ਜਲੰਧਰ : ਆਰਮਾਈਨ ਵੱਲੋਂ ਲਗਾਤਾਰ ਮਸ਼ਹੂਰ ਹਸਤੀਆਂ ਦੇ ਅਕਾਊਂਟ ਹੈਕ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਇਸੇ ਤਹਿਤ ਇਸ ਵਾਰ ਉਨ੍ਹਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਟਵਿਟਰ ਦੇ ਸੀ. ਈ. ਓ. ਜੈਕ ਡੋਰਸੀ ਨੂੰ। ਜੀ ਹਾਂ ਜੈਕ ਡੋਰਸੀ ਦਾ ਟਵਿਟਰ ਅਕਾਊਂਟ ਹੈਕ ਕਰਨ ਤੋਂ ਬਾਅਦ ਆਰਮਾਈਨ ਵੱਲੋਂ ਕੁਝ ਫੋਟੋਆਂ ਪੋਸਟ ਕੀਤੀਆਂ ਗਈਆਂ ਤੇ ਇਸ ਤੋਂ ਬਾਅਦ ਰਾਤ ਦੇ 3 ਵਜੇ ਆਰਮਾਈਨ ਵੱਲੋਂ ਪੋਸਟ ਕੀਤਾ ਗਿਆ ਕਿ ''ਅਸੀਂ ਆਰਮਾਈਨ ਹਾਂ ਤੇ ਅਸੀਂ ਸਿਰਫ ਤੁਹਾਡੀ ਸਕਿਓਰਿਟੀ ਚੈੱਕ ਕਰ ਰਹੇ ਸੀ।''
ਇਸ ਟਵੀਟ ਨੂੰ ਹਟਾ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਇਕ ਛੋਟੀ ਵਾਈਨ ਵੀਡੀਓ ਵੀ ਅਪਲੋਡ ਕੀਤੀ ਗਈ ਸੀ ਜਿਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਰਮਾਈਨ ਵੱਲੋਂ ਕਈ ਹੋਰ ਸੀ. ਈ. ਓਜ਼ ਦੇ ਸੋਸ਼ਲ ਮੀਡੀਆ ਅਕਾਊਂਟਸ ਹੈਕ ਕੀਤੇ ਗਏ ਹਨ ਜਿਨ੍ਹÎਾਂ 'ਚ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਤੇ ਫੇਸਬੁਕ ਦੇ ਮਾਰਕ ਜ਼ੁਕਰਬਰਗ ਸ਼ਾਮਿਲ ਹਨ।
ਭਾਰਤੀ ਨੇ ਬਣਾਈ ਇਲੈਕਟ੍ਰਿਕ ਸਾਈਕਲ, ਇਕ ਵਾਰ ਚਾਰਜ ਕਰ ਚਲ ਸਕਦੀ ਹੈ 100 ਕਿ. ਮੀ
NEXT STORY