ਗੈਜੇਟ ਡੈਸਕ– ਐੱਚ.ਪੀ. ਬ੍ਰਾਂਡ ਨੇ ਸ਼ੁੱਕਰਵਾਰ ਨੂੰ ਭਾਰਤ ’ਚ ਨਵਾਂ ਕ੍ਰੋਮਬੁੱਕ ਮਾਡਲ ਮਾਡਲ ਪੇਸ਼ ਕੀਤਾ ਹੈ। ਨਵੇਂ ਕ੍ਰੋਮਬੁੱਕ ਮਾਡਲ ਦੀ ਕੀਮਤ 44,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਨੂੰ HP Chromebook x360 ਦੇ ਨਾਂ ਨਾਲ ਜਾਣਿਆ ਜਾਵੇਗਾ। ਕ੍ਰੋਮ ਓ.ਐੱਸ. ’ਤੇ ਚੱਲਣ ਵਾਲੇ ਇਸ ਲੈਪਟਾਪ ’ਚ ਗੂਗਲ ਪਲੇਅ ਸਟੋਰ ਰਾਹੀਂ ਐਂਡਰਾਇਡ ਐਪ ਲਈ ਸਪੋਰਟ ਹੋਵੇਗਾ। ਇਹ ਲੈਪਟਾਪ ਦੇਸ਼ ਭਰ ਦੇ 28 ਸ਼ਹਿਰਾਂ ’ਚ ਐੱਚ.ਪੀ. ਵਰਲਡ ਸਟੋਰਾਂ ਤੋਂ ਇਲਾਵਾ ਅਮੇਜ਼ਨ ਅਤੇ ਫਲਿਪਕਾਰਟ ’ਤੇ ਉਪਲੱਬਧ ਹੋਵੇਗਾ। ਕੰਪਨੀ ਆਪਣੇ ਇਸ ਪ੍ਰੋਡਕਟ ਦੇ ਨਾਲ ਇਕ ਸਾਲ ਲਈ ਗੂਗਲ ਵਨ ਕਲਾਊਡ ਸਰਵਿਸ ਮੁਫਤ ਦੇ ਰਹੀ ਹੈ। ਖਰੀਦਾਰਾਂ ਨੂੰ 100 ਜੀ.ਬੀ ਗੂਗਲ ਡ੍ਰਾਈਵ ਸਟੋਰੇਜ ਅਤੇ ਅਨਲਿਮਟਿਡ ਗੂਗਲ ਫੋਟੋ ਸਟੋਰੇਜ ਮਿਲੇਗੀ।
HP Chromebook x360 ਖਰੀਦਣ ਵਾਲੇ ਗਾਹਕਾਂ ਨੂੰ 999 ਰੁਪਏ ਵਾਲੇ ਜਿਓਫਾਈ ਡਿਵਾਈਸ ਦੇ ਨਾਲ ਰੋਜ਼ਾਨਾ ਇਸਤੇਮਾਲ ਲਈ 2 ਜੀ.ਬੀ. 4ਜੀ ਡਾਟਾ ਇਕ ਸਾਲ ਲਈ ਮੁਫਤ ਮਿਲੇਗਾ। ਇਸ ਦੇ ਨਾਲ ਜਿਓ ਦੇ ਐਂਡਰਾਇਡ ਐਪਸ ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਮਿਲੇਗਾ। ਇਹ ਲੈਪਟਾਪ ਸੇਰਾਮਿਕ ਵਾਈਟ ਅਤੇ ਕਲਾਊਡ ਬਲਿਊ ਰੰਗ ’ਚ ਉਪਲੱਬਧ ਹੈ।
ਇਸ ਲੈਪਟਾਪ ’ਚ ਚਾਰ ਮੋਡ ਹਨ- ਲੈਪਟਾਪ, ਟੈਬਲੇਟ, ਸਟੈਂਡ ਅਤੇ ਟੈਂਟ। ਇਸ ਵਿਚ 8ਵੀਂ ਜਨਰੇਸ਼ਨ ਵਾਲੇ Intel Core i3-8130U ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ 14 ਇੰਚ ਦੀ ਫੁਲ-ਐੱਚ.ਡੀ. (1920x1080 ਪਿਕਸਲ) ਮਲਟੀ-ਟੱਚ ਆਈ.ਪੀ.ਐੱਸ. ਡਿਸਪਲੇਅ ਹੈ। ਇਥੇ ਮਾਈਕ੍ਰੋ-ਐੱਜ 7.5 ਮਿਲੀਮੀਟਰ ਅਲਟਰਾ-ਥਿਨ ਬੇਜ਼ਲ ਹੋਵੇਗਾ। ਇਸ ਵਿਚ ਵੈੱਬਕੈਮ ਲਈ ਐੱਚ.ਡੀ. ਟਰੂ ਵਿਜ਼ਨ ਐੱਚ.ਡੀ. ਕੈਮਰਾ ਹੈ। ਕੁਨੈਕਟੀਵਿਟੀ ਫੀਚਰ ’ਚ ਵਾਈ-ਫਾਈ 802.11 ਏਸੀ, ਬਲੂਟੁੱਥ 4.2, ਦੋ ਯੂ.ਐੱਸ.ਬੀ. ਟਾਈਪ 3.2 ਟਾਈਪ ਸੀ ਪੋਰਟ ਸ਼ਾਮਲ ਹਨ। ਲੈਪਟਾਪ 64 ਜੀ.ਬੀ. ਐੱਸ.ਐੱਸ.ਡੀ. ਸਟੋਰੇਜ, 8 ਜੀ.ਬੀ. ਤਕ ਰੈਮ ਅਤੇ 3 ਸੇਲ 60 ਵਾਟ ਹਾਵਰਸ ਬੈਟਰੀ ਦੇ ਨਾਲ ਆਉਂਦਾ ਹੈ। ਇਸ ਵਿਚ ਫੁਲ-ਸਾਈਜ਼ ਬੈਕਲਿਟ ਕੀਬੋਰਡ ਵੀ ਹੈ ਅਤੇ ਭਾਰ 1.68 ਕਿਲੋਗ੍ਰਾਮ ਹੈ।
ਐਪਲ ਨੇ ਲੌਕ ਕੀਤੀ iPhone ਦੀ ਬੈਟਰੀ ਰਿਪੇਅਰ
NEXT STORY