇਦਾਰੀ ਯਕੀਨੀ ਕਰਨਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਟੈਬਲੇਟ ਦੀ ਤਰ੍ਹੰ ਮੋਰਜੀਮੈਕਸ 4ਜੀ7 'ਚ ਵੀ ਫੀਚਰਾਂ ਦਾ ਸਹੀ ਤਾਲਮੇਲ ਹੈ ਅਤੇ ਇਹ ਸਫਰ 'ਚ ਇੰਟਰਨੈੱਟ ਦੀ ਬੇਜੋੜ ਸੁਵਿਧਾ ਦੇਣ 'ਚ ਸਮਰਥ ਹੈ।
ਸੈਮਸੰਗ ਨੇ ਲਾਂਚ ਕੀਤਾ ਨਵਾਂ ਹਾਈਬ੍ਰਿਡ Notebook 7 spin
NEXT STORY