ਜਲੰਧਰ : ਨੌਕਰੀ ਦੀ ਤਲਾਸ਼ 'ਚ ਹਰ ਕੋਈ ਭਜ ਰਿਹਾ ਹੈ ਤੇ ਕੰਪੀਟੀਸ਼ਨ ਇੰਨਾ ਵੱਧ ਗਿਆ ਹੈ ਕਿ ਨੌਕਰੀ ਪਾਉਣ ਲਈ ਲੋਕ ਅਜੀਬੋਗਰੀਬ ਤਰੀਕੇ ਅਪਣਾ ਰਹੇ ਹਨ। ਇਸ ਦੀ ਤਾਜ਼ੀ ਉਦਾਹਰਣ ਮਿਲਦੀ ਹੈ ਆਈ. ਆਈ. ਟੀ ਖੜਕਪੁਰ ਤੋਂ ਗ੍ਰੈਜੂਏਟ ਹੋਏ ਇਕ ਵਿਦਿਆਰਥੀ ਤੋਂ। ਨੌਕਰੀ ਪਾਉਣ ਲਈ ਇਸ ਵਿਦਿਆਰਥੀ, ਜਿਸ ਦਾ ਨਾਂ ਆਕਾਸ਼ ਨੀਰਜ ਮਿੱਤਲ ਹੈ, ਨੇ ਬਿਲਕੁਲ ਹੀ ਨਵਾਂ ਤਰੀਕਾ ਅਪਣਾਇਆ ਹੈ।
ਆਕਾਸ਼ ਨੇ ਖੁਦ ਨੂੰ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਵੇਚ ਦਿੱਤਾ ਹੈ। ਜੀ ਹਾਂ ਤੁਸੀਂ ਸਹੀ ਪੜ੍ਹਿਆ ਹੈ, ਆਕਾਸ਼ ਨੇ ਇਸ ਕ੍ਰੇਜ਼ੀ ਆਈਡੀਆ ਦੇ ਜ਼ਰੀਏ ਖੁਦ ਨੂੰ ਟਾਪ ਦੀਆਂ ਕੰਪਨੀਆਂ ਅੱਗੇ ਰੀਪ੍ਰੈਜ਼ੈਂਟ ਕੀਤਾ ਹੈ। ਇਸ ਐਡ 'ਚ ਆਕਾਸ਼ ਨੇ ਲਿੱਖਿਆ ਹੈ ''ਜਦੋਂ ਤੁਸੀਂ ਇਕ ਅਜਿਹੀ ਫੀਲਡ 'ਚ ਹੋ, ਜਿਥੇ ਤੁਹਾਡਾ ਕੰਪੀਟੀਸ਼ਨ ਦੇਸ਼ ਦੇ ਬੈਸਟ ਤੋਂ ਬੈਸਟ ਲੋਕਾਂ ਨਾਲ ਹੈ ਤਾਂ ਨੌਕਰੀ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੁਹਾਨੂੰ ਕੁਝ ਅਜਿਹਾ ਹੱਟ ਕੇ ਕਰਨਾ ਹੀ ਪੈਂਦਾ ਹੈ, ਜਿਸ ਨਾਲ ਤੁਸੀਂ ਭੀੜ 'ਚੋਂ ਅਲੱਗ ਦਿਖੋ।''
ਫਲਿਪਕਾਰਟ 'ਤੇ ਆਕਾਸ਼ ਨੂੰ ਕੋਈ ਕਾਲ ਤਾਂ ਨਹੀਂ ਆਈ ਪਰ ਜਦੋਂ ਤੁਸੀਂ ਇਸ ਦੀ ਐਡ ਤੇ ਪ੍ਰੋਫਾਈਲ ਦੇਖੋਗੇ ਤਾਂ ਤੁਹਾਨੂੰ ਸਾਹਾ ਜ਼ਰੂਰ ਆ ਜਾਵੇਗਾ।
Apple ਡਿਵਾਇਸਿਸ 'ਚ ਡਾਟਾ ਟਰਾਂਸਫਰ ਕਰੇਗੀ ਇਹ ਨਵੀਂ ਲਾਈਟਨਿੰਗ ਫ਼ਲੈਸ਼ ਡ੍ਰਾਈਵ (ਵੀਡੀਓ)
NEXT STORY