ਜਲੰਧਰ- ਗੂਗਲ ਨੇ ਇਸ ਸਾਲ ਆਪਣੇ ਪਹਿਲੇ ਸਮਾਰਟਫੋਨਜ਼ ਪਿਕਸਲ ਅਤੇ ਪਿਕਸਲ ਐਕਸ. ਐੱਲ. ਨੂੰ ਲਾਂਚ ਕੀਤਾ ਹੈ ਅਤੇ ਇਹ ਦੋਵੇਂ ਹੀ ਫੋਨਜ਼ ਸਾਲ ਦੇ ਬੈਸਟ ਐਂਡਰਾਇਡ ਸਮਾਰਟਫੋਨਜ਼ ਹਨ। ਹੁਣ ਗੂਗਲ ਸਮਾਰਟਵਾਚ ਲਾਂਚ ਕਰਨ ਦੀ ਯੋਜਨਾ 'ਚ ਹੈ। ਨਿਊਜ਼ ਰਿਪੋਰਟ ਦੇ ਮੁਤਾਬਕ ਐਂਡਰਾਇਡ ਵਿਅਰ ਪ੍ਰੋਡੈਕਟ ਮੈਨੇਜ਼ਰ Jeff Chang ਨੇ ਇਸ ਬਾਰੇ 'ਚ ਮਜ਼ਬੂਤ ਜਾਣਕਾਰੀ ਵੀ ਦਿੱਤੀ ਹੈ। Chang ਨੇ ਕਿਹਾ ਹੈ ਕਿ ਕੰਪਨੀ 2 ਸਮਾਰਟਵਾਚਸ 'ਤੇ ਕੰਮ ਕਰ ਰਹੀ ਹੈ। ਦ ਵਰਜ ਨੂੰ ਦਿੱਤੇ ਗਏ ਇੰਟਰਵਿਊ ਦੇ ਮੁਤਾਬਕ ਇਨ੍ਹਾਂ ਨੂੰ ਅਗਲੇ ਸਾਲ ਦੇ ਪਹਿਲੇ ਮਹੀਨੇ 'ਚ ਲਾਂਚ ਕੀਤਾ ਜਾਵੇਗਾ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਵਾਚਸ ਦਾ ਨਾਂ ਗੂਗਲ ਜਾਂ ਪਿਕਸਲ ਬ੍ਰਾਂਡ ਦੇ ਤੌਰ 'ਤੇ ਰੱਖਿਆ ਜਾਵੇਗਾ ਪਰ Chang ਦੀ ਮੰਨੀਏ ਤਾਂ ਇਸ ਨੂੰ ਐਂਡਰਾਇਡ ਵਿਅਰ ਡਿਵਾਈਸਿਸ ਬਣਾਉਣ ਵਾਲੇ ਵੱਲੋਂ ਨਿਰਮਾਣ ਕੀਤਾ ਜਾਵੇਗਾ। ਜਦ ਕਿ ਉਨ੍ਹਾਂ ਨੇ ਕੰਪਨੀ ਦਾ ਨਾਂ ਨਹੀਂ ਦੱਸਿਆ। ਇਹ ਪਹਿਲੀ ਸਮਾਰਟਵਾਚਸ ਹੋਵੇਗੀ, ਜੋ ਐਂਡਰਾਇਡ ਵਿਅਰ 2.0 ਪਲੇਟਫਾਰਮ 'ਤੇ ਚੱਲੇਗੀ। ਜ਼ਿਕਰਯੋਗ ਹੈ ਕਿ ਐਂਡਰਾਇਡ ਵਿਅਰ 2.0 ਹੁਣ ਬੀਟਾ ਵਰਜਨ ਦੇ ਤੌਰ 'ਤੇ ਉਪਲੱਬਧ ਹੈ। ਕੰਪਨੀ ਐਂਡਰਾਇਡ ਵਿਅਰ 2.0 ਦਾ ਫਾਈਨਲ ਡਿਵੈਲਪਰ ਪ੍ਰੀਵੀਓ ਜਨਵਰੀ 'ਚ ਲਾਂਚ ਕਰੇਗੀ। ਇਸ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੂਗਲ ਦੀ ਇਹ ਸਮਾਰਟਵਾਚਸ ਸੀ. ਈ. ਏ. 'ਚ ਪੇਸ਼ ਕਰ ਸਕਦੀ ਹੈ।
ਗੂਗਲ ਦੀ ਸਮਾਰਟਵਾਚ ਲਾਂਚ ਹੋਣ ਤੋਂ ਬਾਅਦ ਹੋਰ ਸਮਾਰਟਵਾਚਸ ਲਈ ਵੀ ਅਪਡੇਟ ਪੇਸ਼ ਕੀਤਾ ਜਾਵੇਗਾ। ਐਂਡਰਾਇਡ ਵਿਅਰ 2.0 'ਚ ਐਪਸ ਆਪਣੇ-ਆਪ ਕੰਮ ਕਰੇਗੀ, ਜਿਸ ਲਈ ਸਮਾਰਟਫੋਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਹ ਵਰਜਨ ਐਂਡਰਾਇਡ ਪੇ ਅਤੇ ਗੂਗਲ ਅਸਿਸਟੈਂਟ ਨੂੰ ਵੀ ਸਪੋਰਟ ਕਰੇਗਾ।
ਅਗਲੇ ਮਹੀਨੇ ਭਾਰਤ 'ਚ ਲਾਂਚ ਹੋਵੇਗੀ ਯਾਮਾਹਾ ਦੀ ਇਹ ਦਮਦਾਰ ਬਾਈਕ
NEXT STORY