ਗੈਜੇਟ ਡੈਸਕ– ਸੈਮਸੰਗ ਨੂੰ ਕਥਿਤ ਤੌਰ ’ਤੇ ਇਕ ਵੱਡੇ ਸੁਰੱਖਿਆ ਉਲੰਘਣ ਦਾ ਸਾਹਮਣਾ ਕਰਨਾ ਪਿਆ ਹੈ। ਹੈਕਰਾਂ ਨੇ ਲਗਭਗ 190 ਜੀ.ਬੀ. ਡਾਟਾ ਲੀਕ ਕਰਨ ਦਾ ਦਾਅਵਾ ਕੀਤਾ ਹੈ, ਜਿਸ ਵਿਚ ਸਰੋਤ ਕੋਡ ਅਤੇ ਬਾਇਓਮੈਟ੍ਰਿਕ ਅਨਲਾਕਿੰਗ ਐਲਗੋਰਿਦਮ ਸ਼ਾਮਿਲ ਹਨ। ਸ਼ੁੱਕਰਵਾਰ ਨੂੰ Lapsus$ ਹੈਕਿੰਗ ਗਰੁੱਪ ਨੇ 190 ਜੀ.ਬੀ. ਗੁਪਤ ਡਾਟਾ ਪ੍ਰਕਾਸ਼ਿਤ ਕੀਤਾ ਸੀ, ਜਿਸਦਾ ਦਾਅਵਾ ਹੈ ਕਿ ਇਹ ਸਭ ਉਸਨੇ ਸੈਮਸੰਗ ਇਲੈਕਟ੍ਰੋਨਿਕਸ ਤੋਂ ਲਿਆ ਹੈ। ਜੇਕਰ ਗੱਲ ਸੱਚ ਸਾਬਿਤ ਹੋਈ ਤਾਂ ਡਾਟਾ ਲੀਕ ਸੈਮਸੰਗ ਲਈ ਵੀ ਇਕ ਵੱਡੀ ਸੁਰੱਖਿਆ ਸਮੱਸਿਆ ਖੜ੍ਹੀ ਕਰ ਸਕਦਾ ਹੈ।
ਬਲੀਪਿੰਗ ਕੰਪਿਊਟਰ ਦੀ ਰਿਪੋਰਟ ਮੁਤਾਬਕ ਹੈਕਰਾਂ ਨੇ ਸ਼ੁੱਕਰਵਾਰ ਨੂੰ ਡਾਟਾ ਲੀਕ ਕੀਤਾ ਸੀ, ਜਿਸ ਵਿਚ ਸੈਮਸੰਗ ਸਾਫਟਵੇਅਰ ’ਚ C/C++ ਨਿਰਦੇਸ਼ਾਂ ਦਾ ਇਕ ਸਨੈਪਸ਼ਾਟ ਸ਼ਾਮਿਲ ਸੀ। ਇਸਤੋਂ ਬਾਅਦ ਹੈਕਿੰਗ ਗਰੁੱਪ ਨੇ ਦਾਅਵਾ ਕੀਤਾ ਕਿ ਲੀਕ ਡਾਟਾ ’ਚ ਸੀਕ੍ਰੇਟ ਸੈਮਸੰਗ ਕੋਡ ਵੀ ਸ਼ਾਮਿਲ ਹੈ ਜਿਸਨੂੰ ਹੈਕ ਕੀਤਾ ਗਿਆ ਹੈ।
ਸੋਰਸ ਕੋਡ ਅਤੇ ਬਾਇਓਮੈਟ੍ਰਿਕ ਅਨਲਾਕਿੰਗ ਐਲਗੋਰਿਦਮ ਦਾ ਇਸਤੇਮਾਲ ਸੈਮਸੰਗ ਦੇ ਅਕਾਊਂਟ ਆਦਿ ਲਈ ਇਸਤੇਮਾਲ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁਆਲਕਾਮ ’ਚ ਸੀਕ੍ਰੇਟ ਕੋਡ ਹਨ ਜਿਸ ਨਾਲ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ। ਅਜੇ ਇਹ ਨਹੀਂ ਪਤਾ ਚੱਲ ਸਕਿਆ ਕਿ ਹੈਕਰਾਂ ਨੇ ਕਿੰਨਾ ਡਾਟਾ ਐਕਸੈੱਸ ਕੀਤਾ ਸੀ। ਨਾਲ ਹੀ ਇਹ ਵੀ ਨਹੀਂ ਪਤਾ ਚੱਲ ਸਕਿਆ ਕਿ ਕੀ ਹੈਕਰਾਂ ਨੇ ਇਸ ਡਾਟਾ ਲੀਕ ਨੂੰ ਲੈ ਕੇ ਕੋਈ ਮੰਗ ਰੱਖੀ ਹੈ ਜਾਂ ਨਹੀਂ।
Poco M4 Pro ਦੀ ਪਹਿਲੀ ਸੇਲ ਅੱਜ, ਕੀਮਤ 14,999 ਰੁਪਏ ਤੋਂ ਸ਼ੁਰੂ
NEXT STORY