ਜਲੰਧਰ : ਗੂਗਲ ਨੇ ਨੈਕਸਸ ਸਮਾਰਟਫੋਨਜ਼ ਲਈ ਇਕ ਬਿਲਕੁਲ ਨਵਾਂ ਕਾਂਸੈਪਟ ਪੇਸ਼ ਕੀਤਾ ਹੈ ਜਿਸ ਦਾ ਨਾਂ ਹੈ ਗੂਗਲ ਲਾਈਵ ਕੇਸ ਜੋ ਕਿ ਨੈਕਸਸ ਡਿਵਾਈਜ਼ਾਂ ਲਈ ਬਣਾਇਆ ਗਿਆ ਹੈ, ਇਸ ਨਾਲ ਤਿਆਰ ਕੀਤਾ ਕੇਸ ਸਿਰਫ ਕੁਹਾਡੇ ਲਈ ਹੋਵੇਗਾ ਤੇ ਇਸ ਦੀ ਕਾਪੀ ਹੋਰ ਕਿਸੇ ਕੋਲ ਨਹੀਂ ਹੋਵੇਗੀ। ਇਸ ਨਾਲ ਤੁਹਾਡਾ ਫੋਨ ਦੂਸਰੇ ਮਾਡਲਜ਼ ਤੋਂ ਅਲੱਗ ਲੱਗੇਗਾ। ਲਾਈਵ ਕੇਸ ਐਪ ਨਾਲ ਤੁਸੀਂ ਆਪਣੀ ਕੋਈ ਵੀ ਫੇਵਰਟ ਫੋਟੋ ਆਪਣੇ ਫੋਨ ਕੇਸ 'ਤੇ ਲਗਾ ਸਕਦੇ ਹੋ।
ਇੰਝ ਕਰਦੈ ਕੰਮ :
ਕਸਟਮਾਈਜ਼ੇਸ਼ਨ ਲਈ ਤੁਹਾਨੂੰ ਕਈ ਪੈਟ੍ਰਨ ਤੇ ਕਲਰ ਸ਼ੇਡਜ਼ ਆਨਲਾਈਨ ਮਿਲਨਗੇ। ਇਸ ਕੇਸ ਦੀ ਕੁਆਲਿਟੀ ਵੀ ਵਧੀਆ ਹੈ ਤੇ ਇਸ 'ਚ ਤੁਹਾਨੂੰ ਮੈਟ ਤੇ ਗਲੋਸੀ ਫੋਂਟਸ ਮਿਲਣਗੇ। ਜੋ ਗੱਲ ਇਨ੍ਹਾਂ ਕੇਸਿਜ਼ ਨੂੰ ਸਭ ਤੋਂ ਖਾਸ ਬਣਾਉਂਦੀ ਹੈ ਉਹ ਹੈ ਕੇਸ 'ਚ ਲੱਗਾ ਐੱਨ. ਐੱਫ. ਸੀ. ਬਟਨ। ਜਦੋਂ ਤੁਸੀਂ ਕੇਸ ਨੂੰ ਆਪਣੇ ਫੋਨ 'ਤੇ ਲਗਾ ਕੇ ਇਸ ਬਟਨ ਨੂੰ ਪ੍ਰੈੱਸ ਕਰੋਗੇ ਤਾਂ ਇਹ ਤੁਹਾਡੇ ਫੋਨ ਲਈ ਲਾਈਵ ਕੇਸਿਜ਼ ਐਪ ਦਾ ਡਾਊਨਲੋਡ ਲਿੰਕ ਸ਼ੋਅ ਕਰੇਗਾ, ਇਸ ਦੇ ਨਾਲ-ਨਾਲ ਇਹ ਤੁਹਾਡੇ ਕੇਸ 'ਤੇ ਲੱਗੀ ਫੋਟੋ ਨੂੰ ਆਪਣੇ-ਆਪ ਲਾਕ ਸਕ੍ਰੀਨ 'ਤੇ ਵੀ ਸੈੱਟ ਕਰ ਦਵੇਗਾ। ਇਹ ਕਰਨ ਤੋਂ ਬਾਅਦ ਇਸ ਐਪ ਨਾਲ ਤੁਸੀਂ ਐੱਨ. ਐੱਫ. ਸੀ. ਬਟਨ ਨੂੰ ਕਈ ਸ਼ਾਰਟਕਟਸ ਲਈ ਵੀ ਯੂਜ਼ ਕਰ ਸਕਦੇ ਹੋ।
philips ਨੇ ਲਾਂਚ ਕੀਤਾ ਐਂਡ੍ਰਾਇਡ 'ਤੇ ਚੱਲਣ ਵਾਲਾ ਰਿਕਾਰਡਿੰਗ ਡਿਵਾਈਸ
NEXT STORY