ਜਲੰਧਰ— ਹੌਂਡਾ ਨੇ ਹਾਲ ਹੀ 'ਚ 7-ਸੀਟਰ ਬੀ. ਆਰ-ਵੀ ਨੂੰ ਭਾਰਤ 'ਚ ਲਾਂਚ ਕੀਤਾ ਹੈ। ਜਿਸ ਨੂੰ ਕਿ ਚੰਗਾ ਰਿਸਪਾਂਸ ਮਿਲ ਰਿਹਾ ਹੈ ਅਤੇ ਇਹ ਹੁੰਡਈ ਕਰੇਟਾ ਅਤੇ ਰੇਨੋ ਡਸਟਰ ਨੂੰ ਟੱਕਰ ਨੂੰ ਵੀ ਦੇ ਰਹੀ ਹੈ। ਬੀ.ਆਰ -ਵੀ ਤੋਂ ਬਾਅਦ ਹੁਣ ਕੰਪਨੀ ਦਾ ਇਕ ਹੋਰ ਦਮਦਾਰ ਐੱਸ. ਊ. ਵੀ ਐੱਚ. ਆਰ-ਵੀ ਦੇ ਭਾਰਤ ਆਉਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਐੱਸ. ਯੂ. ਵੀ ਦੇ ਕ੍ਰੇਜ ਅਤੇ ਮੰਗ ਨੂੰ ਵੇਖਦੇ ਹੋਏ ਐੱਚ. ਆਰ-ਵੀ ਨੂੰ ਇੱਥੇ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਐੱਚ.ਆਰ-ਵੀ ਨੂੰ ਬੀ.ਆਰ-ਵੀ ਅਤੇ ਸੀ.ਆਰ-ਵੀ ਦੇ ਵਿਚਕਾਰ ਰੱਖਿਆ ਜਾਵੇਗਾ, ਇਸ ਦੀ ਕੀਮਤ 16 ਲੱਖ ਰੂਪਏ ਦੇ ਕਰੀਬ ਹੋ ਸਕਦੀ ਹੈ।
ਗੱਲ ਕਰੀਏ ਐੱਚ.ਆਰ-ਵੀ ਦੇ ਫੀਚਰਸ ਦੀ ਤਾਂ ਇਸਦੀ ਫੰ੍ਰਟ ਗਰਿਲ ਅਤੇ ਬੋਨਟ 'ਤੇ ਮੌਜੂਦ ਲਾਈਨਾ ਹੌਂਡਾ ਦੀ ਲੋਕਪ੍ਰਿਅ ਨੂੰ ਐੱਸ. ਯੂ. ਵੀ ਸੀ. ਆਰ-ਵੀ ਨਾਲ ਮਿਲਦੀ-ਜੁਲਦੀਆਂ ਹਨ। ਇਸ 'ਚ ਸਪੀਇਰਹੈੱਡ ਸ਼ੇਪ ਦੀ ਹੈੱਡਲਾਈਟ ਦਿੱਤੀਆਂ ਗਈਆਂ ਹਨ। ਐੱਚ. ਆਰ-ਵੀ ਦਾ ਬਾਡੀ ਸਟਰਕਚਰ ਅੱਗੇ ਵਲ ਦੀ ਹੇਠਾਂ ਵੱਲ ਅਤੇ ਪਿੱਛੇ ਵਲ ਕਾਫ਼ੀ ਉੱਚਾ ਰੱਖਿਆ ਗਿਆ ਹੈ।
ਪਿੱਛੇ ਦੀ ਵੱਲ ਐੱਸ.ਯੂ. ਵੀ ਦੀ ਰੂਫਲਾਈਨ ਟੇਲਗੇਟ 'ਚ ਚੰਗੀ ਤਰ੍ਹਾਂ ਨਾਲ ਮਿਲ ਜਾਂਦੀ ਹੈ। ਇੰਜਣ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਮਾਰਕੀਟ 'ਚ ਮੌਜੂਦ ਐੱਚ. ਆਰ-ਵੀ 'ਚ 1.8 ਲਿਟਰ ਦਾ 4-ਸਿਲੈਂਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ਦੀ ਤਾਕਤ 143 ਪੀ. ਐੱਸ ਅਤੇ ਟਾਰਕ 172 ਐੱਨ.ਐੱਮ ਦਾ ਹੈ।
ਹੈਕਰਸ ਤੋਂ ਸੁਰੱਖਿਆ ਲਈ ਟਵਿਟਰ ਨੇ ਲਾਕ ਕੀਤੇ ਮਿਲੀਅਨ ਯੂਜ਼ਰਜ਼ ਅਕਾਊਂਟਸ
NEXT STORY