ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅਤੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ 'ਤੇ ਹੈਕਿੰਗ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਇਕ ਰਿਪੋਰਟ ਮੁਤਾਬਕ, ਹੈਕਰਜ਼ ਡਿਜੀਟਲ ਇੰਡੀਆ ਦੀ ਆੜ 'ਚ ਯੂਜ਼ਰਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਸਰਕਾਰੀ ਵੈੱਬਸਾਈਟ ਦੇ ਨਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਸਮੇਤ ਲਿੰਕਸ ਨੂੰ ਪੋਸਟ ਕਰ ਰਹੇ ਹਨ। ਦਰਅਸਲ ਇਹ ਲਿੰਕਸ ਵਾਇਰਸ ਹਨ ਅਤੇ ਇਨ੍ਹਾਂ 'ਤੇ ਕਲਿੱਕ ਕਰਨ ਨਾਲ ਯੂਜ਼ਰਸ ਦਾ ਨਿਜੀ ਡਾਟਾ ਚੋਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਫੇਕ ਪੋਸਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਰ ਯੂਜ਼ਰ ਨੂੰ 500 ਰੁਪਏ ਦਾ ਫ੍ਰੀ ਰਿਚਾਰਜ ਦੇ ਰਹੇ ਹਨ।
ਇਹ ਹੈ ਸੱਚਾਈ-
ਜਾਣਕਾਰੀ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਦਾ ਕੋਈ ਰਿਚਾਰਜ ਫ੍ਰੀ ਨਹੀਂ ਦੇ ਰਹੇ ਹਨ ਅਤੇ ਨਾ ਹੀ ਅਜਿਹੀ ਕਿਸੇ ਕੰਪਨੀ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਪੋਸਟ 'ਚ ਸਿਰਫ ਰਿਚਾਰਜ ਲਈ ਹੀ ਨਹੀਂ, ਸਗੋਂ ਬੈਂਕ 'ਚ ਪੈਸੇ ਜਮ੍ਹਾ ਕਰਾਉਣ ਦੀ ਲਿਮਟ ਨੂੰ ਵਧਾਉਣ ਲਈ ਵੀ ਆਫਰ ਦਿੱਤੇ ਜਾ ਰਹੇ ਹਨ ਜਿਸ ਵਿਚ ਯੂਜ਼ਰਸ ਦੀ ਬੈਂਕਿੰਗ ਅਤੇ ਨਿਜੀ ਜਾਣਕਾਰੀ ਮੰਗੀ ਗਈ ਹੈ। ਜ਼ਿਕਰਯੋਗ ਹ ੈਕਿ ਇਹ ਸਿਰਪ ਇਕ ਸਪੈਮ ਹੈ ਅਤੇ ਇਸ ਨਾਲ ਤੁਹਾਡੀ ਨਿਜੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ। ਜੇਕਰ ਯੂਜ਼ਰ ਨੂੰ ਇਸ ਤਰ੍ਹਾਂ ਦੇ ਮੈਸੇਜ ਆਉਂਦੇ ਤਾਂ ਉਨ੍ਹਾਂ ਮੈਸੇਂਜ ਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ।
ਗੀਕਬੇਂਚ ਸਾਈਟ 'ਤੇ ਨਜ਼ਰ ਆਇਆ ਸੈਮਸੰਗ ਦੀ ਸੀ ਸੀਰੀਜ਼ ਦਾ ਇਹ ਸਮਾਰਟਫੋਨ
NEXT STORY