ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਇਸ ਸਾਲ ਆਈ. ਐੱਫ. ਏ ਕਾਨਫ੍ਰੇਂਸ ਬਰਲਿਨ 'ਚ ਨੋਵਾ ਅਤੇ ਨੋਵਾ ਪਲਸ ਸਮਾਰਟਫੋਨ ਲਾਂਚ ਕੀਤੇ ਸਨ। ਪਰ ਹੁਣ ਇਕ ਜਾਣਕਾਰੀ ਮੁਤਾਬਕ ਇਸ ਚੀਨੀ ਕੰਪਨੀ ਨੇ ਹੁਵਾਵੇ ਨੋਵਾ ਸਮਾਰਟਫੋਨ ਦਾ ਜ਼ਿਆਦਾ ਰੈਮ ਵਾਲਾ ਵੇਰਿਅੰਟ ਵੀ ਲਾਂਚ ਕਰ ਦਿੱਤਾ ਹੈ। ਹਾਲਾਂਕਿ ਇਸ ਸਮਾਰਟਫੋਨ ਦੇ ਨਵੇਂ ਵੇਰਿਅੰਟ ਦੀ ਕੀਮਤ ਦੀ ਜਾਣਕਾਰੀ ਨਹੀਂ ਮਿਲੀ ਹੈ ਪਰ ਖਬਰਾਂ ਮੁਤਾਬਕ ਕੁਝ ਏਸ਼ੀਆਈ ਦੇਸ਼ਾਂ 'ਚ ਇਹ ਸਮਾਰਟਫੋਨ ਪਹਿਲਾਂ ਹੀ ਵਿਕਰੀ ਲਈ ਉਪਲੱਬਧ ਹੈ।
ਹੁਵਾਵੇ ਨੋਵਾ ਸਮਾਰਟਫੋਨ 'ਚ 3 ਜੀ. ਬੀ ਰੈਮ ਦਿੱਤੀ ਗਈ ਸੀ ਜਦ ਕਿ ਇਸ ਨਵੇਂ ਵੇਰਿਅੰਟ ਸੀ. ਏ. ਜ਼ੈੱਡ-ਏ. ਐੱਲ10 'ਚ 4 ਜੀਬੀ ਰੈਮ ਹੈ। ਇਸ ਤੋ ਇਲਾਵਾ ਇਹ ਫੋਨ ਬਲੈਕ ਅਤੇ ਵਹਾਇਟ ਕਲਰ ਵੇਰਿਅੰਟ 'ਚ ਮਿਲੇਗਾ
ਇਹ ਹਾਇ-ਬਰਿਡ ਡਿਊਲ ਸਿਮ ਵਾਲਾ ਨੋਵਾ ਐਂਡ੍ਰਾਇਡ 6.0 ਮਾਰਸ਼ਮੈਲੋ ਦੇ ਓ. ਐੱਸ 'ਤੇ ਚੱਲਦਾ ਹੈ ਜਿਸ 'ਤੇ ਕੰਪਨੀ ਦੀ ਈ. ਐੱਮ. ਯੂ. ਆਈ 4.1 ਸਕਿਨ ਦਿੱਤੀ ਗਈ ਹੈ। ਇਸ 'ਚ 5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਈ. ਪੀ.ਐੈੱਸ ਐੱਲ. ਸੀ. ਡੀ ਡਿਸਪਲੇ ਹੈ। ਫੋਨ 'ਚ 2 ਗੀਗਾਹਰਟਜ ਆਕਟਾ- ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 3 ਜੀ. ਬੀ ਰੈਮ, ਅਪਰਚਰ ਐੱਫ/2.2 ਦੇ ਨਾਲ 12 ਮੈਗਾਪਿਕਸਲ ਰਿਅਰ ਕੈਮਰਾ ਅਤੇ ਅਪਰਚਰ ਐੱਫ/2.0 ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ।
ਇਸ 'ਚ 32 ਜੀ. ਬੀ ਇਨ- ਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ. ਐੱਸ. ਡੀ ਕਾਰਡ ਦੇ ਜ਼ਰੀਏ (128 ਜੀ. ਬੀ) ਤੱਕ ਵਧਾ ਸੱਕਦੇ ਹਨ। ਇਸ ਫੋਨ 'ਚ 4ਜੀ ਐੱਲ. ਟੀ. ਈ (ਕੈਟ 6) ਕੁਨੈੱਕਟੀਵਿਟੀ, ਇਕ ਯੂ ਐੱਸ. ਬੀ ਟਾਈਪ-ਸੀ ਪੋਰਟ ਅਤੇ 3020 ਐੱਮ. ਏ. ਐੱੇਚ ਦੀ ਬੈਟਰੀ ਹੈ।
ਬਾਈਕ ਨੂੰ ਜਲਦੀ ਖਰਾਬ ਹੋਣ ਤੋਂ ਬਾਉਣਗੇ ਇਹ ਟਿਪਸ
NEXT STORY