ਜਲੰਧਰ: ਹਾਟ ਚਿਲੀ ਮਿਰਚ ਨੂੰ ਭਾਰ ਘੱਟ ਕਰਨ ਦੇ ਟੀਚੇ ਨਾਲ ਬਣਾਇਆ ਗਿਆ ਸੀ ਪਰ ਇਸ ਦੀ ਹਾਟਨੈੱਸ ਨੂੰ ਮਾਪਣ ਲਈ ਕੋਈ ਤਰਕੀਬ ਨਹੀਂ ਬਣੀ ਸੀ। ਇਸ ਗੱਲ 'ਤੇ ਧਿਆਨ ਦਿੰਦੇ ਹੋਏ Wilbur Scoville ਜੋ ਕਿ ਅਮਰੀਕੀ ਕੈਮੀਸਟ ਸਨ, ਇਨ੍ਹਾਂ ਨੇ ਇਸ ਦੀ ਹਾਟਨੈੱਸ ਨੂੰ ਮਾਪਣ ਲਈ 151 ਸਾਲ ਪਹਿਲਾਂ ਕਈ ਟੈਸਟ ਕੀਤੇ ਸੀ ਜੋ “Scoville organoleptic test“ ਦਾ ਨਾਂ ਦਿੱਤਾ ਗਿਆ ਸੀ, ਜਿਸ ਨਾਲ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਦੀ “ਹਾਟਨੈੱਸ“ ਨੂੰ ਮਾਪਿਆ ਗਿਆ ਸੀ।
ਅੱਜ Scoville ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਗੂਗਲ ਨੇ ਅਪਣਾ ਗੇਮਿੰਗ ਡੂਡਲ ਸ਼ੋ ਕੀਤਾ ਹੈ ਜਿਸ 'ਚ ਤੁਸੀਂ ਗੇਮ 'ਚ ਆਈਸ ਕਰੀਮ ਦੀ ਮਦਦ ਨਾਲ ਵੱਖ-ਵੱਖ ਲੈਵਲਸ 'ਤੇ ਮਿਰਚਾਂ ਨੂੰ ਹਰਾ ਕੇ ਪਾਰ ਕਰ ਸਕਦੇ ਹੋ।
ਇਸ 'ਚ ਸਲਾਈਡਿੰਗ ਬਾਰ 'ਤੇ ਸਹੀ ਜਗ੍ਹਾ ਕਲਿੱਕ ਕਰਨ 'ਤੇ ਤੁਸੀਂ ਆਈਸ ਕਰੀਮ ਨੂੰ ਮਿਰਚ 'ਤੇ ਫਾਇਰ ਕਰਦੇ ਹੋ, ਗੇਮ 'ਚ ਪੰਜ ਲੈਵਲਸ ਦਿੱਤੇ ਗਏ ਹਨ, ਜਿਨ੍ਹਾਂ ਦੀ ਡਿਫੀਕਲਟੀ ਹੌਲੀ-ਹੌਲੀ ਵਧਦੀ ਰਹਿੰਦੀ ਹਨ। ਖਾਸ ਗੱਲ ਇਹ ਹੈ ਕਿ ਇਸ ਗੇਮ ਨੂੰ ਖੇਡਦੇ ਹੋਏ ਤੁਹਾਨੂੰ ਦੁਨੀਆ ਭਰ ਦੀਆਂ ਸਾਰਿਆਂ ਮਿਰਚਾਂ ਦੀ ਕਿਸਮਾਂ ਦਾ ਪਤਾ ਲੱਗ ਜਾਵੇਗਾ ਜਿਨ੍ਹਾਂ ਦਾ ਨਾਂ ਗੇਮ ਦੇ ਚੱਲਦੇ-ਚੱਲਦੇ ਸ਼ੋਅ ਹੋਵੇਗਾ।
ਬਿਨਾਂ ਛੂਹੇ ਕੰਪਿਊਟਰ ਕੰਟਰੋਲ ਕਰਨ 'ਚ ਮਦਦ ਕਰੇਗਾ ਇਹ ਆਰਮਬੈਂਡ
NEXT STORY