ਗੈਜੇਟ ਡੈਸਕ– ਦੁਨੀਆ ਭਰ ਦੀਆਂ ਟੈਕਨਾਲੋਜੀ ਕੰਪਨੀਆਂ ’ਤੇ ਹੋ ਰਹੀ ਸਖਤ ਨਿਗਰਾਨੀ ’ਚ ਟੈਕਨਾਲੋਜੀ ਦੀ ਦਿੱਗਜ ਗੂਗਲ ਨੇ ਕਿਹਾ ਹੈ ਕਿ ਉਹ ਵਿਵਾਦਿਤ ਫੇਸ਼ੀਅਲ ਰਿਕੋਗਨੀਸ਼ਨ (ਚਿਹਰਾ ਪਛਾਣਨ ਦੀ ਤਕਨੀਕ) ਟੈਕਨਾਲੋਜੀ ’ਤੇ ਕੰਮ ਨਹੀਂ ਕਰੇਗੀ। ਦੱਸ ਦੇਈਏ ਕਿ ਫੇਸ ਰਿਕੋਗਨੀਸ਼ਨ ਟੈਕਨਾਲੋਜੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਮਾਈਕ੍ਰੋਸਾਫਟ ਨੇ ਵੀ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਸ ਤਕਨੀਕ ਨੂੰ ਕੰਟਰੋਲ ਕਰਨ ਦਾ ਸੁਝਾਅ ਦਿੱਤਾ ਸੀ। ਗੂਗਲ ਦੇ ਗਲੋਬਲ ਅਫੇਅਰਸ ਦੇ ਸਨੀਅਰ ਉਪ ਪ੍ਰਧਾਨ ਕੇਂਟ ਵਾਕਰ ਨੇ ਆਪਣੇ ਬਲਾਗ ਪੋਸਟ ’ਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਈ ਹੋਰ ਤਕਨੀਕ ਦੀ ਕਈ ਤਰ੍ਹਾਂ ਦੇ ਇਸਤੇਮਾਲ ਦੀ ਤਰ੍ਹਾਂ ਫੇਸ਼ੀਅਲ ਰਿਕਾਗਨੀਸ਼ਨ ’ਤੇ ਵੀ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਸਾਰੇ ਸਿਧਾਂਤਾਂ ਦੇ ਅਨੁਰੂਪ ਹੋਵੇ ਅਤੇ ਇਹ ਕਿਸੇ ਵੀ ਤਰ੍ਹਾਂ ਹਾਨੀਕਾਰਕ ਨਾ ਹੋਵੇ।

ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਹੋਰ ਸੰਸਥਾਵਾਂ ਦੇ ਨਾਲ ਇਸ ਤਕਨੀਕ ਨਾਲ ਜੁੜੀਆਂ ਚੁਣੌਤੀਆਂ ਨੂੰ ਪਛਾਣਨ ਲਈਕਰੇਗੀ ਅਤੇ ਨਾਲ ਹੀ ਬਾਕੀ ਕੰਪਨੀਆਂ ਦੀ ਤਰ੍ਹਾਂ ਗੂਗਲ ਕਲਾਊਡ ਵੀ ਸਾਧਾਰਣ ਇਸਤੇਮਾਲ ਲਈ ਫੇਸ਼ੀਅਲ ਰਿਕੋਗਨੀਸ਼ਨ ਦਾ ਏ.ਪੀ.ਆਈ. ਜਾਰੀ ਨਹੀਂ ਕਰੇਗੀ।

ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਮਾਈਕ੍ਰੋਸਾਫਟ ਦੇ ਪ੍ਰਧਾਨ ਬ੍ਰੈਡ ਸਮਿਥ ਨੇ ਕਿਹਾ ਕਿ ਤੇਜ਼ੀ ਨਾਲ ਵਧਦੀ ਹੋਈ ਇਸ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ’ਤੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਦੀ ਨਿਗਰਾਨੀ ਲਈ ਕਾਨੂੰਨ ਵੀ ਬਣਾਉਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੂਗਲ ਨੇ ਇਕ ਪੇਟੈਂਟ ਅਪਰੂਵ ਕਰਵਾਇਆ ਹੈ ਜੋ ਕਿ ਫੇਸ਼ੀਅਲ ਰਿਕੋਗਨੀਸ਼ਨ ਨੂੰ ਲੈ ਕੇ ਹੈ। ਇਸ ਦੀ ਮਦਦ ਨਾਲ ਗੂਗਲ ਰਿਵਰਸ ਇਮੇਜ ਸਰਚ ਰਾਹੀਂ ਫੋਟੋ ਦੀ ਪਛਾਣ ਕਰੇਗੀ। ਗੂਗਲ ਦੇ ਇਸ ਪੇਟੈਂਟ ਨੂੰ ਲੈ ਕੇ ਆਨਲਾਈਨ ਪ੍ਰਾਈਵੇਸੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਲਈ ਗੂਗਲ ਲੋਕਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਵੀ ਇਸਤੇਮਾਲ ਕਰੇਗੀ।
ਮੋਬਾਇਲ ਗੇਮਿੰਗ ’ਤੇ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬੀਤਾ ਰਹੇ ਹਨ ਭਾਰਤੀ
NEXT STORY