ਗੈਜੇਟ ਡੈਸਕ– ਹਾਰਲੇ ਡੇਵਿਡਸਨ ਨੇ ਭਾਰਤ ’ਚ ਕੰਪਨੀ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਆਪਣੀ ਐਂਟਰੀ ਲੈਵਲ ਬਾਈਕ Street 750 ਦਾ ਐਨੀਵਰਸਰੀ ਐਡੀਸ਼ਨ ਲਾਂਚ ਕੀਤਾ ਹੈ। ਇਸ ਦੀ ਕੀਮਤ 5.47 ਲੱਖ ਰੁਪਏ ਰੱਖੀ ਗਈ ਹੈ ਜੋ ਕਿ ਸਟੈਂਡਰਡ ਮਾਡਲ ਤੋਂ 13 ਹਜ਼ਾਰ ਰੁਪਏ ਜ਼ਿਆਦਾ ਹੈ। ਇਸ ਵਿਚ ਬੀ.ਐੱਸ.-6 ਇੰਜਣ ਲੱਗਾ ਹੈ। ਇਹ ਲਿਮਟਿਡ ਐਡੀਸ਼ਨ ਮਾਡਲ ਹੈ, ਇਸ ਲਈ ਇਸ ਦੀਆਂ ਸਿਰਫ 300 ਯੂਨਿਟ ਹੀ ਬਣਾਈਆਂ ਜਾਣਗੀਆਂ।
ਇੰਜਣ
ਸਟਰੀਟ 750 ਲਿਮਟਿਡ ਐਡੀਸ਼ਨ ’ਚ 749cc ਦਾ ਲਿਕਵਿਡ-ਕੂਲਡ ਇੰਜਣ ਲੱਗਾ ਹੈ ਜੋ 3750rpm ’ਤੇ 60Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਸੇਫਟੀ ਦਾ ਰੱਖਿਆ ਗਿਆ ਖਾਸ ਧਿਆਨ
ਇਸ ਬਾਈਕ ’ਚ ਚਾਲਕ ਦੀ ਸੇਫਟੀ ਦਾ ਖਾਸ ਧਿਆਨ ਰੱਖਿਆ ਗਿਆ ਹੈ। ਬਾਈਕ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ਟਵਿਨ-ਸ਼ਾਕ ਆਬਜ਼ਰਬਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਈਕ ਡਿਸਕ ਬ੍ਰੇਕ ਅਤੇ ਡਿਊਲ ਚੈਨਲ ਏ.ਬੀ.ਐੱਸ. ਨਾਲ ਲੈਸ ਹੈ।
Google Nest Hub ਭਾਰਤ ’ਚ ਲਾਂਚ, 20 ਕਰੋੜ ਤੋਂ ਜ਼ਿਆਦਾ ਡਿਵਾਈਸ ਨਾਲ ਕਰੇਗਾ ਕੰਮ
NEXT STORY