ਗੈਜੇਟ ਡੈਸਕ- ਆਮਤੌਰ 'ਤੇ ਤਮਾਮ ਮੋਬਾਇਲ ਕੰਪਨੀਆਂ ਆਪਣੇ ਫੋਨ ਲਈ ਜ਼ਿਆਦਾਤਰ 5 ਸਾਲਾਂ ਤਕ ਸਾਫਟਵੇਅਰ ਅਪਡੇਟ ਜਾਰੀ ਕਰਦੀਆਂ ਹਨ ਪਰ ਹੁਣ ਇਹ ਟ੍ਰੈਂਡ ਬਦਲਣ ਵਾਲਾ ਹੈ। ਖਬਰ ਹੈ ਕਿ ਗੂਗਲ ਆਪਣੇ ਨਵੇਂ ਫੋਨ ਦੇ ਨਾਲ 7 ਸਾਲਾਂ ਤਕ ਸਾਫਟਵੇਅਰ ਅਪਡੇਟ ਦੇਣ ਵਾਲੀ ਹੈ।
ਗੂਗਲ ਪਿਕਸਲ 8 ਸੀਰੀਜ਼ ਦੀ ਲਾਂਚਿੰਗ ਅਗਲੇ ਮਹੀਨੇ ਹੋਣ ਵਾਲੀ ਹੈ। ਨਵੀਂ ਲੀਕ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਪਿਕਸਲ 8 ਅਤੇ ਪਿਕਸਲ 8 ਪ੍ਰੋ ਨੂੰ 7 ਸਾਲਾਂ ਤਕ ਸਾਫਵੇਅਰ ਅਪਡੇਟ ਮਿਲੇਗੀ। ਫਿਲਹਾਲ ਗੂਗਲ 5 ਸਾਲਾਂ ਤਕ ਆਪਣੇ ਫੋਨ ਨੂੰ ਸਾਫਟਵੇਅਰ ਅਪਡੇਟ ਦਿੰਦੀ ਹੈ।
ਗੂਗਲ ਆਪਣੇ ਫੋਨ ਨੂੰ ਦੋ ਸਾਲਾਂ ਤਕ ਸਕਿਓਰਿਟੀ ਅਪਡੇਟ ਵੀ ਦਿੰਦੀ ਹੈ। ਲੀਕ ਰਿਪੋਰਟ ਮੁਤਾਬਕ, 7 ਸਾਲਾਂ ਵਾਲੇ ਅਪਡੇਟ 3 ਤਰ੍ਹਾਂ ਦੇ ਹੋਣਗੇ। ਅਜਿਹਾ ਨਹੀਂ ਹੈ ਕਿ ਇਸ ਤਰ੍ਹਾਂ ਦੀ ਅਪਡੇਟ ਦੇਣ ਵਾਲੀ ਗੂਗਲ ਪਹਿਲੀ ਕੰਪਨੀ ਹੈ। ਸੈਮਸੰਗ ਵੀ ਆਪਣੇ ਫੋਨ ਨੂੰ ਚਾਰ ਸਾਲਾਂ ਤਕ ਅਪਡੇਟ ਦਿੰਦੀ ਹੈ। ਇਸਤੋਂ ਇਲਾਵਾ ਐਪਲ ਦੇ ਡਿਵਾਈਸ ਵੀ 5 ਸਾਲਾਂ ਤਕ ਦੀ ਅਪਡੇਟ ਦੇ ਨਾਲ ਆਉਂਦੇ ਹਨ।
2027 ਪੈਟਰੋਲ-ਡੀਜ਼ਲ ਕਾਰਾਂ ਤੋਂ ਸਸਤੇ ਮਿਲਣਗੇ ਇਲੈਕਟ੍ਰਿਕ ਵਾਹਨ
NEXT STORY