ਸਿਰਫ 13 ਹਜ਼ਾਰ 'ਚ ਖਰੀਦੋ ਗੂਗਲ ਦਾ ਇਹ ਨਵਾਂ ਸਮਾਰਟਫੋਨ
ਨਵੀਂ ਦਿੱਲੀ- ਆਨਲਾਈਨ ਰਿਟੇਲ ਫਲਿੱਪਕਾਰਟ ਨੈਕਸਸ ਦੇ ਆਉਣ ਵਾਲੇ ਸਮਾਰਟਫੋਨ Nexus 6p 'ਤੇ ਕੁਝ ਕਿਫਾਇਤੀ ਆਫਰਜ਼ ਦੇ ਰਿਹਾ ਹੈ। ਜਿੱਥੋਂ ਇਹ ਸਮਾਰਟਫੋਨ ਤੁਸੀਂ ਸਿਰਫ 12,999 ਰੁਪਏ 'ਚ ਖਰੀਦ ਸਕਦੇ ਹੋ। ਆਪਣੇ ਪੁਰਾਣੇ ਸਮਾਰਟਫੋਨ ਦੇ ਬਦਲੇ ਤੁਸੀਂ 25,000 ਤਕ ਦਾ ਡਿਸਕਾਊਂਟ ਪਾ ਸਕਦੇ ਹੋ।
ਜਾਣੋ Huawei nexus 6P 'ਚ ਕੀ ਹੈ ਖਾਸ
ਹੁਵਾਵੇ ਨੈਕਸਸ 6ਪੀ ਦੇ ਸਪੈਸਿਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ 5.7-ਇੰਚ ਦਾ ਕਵਾਡ ਐੱਚ.ਡੀ. ਡਿਸਪਲੇ ਹੈ। ਸਕ੍ਰੀਨ 'ਤੇ ਸੁਰੱਖਿਆ ਲਈ ਕਾਰਨਿੰਗ ਗੌਰਿੱਲਾ ਗਲਾਸ 4 ਦਿੱਤਾ ਗਿਆ ਹੈ। ਇਹ ਫੋਨ ਸਨੈਪਡ੍ਰੈਗਨ 810,64 ਬਿਟ ਆਕਟਾਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਨ 'ਚ 3GB ਰੈਮ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ 12.3MP ਰੀਅਰ ਅਤੇ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਛੇਤੀ ਚਾਰਜਿੰਗ ਦੀ ਸੁਵਿਧਾ ਲਈ nexus 6P 'ਚ USB Type-C ਉਪਲੱਬਧ ਹੈ। ਉਥੇ ਹੀ ਪਾਵਰ ਬੈਕਅਪ ਲਈ 3,450MAh ਦੀ ਬੈਟਰੀ ਦਿੱਤੀ ਗਈ ਹੈ।
ਹੁਵਾਵੇ Nexus 6P ਨੂੰ ਕਵਾਲਕਾਮ ਸਨੈਪਡ੍ਰੈਗਨ 810 ਚਿਪਸੈੱਟ ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਿਹਤਰ ਗ੍ਰਾਫਿਕਸ ਲਈ ਐਡ੍ਰੀਨੋ 430 ਜੀ.ਪੀ.ਯੂ ਹੈ। Nexus 6P 'ਚ 3GB ਰੈਮ ਹੈ। ਪੁਰਾਣੇ ਨੈਕਸਸ 'ਚ ਵੀ ਰੈਮ 3GB ਹੀ ਦਿੱਤਾ ਗਿਆ ਸੀ ਪਰ ਇਸ ਵਿਚ ਚਿਪਸੈੱਟ ਐਡਵਾਂਸ ਹੈ। ਹੁਵਾਵੇ Nexus 6P 32GB, 64GB ਅਤੇ 128GB ਮੈਮਰੀ ਵੈਰੀਅੰਟ 'ਚ ਉਪਲੱਬਧ ਹੋਵੇਗਾ। ਫੋਨ 'ਚ ਕਾਰਡ ਸਪੋਰਟ ਨਹੀਂ ਮਿਲੇਗਾ।
8 ਇੰਚ ਦੇ ਲੈਪਟਾਪ 'ਚ ਵੀ ਫਿਟ ਹੋਵੇਗਾ 12 ਇੰਚ ਦਾ ਕੀਬੋਰਡ
NEXT STORY