ਜਲੰਧਰ-ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ ਅਫਰੀਕਾ ਟਵਿਨ ਐਂਡਵੈਂਚਰ ਬਾਈਕ ਨੂੰ ਪਹਿਲੀ ਵਾਰ 2016 ਦਿੱਲੀ ਆਟੋ ਐਕਸਪੋ 'ਚ ਸ਼ੋਅਕੇਸ ਕੀਤਾ ਸੀ ।ਇਸ ਕੰਪਨੀ ਨੇ ਹੁਣ ਕੰਫਰਮ ਕੀਤਾ ਹੈ ਕਿ ਅਫਰੀਕਾ ਟਵਿਨ ਬਾਈਕ ਭਾਰਤੀ ਬਾਜ਼ਾਰ 'ਚ 2017 ਦੇ ਵਿਚਕਾਰ ਤੱਕ ਲਾਂਚ ਕਰ ਦਿੱਤੀ ਜਾਵੇਗੀ।
Africa Twin ਬਾਈਕ ਦਾ ਭਾਰਤ 'ਚ ਬਤੋਰ ਕੰਪਲੀਟਲੀ ਨਾਕਡ ਡਾਊਨ ਭਾਵ ਸੀ.ਕੇ.ਡੀ. ਯੂਨਿਟ ਲਾਂਚ ਹੋਵੇਗਾ। ਇਸ ਐਂਡਵੈਂਚਰ ਬਾਈਕ ਦੇ ਕੁੱਝ ਹਿੱਸਿਆਂ ਨੂੰ ਭਾਰਤ 'ਚ ਵੀ ਅਸੈਂਬਲ ਕੀਤਾ ਜਾਵੇਗਾ। ਕੰਪਨੀ ਨੇ ਇਹ ਵੀ ਕੰਫਰਮ ਕੀਤਾ ਹੈ ਕਿ ਅਫਰੀਕਾ ਟਵਿਨ ਬਾਈਕ ਦੇ ਤਕਰੀਬਨ 5 ਫੀਸਦੀ ਹਿੱਸੇ ਭਾਰਤ ਲਈ ਲਏ ਜਾਣਗੇ। ਅਫਰੀਕਾ ਟਵਿਨ ਬਾਈਕ 'ਚ 1000ਸੀ.ਸੀ. ਪੈਰੇਲਲ ਟਵਿਨ ਲਿਕਵਿਡ ਕੂਲਡ ਇੰਜਣ ਲਗਾਇਆ ਗਿਆ ਹੈ।ਇਹ ਇੰਜਣ 6 ਸਪੀਡ ਮੈਨੁਅਲ ਅਤੇ 6 ਸਪੀਡ ਡੁਅਲ ਕਲਚ ਟ੍ਰਾਂਸਮਿਸ਼ਨ ਨਾਲ ਲੈਸ ਹੈ।ਇਸ ਬਾਈਕ 'ਚ ਏ.ਬੀ.ਐੱਸ. ਅਤੇ ਟ੍ਰੈਕਸ਼ਨ ਕੰਟਰੋਲ ਵੀ ਮਿਲੇਗਾ। ਟ੍ਰੈਕਸ਼ਨ ਕੰਟਰੋਲ ਵੱਖ-ਵੱਖ ਕੰਡੀਸ਼ਨ ਦੇ ਹਿਸਾਬ ਨਾਲ 3 ਰਾਈਡਿੰਗ ਮੋੜ ਦੀ ਸਹੂਲਤ ਉਪਲੱਬਧ ਕਰਾਏਗਾ। ਇਸ ਬਾਈਕ ਦੀ ਕੀਮਤ ਤਕਰੀਬਨ 15 ਲੱਖ ਰੁਪਏ ਐਕਸ ਸ਼ੋਅ ਰੂਮ ਹੋ ਸਕਦੀ ਹੈ ।
ਨੈਵੀਗੇਸ਼ਨ ਦੇ ਨਾਲ ਬੱਚਿਆਂ ਦੀ ਸੁਰੱਖਿਆ ਨੂੰ ਵੀ ਧਿਆਨ 'ਚ ਰੱਖੇਗਾ Waze
NEXT STORY