ਜਲੰਧਰ-ਹੁਵਾਵੇ ਦੀ ਸਭ ਬ੍ਰਾਂਡ ਕੰਪਨੀ ਆਨਰ ਨੇ ਹਾਲੀ 4, ਹਾਲੀ 3 ਅਤੇ ਆਨਰ 8 ਲਾਈਟ ਸਮਾਰਟਫੋਨ ਲਈ ਕੁਝ ਦਿਲਚਸਪ ਅਤੇ ਸ਼ਾਨਦਾਰ ਆਫਰਾਂ ਦਾ ਐਲਾਨ ਕਰ ਦਿੱਤਾ ਹੈ। ਯੂਜ਼ਰਸ ਇਨ੍ਹਾਂ ਚੁਣਿੰਦਾ ਸਮਾਰਟਫੋਨਜ਼ ਨੂੰ 0% Interest Rate ਅਤੇ 0 ਰੁਪਏ ਪ੍ਰੋਸੈਸਿੰਗ ਫੀਸ ਨਾਲ ਖਰੀਦ ਕੇ ਲਾਭ ਪ੍ਰਾਪਤ ਕਰ ਸਕਦੇ ਹਨ। ਸ਼ੁਰੂਆਤ ਕਰੇ ਆਨਰ 8 ਲਾਈਟ ਸਮਾਰਟਫੋਨ ਦੀ ਖਰੀਦ 'ਤੇ ਯੂਜ਼ਰਸ ਟ੍ਰਿਪਲ ਜ਼ੀਰੋ ਆਫਰ ਦਾ ਲਾਭ ਪ੍ਰਾਪਤ ਕਰ ਸਕਦੇ ਹੈ।
ਟ੍ਰਿਪਲ ਜ਼ੀਰੋ ਆਫਰ-
ਟ੍ਰਿਪਲ ਜ਼ੀਰੋ ਆਫਰ ਦਾ ਮਤਲਬ ਕਿ ਯੂਜ਼ਰਸ ਦੁਆਰਾ ਈ. ਐੱਮ. ਆਈ. 'ਤੇ ਸਮਾਰਟਫੋਨ ਦੀ ਖਰੀਦ ਕਰਨ 'ਤੇ ਜ਼ੀਰੋ ਰੁਪਏ ਡਾਊਨ ਪੇਮੈਂਟ , ਜ਼ੀਰੋ Percent Interest Rate ਅਤੇ ਜ਼ੀਰੋ ਰੁਪਏ ਪ੍ਰੋਸੈਸਿੰਗ ਫੀਸ ਚੁਕਾਉਣੇ ਹੋਣਗੇ, ਪਰ ਧਿਆਨ ਰੱਖਣਾ ਜਰੂਰੀ ਹੈ ਕਿ ਇਹ ਆਫਰ ਲਿਮਟਿਡ ਸਮੇਂ ਲਈ ਹੈ, ਜੋ 22 ਅਕਤੂਬਰ ਤੱਕ ਖਤਮ ਹੋ ਜਾਵੇਗਾ।
ਇਸ ਤੋਂ ਇਲਾਵਾ ਆਨਰ ਆਪਣੇ ਯੂਜ਼ਰਸ ਲਈ ਆਨਰ 8 ਲਾਈਟ ਸਮਾਰਟਫੋਨ ਖਰੀਦਣ 'ਤੇ Bajaj Finserv Card ਮਾਧਿਅਮ ਰਾਹੀਂ ' ਬਿਨ੍ਹਾਂ ਇੰਟਰਨੈੱਟ ਰੇਟ EMI ਸਹੂਲਤ ਦੇ ਰਹੀਂ ਹੈ। ਯੂਜ਼ਰਸ ਈ. ਐੱਮ. ਆਈ. ਭੁਗਤਾਨ ਲਈ ਤਿੰਨ ਸਕੀਮ ਤੋਂ ਕਿਸੇ ਇਕ ਨੂੰ ਚੁਣ ਸਕਦੇ ਹਨ। ਆਫਰ 'ਚ ਇਹ ਸਕੀਮ ਜਾਂ ਆਪਸ਼ਨਜ਼ ਦਿੱਤੇ ਗਏ ਹਨ।
1. 1800 ਰੁਪਏ/ ਮਹੀਨਾ 10 ਮਹੀਨੇ
2. 2000 ਰੁਪਏ/ ਮਹੀਨਾ 9 ਮਹੀਨੇ
3. 2250 ਰੁਪਏ/ ਮਹੀਨਾ 8 ਮਹੀਨੇ
ਜੇਕਰ ਤੁਸੀਂ ਆਨਰ 8 ਲਾਈਟ ਸਮਾਰਟਫੋਨ ਦੀ ਖਰੀਦ ਲਈ ਉੱਪਰ ਦੱਸੀ ਗਈ ਤਾਰੀਖ ਭੁੱਲ ਗਏ ਹੋ, ਤਾਂ ਤੁਸੀਂ ਡਬਲ ਜ਼ੀਰੋ ਦੇ ਤਹਿਤ 0% Interest Rate ਅਤੇ 0 ਰੁਪਏ ਪ੍ਰੋਸੈਸਿੰਗ ਫੀਸ ਦੇ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਆਫਰ 23 ਅਕਤੂਬਰ ਤੋਂ ਸ਼ੁਰੂ ਹੋ ਕੇ 31 ਅਕਤੂਬਰ ਤੱਕ ਰਹੇਗਾ। ਇਸੇ ਤਰ੍ਹਾਂ ਯੂਜ਼ਰਸ ਹਾਲੀ 4 ਅਤੇ ਹਾਲੀ 3 ਸਮਾਰਟਫੋਨਜ਼ ਲਈ ਵੀ ਡਬਲ ਜ਼ੀਰੋ ਆਫਰ ਦੇ ਹੱਕਦਾਰ ਹੋਣਗੇ , ਜੋ ਕਿ 31 ਅਕਤੂਬਰ ਤੱਕ ਪ੍ਰਮਾਣਿਤ ਹਨ।
HyperX ਨੇ ਦੋ ਨਵੇਂ ਗੇਮਿੰਗ ਕੀਬੋਰਡ ਭਾਰਤ 'ਚ ਕੀਤੇ ਲਾਂਚ
NEXT STORY