ਗੈਜੇਟ ਡੈਸਕ—ਗੂਗਲ ਨੇ ਪਿਛਲੇ ਮਹੀਨੇ ਹੀ ਆਪਣੀ ਪਿਕਸਲ ਸੀਰੀਜ਼ ਦੇ ਮੋਟਸ ਅਵੇਟੇਡ ਸਮਾਰਟਫੋਨ ਪਿਕਸਲ 4ਏ ਨੂੰ ਲਾਂਚ ਕੀਤਾ ਸੀ ਜੋ ਕਿ ਭਾਰਤੀ ਬਾਜ਼ਾਰ ’ਚ ਐਕਸਕਲੂਸੀਵ ਫਲਿੱਪਕਾਰਟ ’ਤੇ ਉਪਲੱਬਧ ਕਰਵਾਇਆ ਜਾਵੇਗਾ। ਭਾਰਤ ’ਚ ਇਹ ਸਮਾਰਟਫੋਨ ਅਕਤੂਬਰ ’ਚ ਲਾਂਚ ਹੋਵੇਗਾ। ਪਿਕਸਲ 4ਏ ਦੇ ਲਾਂਚ ਦੌਰਾਨ ਹੀ ਕੰਪਨੀ ਨੇ ਐਲਾਨ ਕੀਤਾ ਸੀ ਕਿ ਜਲਦ ਹੀ ਗੂਗਲ ਪਿਕਸਲ 5 ਅਤੇ ਪਿਕਸਲ 4ਏ 5ਜੀ ਨੂੰ ਵੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਉੱਥੇ ਹੁਣ ਸਾਹਮਣੇ ਆਈ ਰਿਪੋਰਟ ਮੁਤਾਬਕ ਯੂਜ਼ਰਸ ਨੂੰ ਇਨ੍ਹਾਂ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਕਿਉਂਕਿ ਇਹ ਸਮਾਰਟਫੋਨ 25 ਸਤੰਬਰ ਨੂੰ ਲਾਂਚ ਕੀਤੇ ਜਾ ਸਕਦੇ ਹਨ।
ਐਂਡ੍ਰਾਇਡ ਅਡਾਰਿਟੀ ਦੀ ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਗੂਗਲ ਆਪਣੇ ਨਵੇਂ ਸਮਾਰਟਫੋਨ ਪਿਕਸਲ 5 ਅਤੇ ਪਿਕਸਲ 4ਏ ਨੂੰ 25 ਸਤੰਬਰ ਨੂੰ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਪਰ ਫਿਲਹਾਲ ਇਨ੍ਹਾਂ ਨੂੰ ਜਰਮਨੀ ’ਚ ਲਾਂਚ ਕੀਤਾ ਜਾਵੇਗਾ ਅਤੇ ਇਹ ਦੋਵੇਂ ਸਮਾਰਟਫੋਨ ਸਿਰਫ ਬਲੈਕ ਕਲਰ ਵੇਰੀਐਂਟ ’ਚ ਹੀ ਉਪਲੱਬਧ ਹੋਣਗੇ। ਹਾਲਾਂਕਿ ਕੰਪਨੀ ਵੱਲੋਂ ਇਸ ਦੇ ਬਾਰੇ ’ਚ ਅਜੇ ਤੱਕ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਜਰਮਨੀ ਦੇ ਯੂਟਿਊਬਰ ਟੈੱਕ ਕਰੰਚ ਨੇ ਖੁਲਾਸਾ ਕੀਤਾ ਹੈ ਕਿ ਪਿਕਸਲ 5 ਦੀ ਕੀਮਤ ਜਰਮਨੀ ’ਚ €630 ਭਾਵ ਕਰੀਬ 55,000 ਰੁਪਏ ਹੋ ਸਕਦੀ ਹੈ। ਇਸ ਸਮਾਰਟਫੋਨ ਨੂੰ ਸਨੈਪਡਰੈਗਨ 765ਜੀ ਪ੍ਰੋਸੈਸਰ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਪ੍ਰੋਸੈਸਰ ਨੂੰ ਬਾਜ਼ਾਰ ’ਚ €487 ਭਾਵ ਲਗਭਗ 42,000 ਰੁਪਏ ਹੋ ਸਕਦੀ ਹੈ। ਜੋ ਕਿ ਪਿਕਸਲ 4ਏ ਦੀ ਤੁਲਨਾ ’ਚ ਲਗਭਗ 13,000 ਰੁਪਏ ਸਸਤਾ ਹੋਵੇਗਾ।
ਹੁਣ ਤੱਕ ਸਾਹਮਣੇ ਆਈ ਲੀਕਸ ਅਤੇ ਖੁਲਾਸਿਆਂ ਮੁਤਾਬਕ ਅਪਕਮਿੰਗ ਪਿਕਸਲ 5 ਸਮਾਰਟਫੋਨ ’ਚ 120Hz ਰਿਫ੍ਰੇਸ਼ ਰੇਟ ਨਾਲ 6.67 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ ’ਚ 8ਜੀ.ਬੀ. ਰੈਮ ਦੀ ਸੁਵਿਧਾ ਉਪਲੱਬਧ ਹੋਵੇਗੀ। ਇਸ ’ਚ ਪੰਚ ਹੋਲ ਡਿਸਪਲੇਅ ਦਿੱਤੀ ਜਾਵੇਗੀ। ਉਮੀਦ ਹੈ ਕਿ ਇਹ ਸਮਾਰਟਫੋਨ ਆਈ.ਪੀ. ਵਾਟਰ ਰੇਟਿੰਗ ਅਤੇ ਵਾਇਰਲੈਸ ਚਾਰਜਿੰਗ ਸਪੋਰਟ ਵਰਗੇ ਕਈ ਪ੍ਰੀਮੀਅਮ ਫੀਚਜ਼ਰਸ ਨਾਲ ਲੈਸ ਹੋਵੇਗਾ।
ਏਅਰਟੈੱਲ ਨੇ ਪੇਸ਼ ਕੀਤਾ 499 ਰੁਪਏ ਵਾਲਾ ਪਲਾਨ, ਰੋਜ਼ਾਨਾ ਮਿਲੇਗਾ 3GB ਡਾਟਾ
NEXT STORY