ਨਵੀਂ ਦਿੱਲੀ- ਜਲਦੀ ਹੀ ਤੁਸੀਂ ਆਪਣੀ ਮਾਤਭਾਸ਼ਾ 'ਚ ਈ-ਮੇਲ ਆਈ.ਡੀ. ਬਣਾ ਸਕੋਗੇ। ਜੇਕਰ ਭਾਰਤ ਸਰਕਾਰ ਦੀ ਯੋਜਨਾ ਕਾਮਯਾਬ ਰਹਿੰਦੀ ਹੈ ਤਾਂ ਗੂਗਲ, ਮਾਈਕ੍ਰੋਸਾਫਟ ਅਤੇ ਰੀਡਿਫ ਵਰਗੀਆਂ ਅਮਰੀਕੀ ਟੈਕਨਾਲੋਜੀ ਕੰਪਨੀਆਂ ਤੁਹਾਡੀ ਪਸੰਦ ਦੇ ਹਿਸਾਬ ਨਾਲ ਤੁਹਾਨੂੰ ਦੇਸ਼ੀ ਭਾਸ਼ਾ 'ਚ ਈ-ਮੇਲ ਐਡ੍ਰੈੱਸ ਦੇ ਸਕਦੀਆਂ ਹਨ। ਪਿਛਲੇ ਮਹੀਨੇ ਹੋਈ ਬੈਠਕ 'ਚ ਸਰਕਾਰ ਨੇ ਈ-ਮੇਲ ਸਰਵਿਚ ਪ੍ਰੋਵਾਈਡਰ ਕੰਪਨੀਆਂ ਨੂੰ ਕਿਹਾ ਕਿ ਉਹ ਖਾਸਤੌਰ 'ਤੇ ਹਿੰਦੀ ਭਾਸ਼ਾ ਸਮੇਤ ਸਥਾਨਕ ਭਾਸ਼ਾਵਾਂ 'ਚ ਈ-ਮੇਲ ਐਡ੍ਰੈੱਸ ਮੁਹੱਈਆ ਕਰਵਾਉਣ। ਸਰਕਰਾ ਦਾ ਮੰਨਣਾ ਹੈ ਕਿ ਦੇਸ਼ 'ਚ ਇੰਟਰਨੈੱਟ ਪੇਂਡੂ ਇਲਾਕਿਆਂ ਤੱਕ ਪਹੁੰਚ ਰਿਹਾ ਹੈ। ਅਜਿਹੇ 'ਚ ਸਥਾਨਕ ਭਾਸ਼ਾਵਾਂ 'ਚ ਕੰਟੈਂਟ ਅਤੇ ਟੂਲ ਵੀ ਯੂਜ਼ਰ ਨੂੰ ਮੁਹੱਈਆ ਹੋਣੇ ਚਾਹੀਦੇ ਹਨ।
ਪਿਛਲੇ ਮਹੀਨੇ ਬੈਠਕ 'ਚ ਸਰਕਾਰ ਨੇ ਈ-ਮੇਲ ਸਰਵਿਸ ਪ੍ਰਦਾਤਾ ਕੰਪਨੀਆਂ ਨੂੰ ਕਿਹਾ ਕਿ ਉਹ ਖਾਸਤੌਰ 'ਤੇ ਹਿੰਦੀ ਭਾਸ਼ਾ ਸਮੇਤ ਸਥਾਨਕ ਭਾਸ਼ਾਵਾਂ 'ਚ ਈ-ਮੇਲ ਐਡ੍ਰੈੱਸ ਮੁਹੱਈਆ ਕਰਵਾਉਣ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ 'ਚ ਇੰਟਰਨੈੱਟ ਪੇਂਡੂ ਇਲਾਕਿਆਂ ਤੱਕ ਪਹੁੰਚ ਰਿਹਾ ਹੈ। ਅਜਿਹੇ 'ਚ ਸਥਾਨਕ ਭਾਸ਼ਾਵਾਂ 'ਚ ਕੰਟੈਂਟ ਅਤੇ ਟੂਲ ਵੀ ਯੂਜ਼ਰ ਨੂੰ ਮੁਹੱਈਆ ਹੋਣੇ ਚਾਹੀਦੇ ਹਨ।
ਇਲੈਕਟ੍ਰੋਨਿਕਸ ਐਂਡ ਆਈ.ਟੀ. ਮੰਤਰਾਲੇ 'ਚ ਸੰਯੁਕਤ ਸਕੱਤਰ ਰਜੀਵ ਬੰਸਲ ਨੇ ਦੱਸਿਆ ਕਿ ਅਗਲੇ ਕੁਝ ਸਾਲਾਂ 'ਚ 2 ਲੱਖ, 50 ਹਜ਼ਾਰ ਗ੍ਰਾਮ ਪੰਚਾਇਤਾਂ ਨੂੰ ਭਾਰਤ ਨੈੱਟ ਪ੍ਰਾਜੈਕਟ ਰਾਹੀਂ ਹਾਈ-ਸਪੀਡ ਇੰਟਰਨੈੱਟ ਨਾਲ ਜੋੜਿਆ ਜਾਵੇਗਾ। ਅਜਿਹੇ 'ਚ ਉਦੋਂ ਲੋਕ ਇਸ ਦੀ ਵਰਤੋਂ ਕਰਨ ਦੇ ਯੋਗ ਹੋਣ। ਦਰਅਸਲ, ਦੇਸ਼ 'ਚ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਜੋ ਅੰਗਰੇਜੀ 'ਚ ਪੜ੍ਹ ਜਾਂ ਟਾਇਪ ਨਹੀਂ ਕਰ ਸਕਦੇ ਹਨ। ਹਾਲਾਂਕਿ, ਸਥਾਨਕ ਭਾਸ਼ਾ 'ਚ ਉਹ ਕੰਮ ਕਰ ਸਕਦੇ ਹਨ। ਅਜਿਹੇ 'ਚ ਜੇਕਰ ਉਨ੍ਹਾਂ ਲੋਕਾਂ ਦਾ ਸਥਾਨਕ ਭਾਸ਼ਾ 'ਚ ਈ-ਮੇਲ ਆਈ.ਡੀ. ਹੋਵੇ ਤਾਂ ਉਹ ਜ਼ਿਆਦਾ ਨਿਪੁੰਨਤਾ ਨਾਲ ਇਸ ਦੀ ਵਰਤੋਂ ਕਰ ਸਕਣਗੇ।
ਬੈਠਕ 'ਚ ਉਨ੍ਹਾਂ ਕਿਹਾ ਕਿ ਈ-ਮੇਲ ਐਡ੍ਰੈੱਸ ਉਹ ਬੇਸਿਕ ਟੂਲ ਹੈ ਜਿਸ ਰਾਹੀਂ ਇੰਟਰਨੈੱਟ ਨੂੰ ਐਕਸੈੱਸ ਕੀਤਾ ਜਾ ਸਕਦਾ ਹੈ।ਇਸ ਬੈਠਕ 'ਚ ਗੂਗਲ, ਮਾਈਕ੍ਰੋਸਾਫਟ ਅਤੇ ਰੇਡਿਫ ਵਰਗੀਆਂ ਕੰਪਨੀਆਂ ਦੇ ਅਧਿਕਾਰੀ ਪਹੁੰਚੇ ਸਨ। ਉਨ੍ਹਾਂ ਇਸ ਗੱਲ 'ਤੇ ਸਹਿਮਤੀ ਜਤਾਈ ਹੈ ਕਿ ਦੇਵਨਾਗਰੀ ਵਰਗੀਆਂ ਬਾਕੀ ਭਾਸ਼ਾਵਾਂ ਦੀ ਲਿੱਪੀ 'ਚ ਈ-ਮੇਲ ਐਡ੍ਰੈੱਸ ਬਣਾਇਆ ਜਾ ਸਕਦਾ ਹੈ।
ਹਾਲਾਂਕਿ, ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਨੂੰ ਜ਼ਰੂਰੀ ਬਣਾਉਣ ਦੀ ਬਜਾਏ ਇੰਡਸਟਰੀ ਨੂੰ ਇਸ ਮਾਮਲੇ 'ਚ ਆਪਣੇ ਵੱਲੋਂ ਪਹਿਲ ਕਰਨ ਦੇਣਾ ਚਾਹੀਦਾ ਹੈ। ਰੇਡਿਫ ਦੇ ਚੀਫ ਟੈਕਨਾਲੋਜੀ ਅਫਸਰ ਵੇਂਕੀ ਨਿਸ਼ਤਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਦੇ ਬਾਕੀ ਅਫਸਰਾਂ ਨੂੰ ਹਿੰਦੀ ਈ-ਮੇਲ ਐਡ੍ਰੈੱਸ ਰਾਹੀਂ ਮੇਲ ਭੇਜਣ ਤੋਂ ਕੌਣ ਰੋਕ ਰਿਹਾ ਹੈ?
ਸੋਨੀ ਨੇ ਲਾਂਚ ਕੀਤੇ ਦੋ ਨਵੇਂ ਆਡੀਓ ਸਿਸਟਮਸ
NEXT STORY