ਜਲੰਧਰ- ਵੈੱਬ ਬਰਾਊਜ਼ਰ ਪ੍ਰੋਗਰਾਮ ਦੇ ਜ਼ਰੀਏ ਚੋਰੀ ਕੀਤੇ ਗਏ ਕਰੀਬ 33 ਮਿਲੀਅਨ ਟਵਿਟਰ ਅਕਾਊਂਟਸ ਨੂੰ ਆਨਲਾਈਨ ਵਿਕਰੀ ਲਈ ਰੱਖਿਆ ਗਿਆ ਹੈ। ਇਹ ਜਾਣਕਾਰੀ ਲੀਕ ਡਾਟਾ ਸਬੰਧੀ ਇਕ ਸਰਚ ਇੰਜਣ ਨੇ ਦਿੱਤੀ ਹੈ। ਹਾਲਾਂਕਿ ਟਵਿਟਰ ਦੇ ਟਰੱਸਟ ਅਤੇ ਸਿਕਿਓਰਿਟੀ ਆਫਿਸਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਰਿਕਾਰਡ ਦੇ ਨਾਲ ਡਾਟਾ ਨੂੰ ਮਿਲਾਇਆ ਹੈ ਅਤੇ ਇਹ ਸਪੱਸ਼ਟ ਹੈ ਕਿ ਹੈਕਰਾਂ ਨੇ ਉਸ ਦੀ ਕੰਪਿਊਟਰ ਪ੍ਰਣਾਲੀ 'ਚ ਨਾ ਤਾਂ ਪਰਵੇਸ਼ ਕੀਤਾ ਹੈ ਅਤੇ ਨਾ ਹੀ ਇੰਟਰਨੈੱਟ 'ਤੇ ਵੇਚੇ ਜਾ ਰਹੇ ਅਕਾਊਂਟਸ ਨਾਲ ਕੰਪਨੀ ਦਾ ਕੋਈ ਸਬੰਧ ਹੈ ।
ਲਿਹਾਜਾ ਕੰਪਨੀ ਆਪਣੇ ਡਾਟਾ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਤਹਿਤ ਕੰਪਨੀ ਨੇ ਮਿਲੀਅਨ ਅਕਾਊਂਟਸ ਲਾਕ ਕਰ ਦਿੱਤੇ ਹਨ। ਲੀਕਡਸੋਰਸ ਡਾਟ ਕਾਮ ਦੇ ਅਨੁਸਾਰ , ਲੱਖਾਂ ਟਵਿਟਰ ਅਕਾਊਂਟਸ ਡਾਰਕ ਵੈੱਬ 'ਤੇ ਵੇਚੇ ਜਾ ਰਹੇ ਹਨ। ਡਾਰਕ ਵੈੱਬ ਇੰਟਰਨੈੱਟ ਦਾ ਇਕ ਅਜਿਹਾ ਵਰਗ ਹੈ ਜਿਸ ਤੱਕ ਖਾਸ ਸਾਫਟਵੇਅਰ ਦੀ ਸਹਾਇਤਾ ਨਾਲ ਪਹੁੰਚ ਬਣਾਈ ਜਾ ਸਕਦੀ ਹੈ । ਵੈੱਬਸਾਈਟ ਦੇ ਮੁਤਾਬਿਕ, ਇਸ ਡਾਟਾ ਸੈੱਟ 'ਚ 3 ਕਰੋੜ 20 ਲੱਖ ਤੋਂ ਜ਼ਿਆਦਾ ਟਵਿਟਰ ਅਕਾਊਂਟਸ ਹੋ ਸਕਦੇ ਹਨ। ਇਸ 'ਚ ਯੂਜ਼ਰਨੇਮ, ਪਾਸਵਰਡ ਜਾਂ ਈਮੇਲ ਐਡਰੈੱਸ ਨਾਲ ਜੁੜੀਆਂ ਜਾਣਕਾਰੀਆਂ ਸ਼ਾਮਿਲ ਹੋ ਸਕਦੀਆਂ ਹਨ ।
ਇੰਟੈਕਸ ਨੇ ਲਾਂਚ ਕੀਤੇ 5.1 ਚੈਨਲ ਸਪੀਕਰ, ਟੀ.ਵੀ. ਨਾਲ ਵੀ ਕਰ ਸਕਦੇ ਹੋ ਅਟੈਚ
NEXT STORY