ਜਲੰਧਰ : ਸਕਾਟਿਸ਼ ਪੁਲਸ ਨੇ ਐੱਫ. ਬੀ. ਆਈ. ਨਾਲ ਮਿਲ ਕੇ ਇਕ 15 ਸਾਲਾ ਨੌਜਵਾਨ ਹੈਕਰ ਨੂੰ ਕਾਬੂ ਕੀਤਾ ਹੈ। ਇਹ ਨੌਜਵਾਨ 'ਕ੍ਰੈਕਰਜ਼ ਵਿਦ ਐਟੀਟਿਊਡ' ਨਾਂ ਦੇ ਹੈਕਿੰਗ ਗਰੁੱਪ ਦਾ ਮੈਂਬਰ ਹੈ। ਮਾਨੀਕਰ ਕਿਊਬਡ ਨਾਂ ਦੇ ਇਸ ਨੌਜਵਾਨ ਨੂੰ ਮੰਗਲਵਾਰ ਨੂੰ ਗਿਰਫਤਾਰ ਕੀਤਾ ਗਿਆ ਸੀ। ਸ਼ੱਕ ਦੇ ਆਧਾਰ 'ਤੇ ਇਸ ਨੂੰ ਗਿਰਫਤਾਰ ਕੀਤਾ ਗਿਆ ਸੀ ਤੇ ਬਾਅਦ 'ਚ ਛੱਡ ਦਿੱਤਾ ਗਿਆ। ਹੁਣ ਇਸ ਨੌਜਵਾਨ ਨੂੰ ਸਰਕਾਰੀ ਅਦਾਰੇ 'ਚ ਰੱਖਿਆ ਗਿਆ ਹੈ ਤਾਂ ਜੋ ਇਸ 'ਤੇ ਨਜ਼ਰ ਰੱਖੀ ਜਾ ਸਕੇ।
ਇਸ ਦੀ ਗਿਰਫਤਾਰੀ ਕ੍ਰੈਰਾ ਨਾਂ ਦੇ ਇਕ ਹੋਰ 15 ਸਾਲਾ ਨੌਜਵਾਨ ਦੀ ਗਿਰਫਤਾਰੀ ਤੋਂ ਕੁਝ ਦਿਨ ਬਾਅਦ ਹੀ ਹੋਈ ਸੀ ਜਿਸ ਨੂੰ ਇਸ ਹੈਕਰ ਗਰੁੱਪ ਦਾ ਲੀਡਰ ਦੱਸਿਆ ਜਾ ਰਿਹਾ ਹੈ। ਕ੍ਰੈਕਰਜ਼ ਵਿਦ ਐਟੀਟਿਊਡ 'CWA' ਨਾਂ ਦੇ ਇਸ ਗਰੁੱਪ ਨੇ ਸੀ. ਆਈ. ਏ. ਦੇ ਚੀਫ ਜਾਨ ਬ੍ਰੈਨਨ ਦੇ ਈ-ਮੇਲ ਅਕਾਊਂਟ ਨੂੰ ਹੈਕ ਕਰ ਕੇ 40 ਤੋਂ ਵੱਧ ਅਟੈਚਮੈਂਟਾਂ ਚੋਰੀ ਕੀਤੀਆਂ ਸਨ, ਜਿਨ੍ਹਾਂ 'ਚੋਂ ਕੁਝ ਨੂੰ Wikileaks 'ਤੇ ਪਬਲਿਸ਼ ਵੀ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਇਸ ਹੈਕਿੰਗ ਗਰੁੱਪ ਨੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜੇਮਸ ਕਲੈਪਰ ਦੇ ਅਕਾਊਂਟ ਨਾਲ ਵੀ ਛੇੜ-ਛਾੜ ਕੀਤੀ ਸੀ। ਇਸ ਤੋ ਇਲਾਵਾ ਕ੍ਰੈਕਾ ਨੇ ਦੱਸਿਆ ਕਿ ਇਨ੍ਹਾਂ ਨੇ 30000 ਹੋਮ ਲੈਂਡ ਸਕਿਓਰਿਟੀ ਤੇ ਐੱਫ. ਬੀ. ਆਈ. ਦੇ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਲੀਕ ਕੀਤੀ ਸੀ।
251 ਰੁਪਏ ਫੂਕਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ
NEXT STORY