ਜਲੰਧਰ— ਭਾਰਤ 'ਚ ਇਲੈਕਟ੍ਰੋਨਿਕ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ ਹੀਰੋ ਨੇ ਆਪਣੇ ਨਵੇਂ ਇਲੈਕਟ੍ਰਿਕ Nyx ਸਕੂਟਰ ਨੂੰ ਆਨਲਾਈਨ 29,990 ਰੁਪਏ ਦੀ ਕੀਮਤ 'ਚ ਲਾਂਚ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਨੂੰ ਐਕਸਕਲੂਜ਼ਿਵ ਤੌਰ 'ਤੇ ਪੇਟੀਐੱਮ 'ਤੇ ਉਪਲੱਬਧ ਕੀਤਾ ਗਿਆ ਹੈ। ਭਾਰਤ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਕੰਪਨੀ ਨੇ ਆਪਣਾ ਟੂ-ਵ੍ਹੀਲਰ ਆਨਲਾਈਨ ਲਾਂਚ ਕਰਨ ਦੇ ਨਾਲ ਹੀ ਉਪਲੱਬਧ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਵਧਦੀ ਡਿਮਾਂਡ ਨੂੰ ਦੇਖਦੇ ਹੋਏ ਲਾਂਚ ਕੀਤਾ ਗਿਆ ਹੈ। ਕੰਪਨੀ ਦੇ ਸੀ.ਈ.ਓ. ਸੋਹਿੰਦਰ ਗਿੱਲ ਨੇ ਇਹ ਵੀ ਕਿਹਾ ਕਿ ਸਾਡਾ ਟਾਰਗੇਟ ਪਹਿਲੇ ਦੋ ਹਫਤਿਆਂ 'ਚ ਹੀ 1000 ਤੋਂ ਜ਼ਿਆਦਾ ਯੂਨਿਟ ਵੇਚਣ ਦਾ ਹੈ। ਇਸ ਸਕੂਟਰ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਬੈਟਰੀ ਦੇ ਨਾਲ 250 ਵਾਟ ਦੀ ਮੋਟਰ ਲਗਾਈ ਗਈ ਹੈ ਜੋ ਇਕ ਵਾਰ ਚਰਾਜ ਹੋ ਕੇ 70 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰੇਗੀ। ਇਸ ਆਟੋਮੈਟਿਕ ਸਕੂਟਰ ਦੇ ਰਿਅਰ 'ਚ ਫੋਲਡੇਬਲ ਸੀਟ ਮੌਜੂਦ ਹੈ ਜਿਸ ਵਿਚ ਐਡੀਸ਼ਨਲ ਸਟੋਰੇਜ਼ ਏਰੀਆ ਦਿੱਤਾ ਗਿਆ ਹੈ ਨਾਲ ਹੀ ਇਸ ਵਿਚ ਲੱਗੇ ਟੈਲੀਸਕੋਪਿਕ ਸਸਪੈਂਸ਼ਨ ਰਾਈਡ ਦੌਰਾਨ ਰਾਈਡਰ ਨੂੰ ਆਰਾਮ ਦੇਣ ਲਈ ਬਣਾਏ ਗਏ ਹਨ।
ਮਾਇਕ੍ਰੋਸਾਫਟ ਨੇ ਈਵੈਂਟ 'ਚ ਪੇਸ਼ ਕੀਤੀ ਨਵੀਂ ਡਿਵਾਇਸ
NEXT STORY