ਜਲੰਧਰ - ਗੂਗਲ ਦੀ ਵਾਇਰਲੈੱਸ ਸਰਵਿਸ ਨੇ Project Fi ਨੇ ਮੋਬਾਈਲ ਉਦਯੋਗ 'ਚ ਇਕ ਨਵਾਂ ਕਦਮ ਚੁੱਕਿਆ ਹੈ। ਬੁੱਧਵਾਰ ਗੂਗਲ ਨੇ Project Fi ਦੇ ਗਾਹਕਾਂ ਲਈ ਸੈਲੂਲਰ ਨੂੰ ਨੈਕਸਸ ਅਤੇ ਆਈਪੈਡ ਏਅਰ 2 ਵਰਗੇ ਟੈਬਲੇਟ 'ਤੇ ਵੀ ਮੁਹਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ।ਇਨ੍ਹਾਂ ਸਭ ਲਈ ਸਿਰਫ ਇਕ ਸਿਮ ਕਾਰਡ ਜਾਂ ਇਕ ਛੋਟੇ ਜਿਹੇ ਪਲਾਸਟਿਕ ਦੇ ਟੁਕੜੇ ਦੀ ਲੋੜ ਹੈ ਜੋ ਡਿਵਾਈਸ ਨੂੰ ਸੈਲੂਲਰ ਨੈੱਟਵਰਕ ਨਾਲ ਕੁਨੈਕਟ ਕਰ ਸਕੇ।
Project Fi ਦੀ ਵਾਇਰਲੈੱਸ ਸਰਵਿਸ ਨੂੰ ਟੀ-ਮੋਬਾਈਲ, ਸਪਰਿੰਟ ਅਤੇ ਲੋਕਲ ਵਾਈ-ਫਾਈ ਨੈੱਟਵਰਕਸ ਵੱਲੋਂ ਸੈਲੂਲਰ ਕਵਰੇਜ਼ ਦੇ ਸੰਜੋਗ ਨਾਲ ਮੁਹਈਆ ਕਰਵਾਇਆ ਜਾਵੇਗਾ।
ਗੂਗਲ ਇਸ ਪ੍ਰੋਜੈਕਟ ਨੂੰ ਹੋਰਨਾਂ ਡਿਵਾਈਸ ਨਾਲ ਕੁਨੈਕਟ ਕਰਨ ਲਈ ਮੌਜੂਦਾ ਗਾਹਕਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਚਾਰਜ਼ ਨਹੀ ਲਵੇਗਾ ਪਰ ਇਸ ਦੇ ਡਾਟਾ ਦੀ ਵਰਤੋਂ ਲਈ ਗਾਹਕਾਂ ਨੂੰ 10 ਡਾਲਰ ਪ੍ਰਤੀ ਗੀਗਾਬਾਈਟ ਵਜੋਂ ਹਰ ਮਹੀਨੇ ਦੇਣੇ ਪੈਣਗੇ। ਇਸ ਨੂੰ ਤੁਸੀਂ ਟੀ-ਮੋਬਾਈਲ ਨਾਲ ਉਸ ਸਮੇਂ ਹੀ ਕੁਨੈਕਟ ਕਰ ਸਕਦੇ ਜਿਸ ਸਮੇਂ ਵਾਈ-ਫਾਈ ਇਸ ਦੇ ਨਜ਼ਦੀਕ ਨਾ ਹੋਵੇ।
AT&T ਜਾਂ Verizon ਪਲਾਨਜ਼ ਲਈ ਗਾਹਕਾਂ ਨੂੰ ਆਪਣੇ ਟੈਬਲੇਟ ਨਾਲ ਕੁਨੈਕਟ ਕਰਨ 'ਤੇ 10 ਡਾਲਰ ਕੀਮਤ ਹੀ ਦੇਣੀ ਪਵੇਗੀ ਜਦ ਕਿ ਦੇਖਿਆ ਜਾਵੇ ਤਾਂ ਇਸ ਦੀ ਕੀਮਤ 100 ਡਾਲਰ ਤੱਕ ਹੋ ਸਕਦੀ ਸੀ। ਹੁਣ ਤੱਕ ਇਸ ਸਰਵਿਸ 'ਚ ਸਿਰਫ ਪੰਜ ਟੈਬਲੇਟਸ ਨੈਕਸਸ 7, ਨੈਕਸਸ 9, ਆਈਪੈਡ ਏਅਰ 2, ਆਈਪੈਡ ਮਿੰਨੀ 4 ਅਤੇ ਗਲੈਕਸੀ ਟੈਬ S ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ 'ਚੋਂ ਐਪਲ ਆਈਪੈਡ ਅਤੇ ਸੈਮਸੰਗ ਗਲੈਕਸੀ ਪਹਿਲੀਆਂ ਡਿਵਾਈਸਜ਼ ਹਨ ਜੋ ਗੂਗਲ ਸਪੋਰਟ ਨਹੀਂ ਕਰਦੀਆਂ ਪਰ ਫਿਰ ਇਸ ਸਰਵਿਸ ਦੀ ਵਰਤੋਂ ਕਰ ਸਕਦੀਆਂ ਹਨ।
ਬੰਦ ਹੋਣੀ ਚਾਹੀਦੀ ਹੈ ਇੰਟਰਨੈੱਟ ਸਰਵਿਸ : Donald Trump
NEXT STORY