ਜਲੰਧਰ: ਦੁਪਹਿਆ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਵੱਡੀ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰਸ ਇੰਡੀਆ (HMSI) ਨੇ ਆਪਣੀ ਲੋਕਪ੍ਰਿਅ ਮੋਟਰਸਾਈਕਲ ਸੀ. ਬੀ ਯੂਨਿਕਾਰਨ 160 ਦਾ ਭਾਰਤ ਸਟੇਜ ਚਾਰ (BS-iV) ਮਾਨਕ 'ਤੇ ਆਧਾਰਿਤ ਉੱਨਤ ਵਰਜ਼ਨ ਪੇਸ਼ ਕੀਤਾ ਜਿਸ ਦੀ ਦਿੱਲੀ 'ਚ ਐਕਸ ਸ਼ੋਅ ਰੂਮ ਕੀਮਤ 73,552 ਰੁਪਏ ਹੈ।
ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਕਿ 150 ਤੋਂ 160 ਸੀ. ਸੀ ਵਰਗ 'ਚ ਉਸ ਨੇ ਬੀ. ਐੱਸ4 ਮਾਨਕ 'ਤੇ ਅਧਾਰਿਤ ਦੂਜੀ ਮੋਟਰਸਾਈਕਲ ਪੇਸ਼ ਕੀਤੀ ਹੈ। ਉਸ ਨੇ ਕਿਹਾ ਕਿ 160 ਸੀ. ਸੀ ਵਰਗ ਵਿੱਚ ਬੀ. ਐੱਸ4 ਆਧਾਰਿਤ ਇਹ ਪਹਿਲੀ ਮੋਟਰਸਾਈਕਲ ਹੈ। ਇਸ 'ਚ ਆਟੋਮੈਟਿਕ ਹੈੱਡ ਲਾਈਟ ਆਨ ਫੀਚਰ ਵੀ ਹੈ। ਕੰਪਨੀ ਨੇ ਕਿਹਾ ਕਿ ਹੌਂਡਾ ਈਕੋ ਟੈਕਨਾਲੋਜੀਜ (ਐੱਚ. ਈ. ਟੀ) ਆਧਾਰਿਤ 162.71 ਸੀ. ਸੀ ਦਾ ਏਅਰ ਕੂਲਡ , ਸਿੰਗਲ ਸਿਲੈਂਡਰ ਇੰਜਣ ਹੈ ਜੋ ਕਿਫਾਇਤੀ ਫਿਊਲ ਖਪਤ ਵਾਲਾ ਹੈ।
19 ਜਨਵਰੀ ਨੂੰ ਲਾਂਚ ਹੋ ਸਕਦੈ Xiaomi ਰੈੱਡਮੀ ਨੋਟ 4
NEXT STORY