ਜਲੰਧਰ : ਜ਼ਿਆਦਾਤਰ ਸਾਰਿਆਂ ਦੇ ਸਮਾਰਟਫੋਨ 'ਚ ਰਿਕਾਰਡਿੰਗ ਐਪ ਹੁੰਦਾ ਹੈ ਪਰ ਕੀ ਫੋਨ ਤੋਂ ਕੀਤੀ ਗਈ ਰਿਕਾਰਡਿੰਗ ਗੋਪਨਿਅ ਹੁੰਦੀ ਹੈ। ਫਿਲਿਪਸ ਨੇ ਇਕ ਨਵਾਂ ਰਿਕਾਰਡਿੰਗ ਡਿਵਾਈਸ ਲਾਂਚ ਕੀਤਾ ਹੈ ਜੋ ਐਂਡ੍ਰਾਇਡ 'ਤੇ ਚੱਲਦਾ ਹੈ ਅਤੇ ਇਸ 'ਚ ਸੇਵ ਹੋਈ ਰਿਕਾਰਡਿੰਗ ਐਨਕ੍ਰਿਰਪਟਡ ਰਹੇਗੀ। ਇਲੈਕਟ੍ਰਾਨਿਕ ਜਗਤ ਦੀ ਇਸ ਮਸ਼ਹੂਰ ਰਿਕਾਰਡਿੰਗ ਡਿਵਾਈਸ ਦਾ ਨਾਮ ਸਪੀਚ ਏਅਰ (SpeecAir) ਹੈ ਜਿਸ 'ਚ ਟਚ ਸਕ੍ਰੀਨ ਅਤੇ ਕੈਮਰਾ ਲਗਾ ਹੈ।
ਸਪੀਚ ਏਅਰ ਨੂੰ ਬਲੂਟੁੱਥ ਅਤੇ ਵਾਈ-ਫਾਈ ਦੀ ਮਦਦ ਨਾਲ ਪੀ. ਸੀ ਨਾਲ ਵੀ ਅਟੈਚ ਕੀਤਾ ਜਾ ਸਕਦਾ ਹੈ ਜਿਸ ਨਾਲ ਇਸ ਰਿਕਾਰਡਿੰਗ ਡਿਵਾਈਸ ਦਾ ਬੈਕਅਪ ਰੱਖਿਆ ਜਾ ਸਕੇਗਾ। ਇਸ ਰਿਕਾਰਡਰ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਕੈਮਰਾ ਵੀ ਲਗਾ ਹੈ ਜਿਸ ਨਾਲ ਫੋਟੋ ਕਲਿੱਕ ਕਰ ਸਕਦੇ ਹੋ ਅਤੇ ਫਿਲਿਪਸ ਦੇ ਮੁਤਾਬਕ ਬਾਰਬੋਰਡ ਸਕੈਨਿੰਗ ਅਤੇ ਸਿਹਤ ਪੇਸ਼ੇਵਰ ਲਈ ਇਹ ਚੰਗਾ ਵਿਕਲਪ ਹੈ।
ਸਪੀਚ ਏਅਰ ਦੀ ਟਚਸਕ੍ਰੀਨ 'ਤੇ ਗੋਰਿੱਲਾ ਗਲਾਸ ਦੀ ਕੋਟਿੰਗ ਕੀਤੀ ਗਈ ਹੈ ਅਤੇ ਇਹ ਰੋਗਾਣੁ ਰੋਧੀ ਹੈ। ਫਿਲਹਾਲ ਫਿਲੀਪਸ ਨੇ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਜੇਕਰ ਤੁਹਾਨੂੰ ਇਸ ਦੀ ਕੀਮਤ ਦੇ ਬਾਰੇ 'ਚ ਜਾਣਕਾਰੀ ਚਾਹੀਦੀ ਹੈ ਤਾਂ ਤੁਹਾਨੂੰ ਲੋਕਲ ਰਿਟੇਲਰ ਨਾਲ ਸੰਪਰਕ ਕਰਨਾ ਹੋਵੇਗਾ।
ਡਿੱਗਣ 'ਤੇ ਵੀ ਨਹੀਂ ਟੁੱਟੇਗਾ ਇਹ ਸਮਾਰਟਫੋਨ
NEXT STORY