ਜਲੰਧਰ- ਸਰਚ ਜਾਇੰਟ ਗੂਗਲ ਨੇ ਆਪਣੇ ਸਭ ਤੋਂ ਵੱਡੇ ਹਾਰਡਵੇਅਰ ਈਵੇਂਟ Madebygoogle ਦੇ ਦੌਰਾਨ ਅਵਾਜ਼ ਨਾਲ ਚੱਲਣ ਵਾਲਾ ਅਸਿਸਟੇਂਟ/ਬਲੂਟੁੱਥ ਸਪੀਕਰ Google Home ਲਾਂਚ ਕੀਤਾ ਹੈ। ਇਸ ਦੀ ਕੀਮਤ $129 (ਲਗਭਗ 8,590 ਰੁਪਏ) ਹੈ ਅਤੇ ਇਸ ਦੀ ਵਿਕਰੀ 4 ਨਵੰਬਰ ਤੋਂ ਸ਼ੁਰੂ ਹੋਵੇਗੀ।
ਇਸ ਸਪੀਕਰ ਨੂੰ ਤੁਸੀਂ ਲਾਇਟ ਆਫ ਜਾਂ ਆਨ ਕਰਨ, ਗਾਣੇ ਚੱਲਾਉਣ ਜਾਂ ਫਿਰ ਕੁੱਝ ਆਰਡਰ ਕਰਨ ਨੂੰ ਕਹੋਗੇ ਤਾਂ ਉਹ ਕਰ ਦੇਵੇਗਾ। ਮੀਟਿੰਗ ਲਈ ਰਿਮਾਇੰਡਰ ਲਗਾਉਣਾ ਹੋ ਜਾਂ ਫਿਰ ਟ੍ਰੈਫਿਕ ਦੀ ਹਾਲਤ ਦੇ ਬਾਰੇ 'ਚ ਜਾਨਣਾਂ ਹੋਵੇ ਇਸ 'ਚ ਵੀ ਗੂਗਲ ਹੋਮ ਤੁਹਾਡੀ ਮਦਦ ਕਰੇਗਾ।
ਇਸ ਨੂੰ ਲਾਂਚ ਕਰਨ ਦੇ ਦੌਰਾਨ ਕੰਪਨੀ ਦੇ ਸੀ. ਈ. ਓ ਸੁੰਦਰ ਪਿਚਾਈ ਨੇ ਕਿਹਾ ਹੈ, ਸਾਡਾ ਟੀਚਾ ਇਕ ਪਰਸਨਲ ਗੂਗਲ ਬਣਾਉਣ ਦਾ ਹੈ ਜੋ ਸਾਰੇ ਯੂਜ਼ਰ ਦੇ ਕੋਲ ਉਪਲੱਬਧ ਹੋਵੇ। ਐਮਾਜ਼ਾਨ ਦੇ ਅਲੈਕਸਾ ਪਲੈਟਫਾਰਮ ਦੀ ਤਰ੍ਹਾਂ ਇਹ ਤੁਹਾਡੀ ਅਵਾਜ਼ ਦੇ ਜ਼ਰੀਏ ਚੱਲੇਗਾ। ਇਸ 'ਚ ਗੂਗਲ ਐਸਿਸਟੇਂਟ ਦਿੱਤਾ ਗਿਆ ਹੈ ਜੋ ਘਰ ਦੀ ਡਿਵਾਇਸ ਨਾਲ ਕੁਨੈੱਕਟ ਰਹੇਗਾ। ਇਸਦੇ ਜ਼ਰੀਏ ਤੁਸੀਂ ਯੂ-ਟਿਊਬ, ਗੂਗਲ ਪਲੇ ਮਿਊਜ਼ਿਕ ਅਤੇ i8eart ਰੇਡੀਓ ਤੋਂ ਗਾਣੇ ਵੀ ਸੁੱਣ ਸਕਦੇ ਹੋ।
Whatsapp ਦੇ ਲੇਟੈਸਟ ਬੀਟਾ ਵਰਜ਼ਨ 'ਚ ਐਡ ਹੋਇਆ GIF ਇਮੇਜ ਸਪੋਰਟ
NEXT STORY