ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐੱਚ.ਪੀ. ਨੇ ਆਪਣੇ ਬਜਟ ਸਟ੍ਰੀਮ ਲੈਪਟਾਪ ਨਾਲ ਯੂਜ਼ਰ 'ਚ ਆਪਣੀ ਥਾਂ ਬਣਾਈ ਹੈ। ਦੋ ਸਾਲ ਪਹਿਲਾਂ ਸਟ੍ਰੀਮ ਸੀਰੀਜ਼ ਨੂੰ ਕਲਾਊਡ ਕੰਪਿਊਟਿੰਗ ਲਈ ਸ਼ੁਰੂ ਕੀਤਾ ਗਿਆ ਸੀ। ਇਸ ਦੇ ਲੈਪਟਾਪ ਬੇਸਿਕ ਸਪੈਸੀਫਿਕੇਸ਼ਨ ਜਿਵੇਂ ਵੱਡੀ ਬੈਟਰੀ, ਪਤਲੇ ਡਿਜ਼ਾਈਨ ਦੇ ਨਾਲ 199 ਡਾਲਰ ਤੋਂ ਲੈ ਕੇ 250 ਡਾਲਰ ਦੀ ਅਫੋਰਡੇਬਲ ਕੀਮਤ 'ਚ ਆਉਂਦੇ ਹਨ। ਸਟ੍ਰੀਮ 11 ਅਤੇ 13 ਤੋਂ ਬਾਅਦ ਹੁਣ ਐੱਚ.ਪੀ. ਨੇ ਸਟ੍ਰੀਮ 14 ਲੈਪਟਾਪ ਲਾਂਚ ਕੀਤਾ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੁੰਦਾ ਹੈ, 14-ਇੰਚ ਵਾਲੇ ਇਸ ਲੈਪਟਾਪ ਦੀ ਕੀਮਤ 219 ਡਾਲਰ (ਕਰੀਬ 14,600 ਰੁਪਏ) ਹੈ ਅਤੇ ਸਤੰਬਰ ਤੋਂ ਇਸ ਦੇ ਬਾਜ਼ਾਰ 'ਚ ਉਪਲੱਬਧ ਹੋਣ ਦੀ ਉਮੀਦ ਹੈ।
ਸਟ੍ਰੀਮ 14 ਲੈਪਟਾਪ ਸਟ੍ਰੀਮ 13 ਦਾ ਅਪਗ੍ਰੈਡਿਡ ਵੇਰੀਅੰਟ ਹੈ ਅਤੇ ਇਸ ਵਿਚ ਸਪੈਸੀਫਿਕੇਸ਼ਨ ਦੇ ਨਾਲ-ਨਾਲ ਡਿਜ਼ਾਈਨ 'ਚ ਵੀ ਬਦਲਾਅ ਕੀਤਾ ਗਿਆ ਹੈ। ਸਟ੍ਰੀਮ 14 ਇਕ ਤੇਜ਼ ਡਿਊਨ-ਐਂਟੀਨਾ 802.11 ਏਸੀ ਵਾਈ-ਫਾਈ, ਇਕ ਨਵੇਂ ਇੰਟੈਲ ਸੈਲੇਰਾਨ ਪ੍ਰੋਸੈਸਰ, 4 ਜੀ.ਬੀ. ਰੈਮ, 32 ਜੀ.ਬੀ. ਫਲੈਸ਼ ਸਟਰੋਜ, 100 ਜੀ.ਬੀ. ਵਨ ਡ੍ਰਾਈਵ ਕਲਾਊਡ ਸਟੋਰੇਜ ਅਤੇ 1366x768 ਰੈਜ਼ੋਲਿਊਸ਼ਨ ਡਿਸਪਲੇ ਦੇ ਨਾਲ ਆਉਂਦਾ ਹੈ। ਅਸਲੀ ਸਟ੍ਰੀਮ ਲੈਪਟਾਪ ਨੂੰ ਵਿੰਡੋਜ਼ 8.1 ਦੇ ਨਾਲ ਸ਼ਿਪ ਕੀਤਾ ਗਿਆ ਸੀ ਜਦੋਂਕਿ ਸਟ੍ਰੀਮ 14 ਲੈਪਟਾਪ ਵਿੰਡੋਜ਼ 10 ਦੇ ਨਾਲ ਆਉਂਦਾ ਹੈ। ਨਵਾਂ ਐੱਚ.ਪੀ. ਲੈਪਟਾਪ ਬਲੂ, ਪਰਪਲ ਅਤੇ ਵਾਈਟ ਕਲਰ ਵੇਰੀਅੰਟ 'ਚ ਮਿਲੇਗਾ। ਸਭ ਤੋਂ ਖਾਸ ਸੁਧਾਰ ਜੋ ਇਸ ਲੈਪਟਾਪ 'ਚ ਕੀਤਾ ਗਿਆ ਹੈ ਉਹ ਹੈ ਬੈਟਰੀ ਲਾਇਪ। ਸਟ੍ਰੀਮ 14 'ਚ ਬੈਟਰੀ 10 ਘੰਟੇ 35 ਮਿੰਟ ਤੱਕ ਚੱਲਦੀ ਹੈ ਜੋ ਇਕ ਸ਼ੁਰੂਆਤੀ ਕੀਮਤ ਵਾਲੇ ਲੈਪਟਾਪ ਲਈ ਬੇਹੱਦ ਵਧੀਆ ਹੈ। ਭਲੇ ਹੀ ਇਹ ਸਪੈਸੀਫਿਕੇਸ਼ਨ ਆਕਰਸ਼ਕ ਨਾ ਲੱਗੇ ਪਰ ਇਸ ਕੀਮਤ 'ਚ ਇਹ ਇਕ ਖਰੀਦਣ ਯੋਗ ਲੈਪਟਾਪ ਹੈ।
ਜਿਓ ਅਤੇ ਪੁਰਾਣੀ ਟੈਲੀਕਾਮ ਕੰਪਨੀਆਂ ਦੇ ਵਿਚਕਾਰ ਤਕਰਾਰ, ਜਾਣੋ ਕੀ ਹੈ ਮਾਮਲਾ
NEXT STORY