ਜਲੰਧਰ— ਅਮਰੀਕੀ ਵਾਹਨ ਸੁਰੱਖਿਆ ਕੰਟਰੋਲ ਵਿਭਾਗ ਨੇ ਸ਼ੁੱਕਰਵਾਰ ਨੂੰ ਨੂੰ ਕਿਹਾ ਕਿ ਉਹ ਹਾਰਲੇ ਡੇਵਿਡਸਨ ਬਾਈਕਸ 'ਚ ਬ੍ਰੇਕ ਫੇਲ ਹੋ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ। ਖਬਰਾਂ ਮੁਤਾਬਕ ਇਸ ਦੇ ਬ੍ਰੇਕ ਫੇਲ ਹੋਣ ਕਾਰਨ 3 ਸੜਕ ਹਾਦਸੇ ਹੋ ਚੁੱਕੇ ਹਨ। ਬ੍ਰੇਕ ਦੀ ਦਿੱਕਤ ਕਾਰਨ 2 ਲੋਕ ਜ਼ਖਮੀ ਵੀ ਹੋ ਚੁੱਕੇ ਹਨ।
ਇਕ ਵੈੱਬਸਾਈਟ ਮੁਤਾਬਕ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨੀਸਟ੍ਰੇਸ਼ਨ (NHTSA) ਨੇ ਕਿਹਾ ਕਿ ਹਾਰਲੇ ਡੇਵਿਡਸਨ ਬਾਈਕਸ ਚਲਾਉਣ ਵਾਲੇ ਕਈ ਸਵਾਰਾਂ ਨੇ ਬਿਨਾਂ ਕਿਸੇ ਚਿਤਾਵਨੀ ਦੇ ਹੀ ਬਾਈਕਸ ਦੀ ਬ੍ਰੇਕ ਸਿਸਟਮ ਫੇਲ ਹੋਣ ਦੀ ਸ਼ਿਕਾਇਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀਆਂ 43 ਸ਼ਿਕਾਇਤਾਂ ਆਈਆਂ ਹਨ। NHTSA ਮੁਤਾਬਕ ਉਹ ਕੰਪਨੀ ਦੇ 430,000 ਬਾਈਕਸ ਦੀ ਜਾਂਚ ਕਰ ਰਹੀ ਹੈ।
ਕਈ ਬਾਈਕ ਸਵਾਰਾਂ ਵੱਲੋਂ ਸ਼ਿਕਾਇਤ ਦਰਜ ਹੋਈ ਹੈ ਕਿ ਬਾਈਕਸ ਚਲਾਉਂਦੇ ਸਮੇਂ ਫਰੰਟ ਬ੍ਰੇਕ ਦਾ ਹੈਂਡ ਲੀਵਰ ਅਤੇ ਪਿਛਲੇ ਬ੍ਰੇਕ ਦਾ ਫੁੱਟ ਪੈਡਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਕ ਸ਼ਿਕਾਇਤ 'ਚ ਤਾਂ ਇਹ ਕਿਹਾ ਗਿਆ ਹੈ ਕਿ ਇਕ ਹੀ ਸਮੇਂ 'ਚ ਦੋਵੇਂ ਬ੍ਰੇਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਬਾਈਕ ਇਕ ਗਰਾਜ ਦੇ ਦਰਵਾਜ਼ੇ ਨਾਲ ਟਕਰਾ ਗਈ।
fiat ਨੇ ਜ਼ਿਆਦਾ ਪਾਵਰ ਦੇ ਨਾਲ ਲਾਂਚ ਕੀਤੀ Linea, Punto EVO, Avventura
NEXT STORY