ਜਲੰਧਰ - ਹੁਵਾਈ ਦੀ ਮਲਕੀਅਤ ਵਾਲੀ ਕੰਪਨੀ ਹਾਨਰ ਨੇ ਆਪਣਾ ਨਵਾਂ ਸਮਾਰਟਫੋਨ ਮੈਜਿਕ (Honor Magic) ਲਾਂਚ ਕੀਤਾ ਹੈ। ਹਾਨਰ ਮੈਜਿਕ ਦੀ ਕੀਮਤ 3,699 ਚੀਨੀ ਯੂਆਨ (ਕਰੀਬ 36,000 ਰੁਪਏ) ਰੁੱਖੀ ਗਈ ਹੈ ਅਤੇ ਇਹ ਫੋਨ 16 ਦਸੰਬਰ ਤੋਂ ਚੀਨ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੇ ਅੰਤਰਰਾਸ਼ਟਰੀ ਬਾਜ਼ਾਰ 'ਚ ਉਪਲੱਬਧਤਾ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ।
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦਾ ਇੰਟੈਲੀਜੈਂਟ ਸੈਂਸਰ ਹੈ। ਇਸ ਸਮਾਰਟਫੋਨ 'ਚ ਵਾਇਜ਼ਸਕਰੀਨ ਦਿੱਤਾ ਹੈ ਜਿਸ ਦੇ ਨਾਲ ਕਿ ਯੂਜ਼ਰ ਸਕ੍ਰੀਨ 'ਤੇ ਆਪਣਾ ਚਿਹਰਾ ਵੇਖ ਕੇ ਫੋਨ ਨੂੰ ਅਨਲਾਕ ਕਰ ਸਕਦੇ ਹਨ। ਇਸ ਦੀ ਖੂਬੀ ਇਹ ਵੀ ਹੈ ਕਿ ਜਦ ਯੂਜਰ ਸਮਾਰਟਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਹੋਵੇਗਾ ਤਾਂ ਫੋਨ ਆਪਣੇ ਆਪ ਹੀ ਲਾਕ ਹੋ ਜਾਵੇਗਾ।
ਇਸ ਸਮਾਰਟਫੋਨ 'ਚ 5.9 ਇੰਚ ਦੀ (1440x2560 ) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਅਮੋਲੇਡ 3ਡੀ ਕਰਵੇਡ ਡਿਸਪਲੇ ਮੌਜੂਦ ਹੈ । 1.8GHz ਆਕਟਾ ਕੋਰ ਕਿਰਨ 950 ਪ੍ਰੋਸੈਸਰ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ 4 ਜੀ.ਬੀ ਰੈਮ ਦੇ ਨਾਲ 64 ਜੀ. ਬੀ ਇਨ-ਬਿਲਟ ਸਟੋਰੇਜ ਦਿੱਤੀ ਗਈ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ ਡਿਊਲ ਐੱਲ. ਈ. ਡੀ ਫਲੈਸ਼ ਦੇ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਸੈਲਫੀ ਦੇ ਸ਼ੌਕੀਨਾਂ ਲਈ ਇਸ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਕੁਨੈੱਕਟੀਵਿਟੀ ਲਈ ਇਸ ਫੋਨ 'ਚ 4GLTE, 3G, GPRS/EDGE, ਬਲੂਟੁੱਥ 4.2 ਅਤੇ GPS/A-GPS ਜਿਹੇ ਫੀਚਰਸ ਦਿੱਤੇ ਗਏ ਹਨ।
Jio ਜਲਦ ਲਾਂਚ ਕਰ ਸਕਦਾ ਹੈ 'Locate My Device' ਫੀਚਰ
NEXT STORY