ਜਲੰਧਰ— ਤੁਹਾਡੇ ਐਂਡ੍ਰਾਇਡ ਸਮਰਾਟਫੋਨ 'ਚ ਕਈ ਤਰ੍ਹਾਂ ਦਾ ਜ਼ਰੂਰੀ ਡਾਟਾ ਸੇਵ ਹੁੰਦਾ ਹੈ ਜਿਸ ਨੂੰ ਤੁਸੀਂ ਗੁਆਉਣਾ ਨਹੀਂ ਚਾਹੁੰਦੇ ਪਰ ਜਦੋਂ ਤੁਸੀਂ ਆਪਣੇ ਫੋਨ ਦਾ ਪਾਸਵਰਡ ਅਤੇ ਪੈਟਰਨ ਲਾਕ ਭੁੱਲ ਜਾਂਦੇ ਹੋ ਤਾਂ ਅਜਿਹਾ ਹੋਣ 'ਤੇ ਤੁਹਾਨੂੰ ਚਿੰਤਾ ਹੁੰਦੀ ਹੈ ਕਿ ਬਿਨਾਂ ਡਾਟਾ ਡਿਲੀਟ ਕੀਤੇ ਇਸ ਨੂੰ ਕਿਵੇਂ ਓਪਨ ਕੀਤਾ ਜਾਵੇ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ ਅਜਿਹੀ ਟ੍ਰਿਕ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣੇ ਸਮਾਰਟਫੋਨ ਦਾ ਪੈਟਰਨ ਅਤੇ ਪਾਸਵਰਡ ਲਾਕ ਨੂੰ ਅਨਲਾਕ ਕਰ ਸਕਦੇ ਹੋ।
ਟਿਪਸ ਤੇ ਟ੍ਰਿਕਸ-
1. ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਕ ਮੈਮਰੀ ਕਾਰਡ ਦੀ ਲੋੜ ਪਵੇਗੀ ਅਤੇ ਆਪਣੇ ਪੀ.ਸੀ. 'ਤੇ ਐਰੋਮਾ ਫਾਇਲ ਮੈਨੇਜਰ ਡਾਊਨਲੋਡ ਕਰਨਾ ਪਵੇਗਾ।
2. ਇਸ ਤੋਂ ਬਾਅਦ ਆਪਣੇ ਪੀ.ਸੀ. ਨਾਲ ਮੈਮਰੀ ਕਾਰਡ ਨੂੰ ਅਟੈਚ ਕਰਕੇ ਉਸ ਵਿਚ ਐਰੋਮਾ ਫਾਇਲ ਮੈਨੇਜਰ ਪਾਓ ਅਤੇ ਮੈਮਰੀ ਕਾਰਡ ਨੂੰ ਆਪਣੇ ਲਾਕ ਐਂਡ੍ਰਾਇਡ ਫੋਨ 'ਚ ਇੰਸਰਟ ਕਰ ਦਿਓ।
3. ਫਿਰ ਫੋਨ ਨੂੰ ਰਿਕਵਰੀ ਮੋਡ 'ਤੇ ਲਗਾ ਦਿਓ। ਇਸ ਲਈ ਤੁਹਾਨੂੰ ਆਪਣੇ ਫੋਨ ਨੂੰ ਆਫ ਕਰਕੇ ਪਾਵਰ ਬਟਨ ਅਤੇ ਵਾਲਿਊਮ ਡਾਊਨ ਬਟਨ ਨੂੰ ਇਕੱਠੇ ਦਬਾਉਣਾ ਹੋਵੇਗਾ ਜਾਂ ਤੁਹਾਨੂੰ ਹੋਮ ਬਟਨ, ਵਾਲਿਊਨ ਅਪ ਬਟਨ ਅਤੇ ਲਾਕ ਬਟਨ ਨੂੰ ਇਕੱਠੇ ਦਬਾਉਣਾ ਹੋਵੇਗਾ।
4. ਯਾਦ ਰਹੇ ਕਿ ਇਸ ਤੋਂ ਬਾਅਦ ਟੱਚ ਕੰਮ ਨਹੀਂ ਕਰੇਗੀ, ਅਜਿਹੇ 'ਚ ਤੁਸੀਂ ਵਾਲਿਊਮ ਡਾਊਨ ਬਟਨ ਨੂੰ ਪ੍ਰੈੱਸ ਕਰਕੇ ਕੰਮ ਕਰੋ ਅਤੇ ਪਾਵਰ ਬਟਨ ਤੋਂ ਓ.ਕੇ. ਕਰੋ।
5. ਇਸ ਤੋਂ ਬਾਅਦ ਤੁਹਾਨੂੰ ਇੰਸਟਾਲ ਜਿਪ ਫਾਇਲ ਫਾਰਮ ਐੱਸ.ਡੀ. ਕਾਰਡ ਦੇ ਵਿਕਲਪ ਨੂੰ ਚੁਣਨਾ ਹੋਵੇਗਾ ਅਤੇ ਫਿਰ ਉਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ 'ਚੋਂ ਐਰੋਮਾ ਫਾਇਲ ਮੈਨੇਜਰ ਦਾ ਪਾਥ ਦੇਣਾ ਹੈ।
6. ਇੰਸਟਾਲ ਹੋਣ ਤੋਂ ਬਾਅਦ ਇਹ ਰਿਕਵਰੀ ਮੋਡ ਨੂੰ ਓਪਨ ਕਰੇਗਾ ਅਤੇ ਫਿਰ ਤੁਸੀਂ ਐਰੋਮਾ ਫਾਇਲ ਮੈਨੇਜਰ ਦੀ ਸੈਟਿੰਗਸ 'ਚ ਜਾਓ ਅਤੇ ਅਨਮਾਊਂਟ ਆਲ ਡਿਵਾਈਸ ਆਨ ਸਟਾਰਟ ਦੀ ਚੋਣ ਕਰੋ ਅਤੇ ਐਗਜ਼ਿਟ ਕਰੋ। ਅਜਿਹਾ ਹੋ ਸਕਦਾ ਹੈ ਕਿ ਇਸ ਪ੍ਰਕਿਰਿਆ ਨੂੰ 4 ਤੋਂ 5 ਵਾਰ ਕਰਨਾ ਪਵੇ।
7. ਇਸ ਤੋਂ ਬਾਅਦ ਐਰੋਮਾ ਫਾਇਲ ਮੈਨੇਜਰ ਨੂੰ ਓਪਨ ਕਰਕੇ ਇਥੇ ਡਾਟਾ ਫੋਲਡਰ 'ਚ ਜਾਓ। ਇਥੋਂ ਸਿਸਟਮ ਫੋਲਡਰ ਦੀ ਚੋਣ ਕਰੋ, ਨਾਲ ਹੀ ਜੈਸਚਰ.ਕੀ ਨਾਂ ਦੀ ਫਾਇਲ ਨੂੰ ਡਿਲੀਟ ਕਰ ਦਿਓ ਅਤੇ ਐਰੋਮਾ ਫਾਇਲ ਮੈਨੇਜਰ 'ਚੋਂ ਬਾਹਰ ਆ ਜਾਓ। ਹੁਣ ਜਦੋਂ ਤੁਸੀਂ ਆਪਣੇ ਪੋਨ ਨੂੰ ਰੀ-ਬੂਟ ਕਰੋਗੇ ਤਾਂ ਪੈਟਰਨ ਅਤੇ ਪਾਸਵਰਡ ਅਨਲਾਕ ਹੋ ਗਿਆ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਕ ਨਵਾਂ ਪਾਸਵਰਡ ਸੈੱਟ ਕਰ ਸਕੋਗੇ ਅਤੇ ਆਪਣੇ ਫੋਨ ਨੂੰ ਯੂਜ਼ ਕਰ ਸਕੋਗੇ ਉਹ ਵੀ ਬਿਨਾਂ ਡਾਟਾ ਡਿਲੀਟ ਕੀਤੇ।
ਪਾਣੀ 'ਚ ਡਿੱਗ ਗਿਆ ਹੈ ਫੋਨ ਤਾਂ ਇਨ੍ਹਾਂ ਟਿਪਸ ਨਾਲ ਘਰ ਬੈਠੇ ਹੀ ਕਰੋ ਠੀਕ
NEXT STORY