ਜਲੰਧਰ-ਹੁਵਾਵੇ ਦੀ ਸਬ ਬ੍ਰਾਂਡ ਕੰਪਨੀ ਆਨਰ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਆਪਣੇ ਫਲੈਗਸ਼ਿਪ ਡਿਵਾਇਸਾਂ ਨੂੰ ਨਵਾਂ ਓਰੀਓ ਅਪਡੇਟ ਦੇਣ ਲਈ ਤਿਆਰ ਹੈ , ਜਿਸ 'ਚ ਆਨਰ 8 ਅਤੇ ਆਨਰ 8 ਪ੍ਰੋ ਸਮਾਰਟਫੋਨਜ਼ ਵੀ ਸ਼ਾਮਿਲ ਹਨ, ਪਰ ਕੰਪਨੀ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ 'ਚ ਸਫਲ ਨਹੀਂ ਹੋਈ ਕਿਉਕਿ ਆਨਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਨ੍ਹਾਂ ਦੇ ਆਨਰ 8 ਸਮਾਰਟਫੋਨ ਨੂੰ ਇਹ ਲੇਟੈਸਟ ਅਪਡੇਟ ਨਹੀਂ ਮਿਲੇਗਾ।
ਆਨਰ ਨੇ ਇਸ ਗੱਲ ਦੀ ਪੁਸ਼ਟੀ ਕੰਪਨੀ ਦੇ ਅਧਿਕਾਰਿਕ ਟਵਿੱਟਰ ਅਕਾਊਟ ਦੇ ਰਾਹੀਂ ਦਿੱਤੀ ਹੈ ਦਰਅਸਲ ਕਿਸੇ ਯੂਜ਼ਰ ਨੇ ਜਦੋਂ ਆਨਰ 8 ਸਮਾਰਟਫੋਨ ਦੇ ਅਪਡੇਟ ਬਾਰੇ ਪੁੱਛਿਆ ਸੀ ਤਾਂ ਕੰਪਨੀ ਨੇ ਉਸ ਦੇ ਜਵਾਬ 'ਚ ਇਸ ਗੱਲ ਦੀ ਪੂਰੀ ਜਾਣਕਾਰੀ ਦਿੱਤੀ ਹੈ। ਇਸ ਟਵੀਟ 'ਚ ਲਿਖਿਆ ਹੈ, '' ਅਸੀਂ ਤੁਹਾਡੀ ਚਿੰਤਾ ਨੂੰ ਸਮਝ ਸਕਦੇ ਹੈ ਪਰ ਅਸੀਂ ਇਹ ਦੱਸਦੇ ਹੋਏ ਨਿਰਾਸ਼ ਹੋ ਰਹੇ ਹਾਂ ਕਿ ਆਨਰ 8 ਆਪਣੇ ਹਾਰਡਵੇਅਰ ਅਤੇ ਸਾਫਟਵੇਅਰ ਲਿਮਟਿਸ ਦੇ ਕਾਰਣ ਐਂਡਰਾਇਡ ਓਰੀਓ ਅਪਡੇਟ ਲਈ ਕੰਪੇਟੀਬਲ ਨਹੀਂ ਹੈ। ਅਸੀਂ ਹਮੇਸ਼ਾ ਆਪਣੇ ਕਸਟਮਰ ਲਈ ਕੰਮ ਕਰਦੇ ਹੈ ਅਤੇ ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਆਨਰ ਕਸਟਮਰ ਹੈ। ਇਸ ਅਸਹੂਲਤ ਲਈ ਅਫਸੋਸ ਹੈ।''
ਕੰਪਨੀ ਨੇ ਇਸ ਟਵੀਟ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਰਡਵੇਅਰ ਅਤੇ ਸਾਫਟਵੇਅਰ ਕਮੀਆਂ ਦੇ ਕਾਰਣ ਓਰੀਓ ਅਪਡੇਟ ਇਸ ਸਮਾਰਟਫੋਨ ਨੂੰ ਨਹੀਂ ਦੇ ਰਹੇ ਹਨ, ਪਰ ਇਹ ਇਕ ਹੈਰਾਨ ਕਰਨ ਵਾਲੀ ਗੱਲ ਹੈ ਕਿਉਕਿ ਜਿੱਥੇ ਨੋਕੀਆ 2 ਵਰਗੇ ਸਾਧਾਰਨ ਜਿਹੇ ਸਮਾਰਟਫੋਨ ਨੂੰ ਸਿੱਧਾ ਐਂਡਰਾਇਡ 8.1 ਓਰੀਓ ਅਪਡੇਟ ਮਿਲ ਰਿਹਾ ਹੈ ਤਾਂ ਆਨਰ ਦਾ ਇਹ ਫਲੈਗਸ਼ਿਪ ਸਮਾਰਟਫੋਨ ਅਪਡੇਟ ਦੇ ਲਈ ਕਿਉ ਅਸਮਰੱਥ ਹੈ। ਜਿਵੇ ਕਿ ਸਾਰੇ ਜਾਣਦੇ ਹੈ ਕਿ ਆਨਰ 8 ਕੰਪਨੀ ਦੇ ਸਭ ਤੋਂ ਮਸ਼ਹੂਰ ਸਮਾਰਟਫੋਨਜ਼ 'ਚ ਹੈ, ਜਿਸ ਨੂੰ ਲੋਕਾਂ 'ਚ ਕਾਫੀ ਪਸੰਦ ਕੀਤਾ ਗਿਆ ਹੈ। ਅਜਿਹੇ 'ਚ ਕੰਪਨੀ ਦਾ ਇਹ ਜਵਾਬ ਲੋਕਾਂ 'ਚ ਆਨਰ ਨੂੰ ਲੈ ਕੇ ਧਾਰਣਾ ਨੂੰ ਲੈ ਕੇ ਬਦਲ ਸਕਦਾ ਹੈ।

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.2 ਇੰਚ ਦੀ ਫੁੱਲ HD ਡਿਸਪਲੇਅ, ਜਿਸ ਦਾ ਰੈਜ਼ੋਲਿਊਸ਼ਨ 1920X1080 ਪਿਕਸਲ ਹੈ, ਇਸ ਦੇ ਨਾਲ ਸਮਾਰਟਫੋਨ 'ਤੇ 2.5D ਕਵਰਡ ਗਲਾਸ ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਸਮਾਰਟਫੋਨ 'ਚ 2.3GHz ਆਕਟਾਕੋਰ ਕਿਰਿਨ 950 ਪ੍ਰੋਸੈਸਰ , ਮਾਲੀ T880-MP4 GPU, 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਸਮੱਰਥਾ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਮਦਦ ਨਾਲ 128 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 3000 ਐੱਮ. ਏ. ਐੱਚ. ਦੀ ਬੈਟਰੀ ਜੋ ਫਾਸਟ ਚਾਰਜ਼ਿੰਗ ਸਪੋਰਟ ਕਰਦੀ ਹੈ ਅਤੇ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਫੋਨ ਦੇ ਪਿਛਲੇ ਭਾਗ 'ਚ ਦਿੱਤੀ ਗਈ ਹੈ। ਇਸ ਦਾ ਕੁੱਲ ਮਾਪ 145.5X71X7.45 ਮਿਮੀ ਅਤੇ ਵਜ਼ਨ ਲਗਭਗ 153 ਗ੍ਰਾਮ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦੀ ਖੂਬੀ ਹੈ , ਜਿਸ 'ਚ 12-12 ਮੈਗਾਪਿਕਸਲ ਦਾ ਕੈਮਰਾ f/2.2 ਅਪਚਰ , ਲੇਜ਼ਰ ਆਟੋਫੋਕਸ ਅਤੇ ਡਿਊਲ ਟੋਨ ਵਾਲੀ ਡਿਊਲ LED ਫਲੈਸ਼ ਦੀ ਸਹੂਲਤ ਹੈ। ਫ੍ਰੰਟ 'ਚ f/2.4 ਅਪਚਰ ਨਾਲ 8 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ USB ਟਾਇਪ ਸੀ ਪੋਰਟ , ਹਾਈਬ੍ਰਿਡ ਡਿਊਲ ਸਿਮ , 4G ਐੱਲ. ਟੀ. ਈ. , ਵਾਈ-ਫਾਈ (a/b/g/n/ac) , ਬਲੂਟੁੱਥ 4.2 , GPS ਅਤੇ NFC ਦੀ ਸਹੂਲਤ ਦਿੱਤੀ ਗਈ ਹੈ।
ਜਲਦ ਹੀ ਮਾਇਕ੍ਰੋਮੈਕਸ ਪੇਸ਼ ਕਰੇਗੀ ਐਂਡਰਾਇਡ Oreo Go ਐਡੀਸ਼ਨ ਸਮਾਰਟਫੋਨ
NEXT STORY