ਜਲੰਧਰ : ਜਦੋਂ ਗੂਗਲ ਨੇ ਪ੍ਰਾਜੈਕਟ ਲੂਨ ਸਭ ਦੇ ਸਾਹਮਣੇ ਪੇਸ਼ ਕੀਤਾ ਸੀ ਤਾਂ ਉਸ ਸਮੇਂ ਇਹ ਇੰਟਰਨੈੱਟ ਬੈਲੂਨ ਸਟੈਟਿਕ ਐਲਗੋਰਿਧਮ ਨਾਲ ਆਪਣੀ ਉਚਾਈ ਦਾ ਧਿਆਨ ਰੱਖਦਾ ਸੀ ਤੇ ਆਪਣੀ ਪੁਜ਼ੀਸ਼ਨ 'ਤੇ ਬਣਿਆ ਰਹਿੰਦਾ ਸੀ। ਇਸ ਤਰੀਕੇ 'ਚ ਇਕ ਸਮੱਸਿਆ ਸੀ, ਕਿ ਹਜ਼ਾਰਾਂ ਫੁੱਟ ਉੱਚਾਈ 'ਤੇ ਮੌਸਮ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਸ ਹੋ ਸਕਦਾ ਹੈ ਇਸ ਲੂਨਰ ਦਾ ਇਕ ਖਾਸ ਉਚਾਈ 'ਤੇ ਟਿਕੇ ਰਹਿਣਾ ਸੰਭਵ ਨਹੀਂ ਹੋ ਸਕਦਾ ਸੀ। ਪ੍ਰਾਜੈਕਟ ਲੂਨ ਟੀਮ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨਾਲੋਜੀ ਦੀ ਵਰਤੋਂ ਕਰਦੇ ਹਨ।
ਇਸ 'ਚ ਸਭ ਤੋਂ ਜ਼ਿਆਦਾ ਮਸ਼ੀਨ ਲਰਨਿੰਗ ਕੰਮ ਕਰਦੀ ਹੈ ਜੋ ਲੂਨ ਗੁੱਬਾਰੇ ਨੂੰ ਲੰਬੇ ਸਮੇਂ ਤੱਕ ਇਕੋ ਪੋਜ਼ੀਸ਼ਨ 'ਚ ਟਿਕੇ ਰਹਿਣ 'ਚ ਮਦਦ ਕਰਦੀ ਹੈ। ਇਸ ਤਰੀਕੇ ਦੀ ਮਦਦ ਨਾਲ ਟੈਸਟ ਦੌਰਾਨ ਲੂਨ 98 ਦਿਨਾਂ ਤੱਕ ਇਕੋ ਜਗ੍ਹਾ 'ਤੇ ਟਿਕਿਆ ਰਿਹਾ। ਜ਼ਿਆਦਾ ਤੋਂ ਜ਼ਿਆਦਾ ਡਾਟਾ ਇਕੱਠਾ ਹੋਣ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਪਰਿਸਥਿਤੀ ਨੂੰ ਸਮਝ ਕੇ ਗੁੱਬਾਰੇ ਨੂੰ ਟਿਕੇ ਰਹਿਣ 'ਚ ਮਦਦ ਕਰਦੀ ਹੈ।
ਐਪਲ ਨੇ ਮੰਨੀ iOS10 'ਚ ਕਮੀਂ, ਜਲਦ ਮੁਹੱਈਆ ਕਰਵਾਏਗੀ ਸਕਿਓਰਿਟੀ ਅਪਡੇਟ
NEXT STORY