ਜਲੰਧਰ- ਗੂਗਲ ਨੇ ਭਾਰਤ 'ਚ ਆਪਣੀ ਸਬਸਕ੍ਰਿਪਸ਼ਨ ਆਧਾਰਿਤ ਮਿਊਜ਼ਿਕ ਸਟਰੀਮਿੰਗ ਸਰਵਿਸ ਪਲੇ ਮਿਊਜ਼ਿਕ ਦੀਆਂ ਸਾਰੀਆਂ ਸੇਵਾਵਾਂ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਗੂਗਲ ਪਲੇ ਮਿਊਜ਼ਿਕ 'ਤੇ ਵੀ ਸਪਾਟੀਫਾਈ ਅਤੇ ਐਪਲ ਮਿਊਜ਼ਿਕ ਦੀ ਤਰ੍ਹਾਂ ਲੱਖਾਂ ਗਾਣਿਆਂ ਦਾ ਐਕਸਾਸ ਮਿਲੇਗਾ। ਗੂਗਲ ਪਲੇ ਮਿਊਜ਼ਿਕ ਆਲ ਐਕਸੈਸ ਐਂਡਰਾਇਡ, ਆਈ.ਓ.ਐੱਸ. ਅਤੇ ਵੈੱਬਸ 'ਤੇ ਉਪੱਲਬਧ ਹੈ।
ਗੂਗਲ ਪਲੇ ਮਿਊਜ਼ਿਕ ਆਲ ਐਕਸੈਸ ਸਬਸਕ੍ਰਿਪਸ਼ਨ ਦੀ ਕੀਮਤ ਦੀ ਗੱਲ ਕਰੀਏ ਤਾਂ ਗੂਗਲ ਨੇ ਅਜੇ ਲਾਂਚ ਆਫਰ ਪੇਸ਼ ਕੀਤਾ ਹੈ। ਇਹ ਸਰਵਿਸ ਅਜੇ 89 ਰੁਪਏ ਪ੍ਰਤੀ ਮਹੀਨੇ 'ਤੇ ਉਪਲੱਬਧ ਹੋਵੇਗੀ, ਜੇਕਰ ਤੁਸੀਂ ਅਗਲੇ 45 ਦਿਨਾਂ ਦੇ ਅੰਦਰ ਸਾਈਨ ਅਪ ਕਰਦੇ ਹੋ ਤਾਂ। ਅਜੇ ਇਸ ਗੱਲ ਦੀ ਗੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਇਸ ਮਿਆਦ ਦੇ ਖਤਮ ਹੋਣ ਤੋਂ ਬਾਅਦ ਸਬਸਕ੍ਰਾਈਬਰ ਨੂੰ ਕਿਸ ਕੀਮਤ 'ਤੇ ਸੇਵਾਵਾਂ ਮਿਲਣਗੀਆਂ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹਿਲਾਂ ਵੀ ਇਸ ਬਾਰੇ ਸੁਣਿਆ ਹੈ ਤਾਂ ਉਹ ਗੂਗਲ ਪਲੇ ਮਿਊਜ਼ਿਕ ਹੈ। ਇਹ ਐਪਲ ਦੀ ਆਈ.ਟਿਊਨਜ਼ ਸਟੋਰ ਦੀ ਤਰ੍ਹਾਂ ਹੈ, ਜਿਸ ਨੂੰ ਬਾਰਤ 'ਚ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਪਰ ਉਦੋਂ ਇਹ ਸਿਰਪ ਖਰੀਦਾਰੀ ਤੱਕ ਹੀ ਸੀਮਿਤ ਸੀ। ਮਤਲਬ ਹਰ ਗਾਣੇ ਲਈ 15 ਰਪਪਏ ਜਦਕਿ ਐਲਬਮ ਲਈ 100 ਰੁਪਏ ਦੇਣੇ ਪੈਂਦੇ ਸਨ।
ਹੁਣ ਗੂਗਲ ਦੇ ਲਾਈਸੈਂਸ ਵਾਲਾ ਪੂਰਾ ਮਿਊਜ਼ਿਕ ਕਲੈਕਸਨ- ਕਰੀਬ 35 ਮਿਲੀਅਨ ਗਾਣੇ, ਬੇਹੱਦ ਆਕਰਸ਼ਕ ਕੀਮਤਾਂ 'ਤੇ ਆਫਲਾਈਨ ਸਟਰੀਮਿੰਗ ਜਾਂ ਡਾਊਨਲੋਡ ਕਰਨ ਲਈ ਉਪਲੱਬਧ ਹੈ। ਗੂਗਲ ਆਪਣੇ ਸਭ ਤੋਂ ਵੱਡੇ ਵਿਰੋਧੀ ਐਪਲ ਮਿਊਜ਼ਿਕ ਦੇ ਭਾਰਤ Ýਚ 120 ਰੁਪਏ ਦੀ ਤੁਲਨਾ 'ਚ ਘੱਟ ਕੀਮਤਾਂ 'ਤੇ ਫਿਲਹਾਲ ਸਰਵਿਸ ਦੇ ਰਿਹਾ ਹੈ। ਗੂਗਲ ਪਲੇ ਮਿਊਜ਼ਿਕ 'ਤੇ ਤੁਸੀਂ 50,000 ਤੱਕ ਗਾਣੇ ਅਪਲੋਡ ਵੀ ਕਰ ਸਕਦੇ ਹੋ ਉਹ ਵੀ ਬਿਨਾਂ ਕਿਸੇ ਭੁਗਤਾਨ ਦੇ। ਇਸ ਲਈ ਤੁਹਾਨੂੰ ਸਿਰਫ ਇਕ ਗੂਗਲ ਅਕਾਊਂਟ ਦੀ ਲੋੜ ਹੋਵੇਗੀ।
ਗੂਗਲ ਆਪਣੇ ਯੂਜ਼ਰ ਨੂੰ ਮੁਫਤ ਰੇਡੀਓ ਸੇਵਾ ਵੀ ਆਫਰ ਕਰ ਰਿਹਾ ਹੈ, ਜਿਸ ਵਿਚ ਮੂਡ, ਐਕਟੀਵਿਟੀ ਅਤੇ ਮਾਹੌਲ ਦੇ ਹਿਸਾਬ ਨਾਲ ਪਲੇਲਿਸਟ ਮਿਲਦੀ ਹੈ। ਸਿਚੁਏਸ਼ਨ ਪਲੇਲਿਸਟ ਤੁਹਾਡੀ ਲੋਕੇਸ਼ਨ ਨੂੰ ਐਕਸੈਸ ਕਰਕੇ ਕੰਮ ਕਰਦੀ ਹੈ ਚਾਹੇ ਤੁਸੀਂ ਦਫਤਰ, ਘਰ ਜਾਂ ਕਿਤੇ ਯਾਤਰਾ ਕਰ ਰਹੇ ਹੋਵੋ। ਜੇਕਰ ਤੁਸੀਂ ਗੂਗਲ ਅਕਾਊਂਟ 'ਚ ਲੋਕੇਸ਼ਨ ਹਿਸਟਰੀ ਟਰਨ ਆਨ ਕਰ ਰੱਖੀ ਹੈ ਤਾਂ ਇਹ ਕੰਮ ਕਰਨ ਲੱਗੇਗੀ।
ਐਪਲ ਮਿਊਜ਼ਿਕ ਨੂੰ ਭਾਰਤ 'ਚ ਲਾਂਚ ਹੋਏ ਇਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਇਸ ਤੋਂ ਇਲਾਵਾ ਇਸ ਵਿਚ ਤਿੰਨ ਮਹੀਨੇ ਦਾ ਮੁਫਤ ਪੀਰੀਅਡ ਵੀ ਮਿਲਦਾ ਹੈ. 190 ਰੁਪਏ 'ਚ ਇਕ ਫੈਮਲੀ ਪਲਾਨ ਉਪਲੱਬਧ ਹੈ। ਫਿਲਹਾਲ ਪਲੇ ਮਿਊਜ਼ਿਕ 'ਚ ਇਸ ਤਰ੍ਹਾਂ ਦਾ ਕੋਈ ਫੈਮਲੀ ਪਲਾਨ ਨਹੀਂ ਪਤਾ ਲੱਗਾ ਹੈ। ਅਜੇ ਗੂਗਲ ਦੁਆਰਾ ਇਸ ਸਰਵਿਸ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਗੂਗਲ ਇੰਡੀਆ ਦੇ ਇਕ ਬੁਲਾਰੇ ਨੇ ਪੱਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਲੇ ਮਿਊਜ਼ਿਕ ਸੂਟ ਨੂੰ ਭਾਰਤ 'ਚ ਸਾਰੇ ਯੂਜ਼ਰ ਨੂੰ ਰੋਲ ਆਊਟ ਕੀਤਾ ਜਾ ਰਿਹਾ ਹੈ।
ਸਰਵਿਸ ਦਾ ਮਜ਼ਾ ਲੈਣ ਲਈ ਤੁਸੀਂ ਪਲੇ ਮਿਊਜ਼ਿਕ ਵੈੱਬਸਾਈਟ 'ਤੇ ਜਾ ਸਕਦੇ ਹੋ ਜਾਂ ਪਲੇ ਸਟੋਰ ਅਤੇ ਐਪ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ। ਗੂਗਲ ਅਕਾਊਂਟ ਨੂੰ ਇਕ ਵਾਰ ਸਾਈਨ-ਇਨ ਕਰਨ ਤੋਂ ਬਾਅਦ ਤੁਹਾਨੂੰ ਇਕ ਸਕਰੀਨ ਦਿਸੇਗੀ ਜਿਸ 'ਤੇ ਤੁਹਾਨੂੰ ਆਪਣੀ ਪਸੰਦ ਦਾ ਮਿਊਜ਼ਿਕ, ਜਿਵੇਂ- ਬੰਗਾਲੀ, ਗੁਜਰਾਤੀ, ਹਿੰਦੀ, ਪੰਜਾਬੀ ਅਤੇ ਵਰਲਡ ਦਾ ਵਿਕਲਪ ਮਿਲੇਗਾ। ਆਪਣਾ ਵਿਕਲਪ ਚੁਣਨ ਤੋਂ ਬਾਅਦ ਪਲੇ ਮਿਊਜ਼ਿਕ ਤੁਹਾਡੇ ਸਾਹਮਣੇ ਮਸ਼ਹੂਰ ਕਲਾਕਾਰਾਂ ਦੇ ਗਾਣੇ ਪੇਸ਼ ਕਰੇਗਾ, ਤੁਸੀਂ ਆਪਣੀ ਪਸੰਦ ਮੁਤਾਬਕ ਉਨ੍ਹਾਂ ਨੂੰ ਪਲੇ ਕਰ ਸਕਦੇ ਹੋ।
KTM ਨੇ ਲਾਂਚ ਕੀਤਾ Duke 390 ਦਾ ਲਿਮਟਿਡ ਕਲਰ ਐਡੀਸ਼ਨ
NEXT STORY