ਗੈਜੇਟ ਡੈਸਕ- ਟੈਬਲੇਟ ਬਾਜ਼ਾਰ 'ਚ ਸੈਮਸੰਗ ਅਤੇ ਐਪਲ ਦਾ ਹੀ ਕਬਜ਼ਾ ਹੈ ਅਤੇ ਹੁਣ ਗੂਗਲ ਦੀ ਇਸ ਵਿਚ ਐਂਟਰੀ ਹੋ ਗਈ ਹੈ। Google I/O 2023 'ਚ ਪਿਕਸਲ 7ਏ ਅਤੇ ਪਿਕਸਲ ਫੋਲਡ ਤੋਂ ਇਲਾਵਾ ਗੂਗਲ ਪਿਕਸਲ ਟੈਬਲੇਟ ਨੂੰ ਵੀ ਲਾਂਚ ਕੀਤਾ ਗਿਆ ਹੈ। ਪਿਕਸਲ ਟੈਬਲੇਟ ਕੰਪਨੀ ਦਾ ਪਹਿਲਾ ਟੈਬਲੇਟ ਹੈ। ਇਸ ਵਿਚ ਗੂਗਲ ਦਾ Tensor G2 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਪ੍ਰੋਸੈਸਰ ਦਾ ਇਸਤੇਮਾਲ ਪਿਕਸਲ 7 ਸੀਰੀਜ਼ ਅਤੇ ਪਿਕਸਲ ਫੋਲਡ 'ਚ ਵੀ ਹੋਇਆ ਹੈ।
Google Pixel Tablet ਦੀ ਕੀਮਤ
Google Pixel Tablet ਦੀ ਸ਼ੁਰੂਆਤੀ ਕੀਮਤ 499 ਡਾਲਰ (ਕਰੀਬ 40,000 ਰੁਪਏ) ਹੈ। ਇਹ ਕੀਮਤ ਟੈਬਲੇਟ ਦੇ 128 ਜੀ.ਬੀ. ਸਟੋਰੇਜ ਮਾਡਲ ਦੀ ਹੈ। ਟੈਬਲੇਟ ਨੂੰ ਪ੍ਰੀ-ਆਰਡਰ ਲਈ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ, ਡੈਨਮਾਰਕ, ਜਪਾਨ ਅਤੇ ਆਸਟ੍ਰੇਲੀਆ 'ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਭਾਰਤ 'ਚ ਗੂਗਲ ਪਿਕਸਲ ਟੈਬਲੇਟ ਦੀ ਵਿਕਰੀ ਨਹੀਂ ਹੋਵੇਗੀ। ਟੈਬ ਦੇ ਨਾਲ ਚਾਰਜਿੰਗ ਡਾਕ ਫ੍ਰੀ 'ਚ ਮਿਲੇਗਾ।
Google Pixel Tablet ਦੇ ਫੀਚਰਜ਼
ਗੂਗਲ ਦੇ ਇਸ ਟੈਬਲੇਟ 'ਚ 11 ਇੰਚ ਦੀ ਐੱਲ.ਸੀ.ਡੀ. ਸਕਰੀਨ ਹੈ। ਇਸਦਾ ਮੁਕਾਬਲਾ Apple's iPad 10th-gen ਨਾਲ ਹੋਣ ਵਾਲਾ ਹੈ। ਡਿਸਪਲੇਅ ਦੇ ਨਾਲ ਟੱਚ ਦਾ ਸਪੋਰਟ ਹੈ ਅਤੇ ਨਾਲ ਸਟਾਈਲਿਸ ਪੈੱਨ ਦਾ ਵੀ ਸਪੋਰਟ ਮਿਲਦਾ ਹੈ। ਗੂਗਲ ਪਿਕਸਲ ਟੈਬਲੇਟ ਦੀ ਡਿਸਪਲੇਅ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਇਸਦੇ ਨਾਲ 60Hz ਦਾ ਰਿਫ੍ਰੈਸ਼ ਰੇਟ ਮਿਲਦਾ ਹੈ।
ਫੋਟੋਗ੍ਰਾਫੀ ਲਈ ਟੈਬਲੇਟ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਗੂਗਲ ਪਿਕਸਲ ਟੈਬਲੇਟ ਦੇ ਨਾਲ 27Wh ਦੀ ਬੈਟਰੀ ਮਿਲਦੀ ਹੈ ਜਿਸਨੂੰ ਲੈ ਕੇ 12 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਰੀਅਰ ਪੈਨਲ 'ਤੇ ਸੈਰੇਮਿਕ ਫਿਨਿਸ਼ ਹੈ ਅਤੇ 8 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਰੀਅਰ ਪੈਨਲ 'ਤੇ ਐੱਲ.ਈ.ਡੀ. ਫਲੈਸ਼ ਲਾਈਟ ਨਹੀਂ ਹੈ। ਟੈਬਲੇਟ ਦੇ ਨਾਲ ਐਪਲ ਦੇ ਏਅਰਡਰੋਪ ਦੀ ਤਰ੍ਹਾਂ ਦੀ ਫਾਈਲ ਟ੍ਰਾਂਸਫਰ ਲਈ ਫੀਚਰ ਮਿਲੇਗਾ। ਟੈਬ 'ਚ ਕਵਾਡ ਸਪੀਕਰ, ਤਿੰਨ ਮਾਈਕ੍ਰੋਫੋਨ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਇਸ ਵਿਚ ਵਾਈ-ਫਾਈ 6 ਹੈ।
Nokia ਨੇ ਭਾਰਤ 'ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY