ਜਲੰਧਰ- ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ HTC ਨੇ ਕੁਝ ਸਮੇਂ ਪਹਿਲਾਂ ਹੀ ਭਾਰਤ 'ਚ ਆਪਣੀ ਵੈੱਬਸਾਈਟ 'ਤੇ HTC U11 ਸਮਾਰਟਫੋਨ ਨੂੰ ਲਿਸਟ ਕੀਤਾ ਸੀ। ਕੰਪਨੀ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ ਇਸ ਸਮਾਰਟਫੋਨ ਦੇ ਲਾਂਚ ਹੋਣ ਲਈ ਮੀਡੀਆ ਇਨਵਾਈਟ ਭੇਜ ਦਿੱਤਾ ਹੈ। ਇਹ ਅੱਜ ਦਿੱਲੀ 'ਚ ਹੋਣ ਵਾਲੇ ਇਵੈਂਟ ਦੌਰਾਨ ਭਾਰਤੀ ਬਾਜ਼ਾਰ 'ਚ ਲਾਂਚ ਕਰੇਗੀ। ਇਸ ਸਮਾਰਟਫੋਨ ਨੂੰ ਪਿਛਲੇ ਸਾਲ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ। ਅਮਰੀਕਾ 'ਚ ਇਹ ਸਮਾਰਟਫੋਨ 749 ਡਾਲਰ (ਲਗਭਗ 48,000 ਰੁਪਏ) ਦੀ ਕੀਮਤ 'ਚ ਉਪਲੱਬਧ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਦਿੱਤਾ ਜਾਣ ਵਾਲ ਐਜ਼ ਸੈਂਸ ਫੀਚਰ ਹੈ, ਜਿਸ ਨਾਲ ਕੈਮਰਾ ਲਾਂਚ ਕਰਨ ਅਤੇ ਟੈਕਸਟ ਭੇਜਣ ਵਰਗੇ ਕਈ ਫੰਕਸ਼ਨ ਪਰਫਾਰਮੈਂਸ ਕੀਤੇ ਗਏ ਜਾ ਸਕਦੇ ਹਨ। ਤੁਸੀਂ ਇਮੇਲ ਖੋਲਣ ਅਤੇ ਆਪਣੇ ਪਸੰਦੀਦਾ ਗੇਮ ਜਾਂ ਐਪ ਖੋਲਣ ਲਈ ਵੀ ਸਕਵੀਜ਼ ਜ਼ੇਸਚਰ ਨੂੰ ਸਕਟਮਾਈਜ਼ ਕਰ ਸਕਦੇ ਹੋ, ਜਦੋਂ ਯੂਜ਼ਰ ਐਡਵਾਂਸਡ ਟੱਚ ਮੋਡ ਐਕਟੀਵੇਟ ਕਰਦੇ ਹੋ ਤਾਂ ਤੁਸੀਂ ਸ਼ਾਰਟ ਸਕਵੀਜ਼ ਤੋਂ ਇਲਾਵਾ ਸਕਵੀਜ਼ ਅਤੇ ਹੋਲਡ ਕਰ ਕੇ ਕਈ ਫੰਕਸ਼ਨ ਪਰਫਾਰਮੈਂਸ ਕਰ ਸਕਦੇ ਹੋ। ਇਸ ਤੋਂ ਇਲਾਵਾ ਦਸਤਾਨੇ ਪਹਿਨੇ ਹੋਣ 'ਤੇ ਵੀ ਇਹ ਫੀਚਰ ਡਿਵਾਈਸ ਨਾਲ ਕੰਮ ਕਰਦਾ ਹੈ।
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਕਿਊ ਐੱਚ. ਡੀ. ਡਿਸਪਲੇ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਸ ਨਾਲ ਹੀ ਇਹ ਲੇਟੈਸਟ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ 'ਤੇ ਆਧਾਰਿਤ ਹੈ। ਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 2 ਡੀ. ਬੀ. ਤੱਕ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਅਲਟ੍ਰਾਪਿਕਸਲ ਟੈਕਨਾਲੋਜੀ, 5-axis OIS, EIS ਅਤੇ f/1.7 ਅਪਰਚਰ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਨਾਲ ਹੀ ਇਹ 4ਕੇ ਵੀਡੀਓ ਰਿਕਾਰਡਿੰਗ ਅਤੇ 360 ਡਿਗਰੀ ਸਾਊਂਡ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 150 ਡਿਗਰੀ ਵਾਈਡ-ਐਂਗਲ ਲੈਂਸ ਨਾਲ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅੱਪ ਲਈ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਫੋਨ 'ਚ 4ਜੀ, ਵਾਈ-ਫਾਈ, ਬਲੂਟੁਥ, ਐੱਨ. ਐੱਫ. ਸੀ. ਓ. ਜੀ. ਪੀ. ਐੱਸ. ਵਰਗੇ ਫੀਚਰ ਦਿੱਤੇ ਗਏ ਹਨ। ਫੋਨ IP57 ਸਰਟੀਫਿਕੇਸ਼ਨ ਨਾਲ ਆਉਂਦਾ ਹੈ, ਜੋ ਇਸ ਨੂੰ ਵਾਟਰ ਅਤੇ ਡਸਟ ਰੇਸਿਸਟੈਂਟ ਬਣਾਉਂਦਾ ਹੈ। ਇਹ ਫੋਨ ਐੱਚ. ਟੀ. ਸੀ. ਸੈਂਸ 9 ਬੈਸਡ ਐਂਡਰਾਇਡ ਨੂਗਟ 7.1 'ਤੇ ਕੰਮ ਕਰਦਾ ਹੈ।
4000 mAh ਦੀ ਬੈਟਰੀ ਨਾਲ Gionee A1 Lite ਸਮਾਰਟਫੋਨ ਹੋਇਆ ਲਾਂਚ, ਜਾਣੋ ਸਪੈਸੀਫਿਕੇਸ਼ਨ
NEXT STORY