ਆਟੋ ਡੈਸਕ- ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਭਾਰਤੀ ਬਾਜ਼ਾਰ 'ਚ ਹੋਂਡਾ ਐਕਟਿਵਾ 125 ਦੇ ਨਵੇਂ ਸਮਾਰਟ ਮਾਡਲ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਕੂਟਰ ਦੇ ਲਾਂਚ ਤੋਂ ਪਹਿਲਾਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਕ, ਐਕਟਿਵਾ 125 ਨੂੰ ਵੀ ਅਪਡੇਟ ਕੀਤੇ ਜਾਣ ਦੀ ਉਮੀਦ ਹੈ।

ਸਾਹਮਣੇ ਆਈ ਡਿਟੇਲਸ ਮੁਤਾਬਕ, ਕੰਪਨੀ ਇਸ ਸਕੂਟਰ ਨੂੰ ਵੀ ਸਮਾਰਟ-ਚਾਬੀ (Smart-Key) ਦੇ ਨਾਲ ਲਾਂਚ ਕਰੇਗੀ, ਜਿਸ ਨਾਲ ਰਾਈਡਰ ਇਕ ਬਟਨ ਨਾਲ ਹੀ ਸਕੂਟਰ ਨੂੰ ਲਾਕ/ਅਨਲਾਕ ਕਰ ਸਕੇਗਾ। ਇਸਤੋਂ ਇਲਾਵਾ ਇਸ ਸਕੂਟਰ ਨੂੰ ਤੁਸੀਂ ਆਸਾਨੀ ਨਾਲ ਪਾਰਕਿੰਗ 'ਚੋਂ ਵੀ ਲੱਭ ਸਕਦੇ ਹੋ। ਫਿਲਹਾਲ ਇਸਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਪਡੇਟਿਡ ਸਕੂਟਰ ਦੇ ਚਲਦੇ ਇਸਦੀ ਕੀਮਤ 'ਚ ਵੀ ਵਾਧਾ ਹੋ ਸਕਦਾ ਹੈ। ਦੱਸ ਦੇਈਏ ਕਿ ਮੌਜੂਦਾ ਹੋਂਡਾ ਐਕਟਿਵਾ 125 ਦੀ ਕੀਮਤ 77,743 ਰੁਪਏ ਤੋਂ ਸ਼ੁਰੂ ਹੋ ਕੇ ਟਾਪ ਮਾਡਲ ਲਈ 84,916 ਰੁਪਏ ਤਕ ਜਾਂਦੀ ਹੈ।
ਸ਼ਾਓਮੀ ਦੀ ਸਭ ਤੋਂ ਮਹਿੰਗੀ ਸਮਾਰਟਵਾਚ ਲਾਂਚ, ਮਿਲੇਗੀ ਐਮੋਲੇਡ ਡਿਸਪਲੇਅ
NEXT STORY