ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਕੁਆਲਕਾਮ ਚਿਪਸੈੱਟ 'ਤੇ ਆਪਣੀ ਨਿਰਭਰਤਾ ਨੂੰ ਘੱਟ ਕਰ ਦਿੱਤਾ ਕਿਉਂਕਿ ਹੁਣ ਕੰਪਨੀ ਆਪਣੇ ਘਰੇਲੂ Kirin SoCs ਚਿਪਸੈੱਟ ਦਾ ਇਸਤੇਮਾਲ ਕਰ ਰਹੀ ਹੈ। ਹਾਲਾਂਕਿ, ਇਕ ਨਵੇਂ ਖੁਲਾਸੇ 'ਚ ਦੱਸਿਆ ਗਿਆ ਹੈ ਕਿ ਹੁਵਾਵੇ ਆਪਣੇ ਆਉਣ ਵਾਲੇ Mate 20 Pro ਫਲੈਗਸ਼ਿੱਪ ਸਮਾਰਟਫੋਨ 'ਚ ਕੁਆਲਕਾਮ ਦੇ ਸੈਕਿੰਡ ਜਨਰੇਸ਼ਨ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸਕੈਨਰ ਦਾ ਐਲਾਨ ਕਰ ਸਕਦੀ ਹੈ। ਇਕ ਚੀਨੀ ਪਬਲੀਕੇਸ਼ਨ ਦਾ ਦਾਅਵਾ ਹੈ ਕਿ Mate 20 Pro 'ਚ ਕਨਵੈਂਸ਼ਨਲ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਫੀਚਰ ਹੋ ਸਕਦਾ ਹੈ।
Mate 20 Pro ਹੁਵਾਵੇ ਦਾ ਐਡਵਾਂਸ ਫੋਨ ਹੋਵੇਗਾ ਕਿਉਂਕਿ ultrasonic ਫਿੰਗਰਪ੍ਰਿੰਟ ਸਕੈਨਿੰਗ ਫੀਚਰ ਦਿੱਤਾ ਜਾ ਰਿਹਾ ਹੈ। ਰਿਪੋਰਟ ਦਾ ਕਹਿਣਾ ਹੈ ਕਿ ਇਸ ਲਈ ਹੁਵਾਵੇ ਅਤੇ ਕੁਆਲਕਾਮ ਵਿਚਾਲੇ ਡੀਲ ਹੋ ਚੁੱਕੀ ਹੈ। ਹੁਵਾਵੇ ਨੂੰ ਕੁਆਲਕਾਮ ਨੇ ਫਰਵਰੀ 2019 ਤਕ ਅਲਟ੍ਰੋਸੋਨਿਕ ਫਿੰਗਰਪ੍ਰਿੰਟ ਸਕੈਨਿੰਗ ਟੈਕਨਾਲੋਜੀ ਦਾ ਇਸਤੇਮਾਲ ਕਰਨ ਵਾਲੀ ਇਕ ਮਾਤਰ ਕੰਪਨੀ ਬਣਨ ਦੀ ਮਨਜ਼ਰੂਰੀ ਦੇ ਦਿੱਤੀ ਹੈ।
ਦੂਜੀਆਂ ਸਮਾਰਟਫੋਨ ਕੰਪਨੀਆਂ ਇਸ ਟੈਕਨਾਲੋਜੀ ਦਾ ਇਸਤੇਮਾਲ 2019 ਦੀ ਪਹਿਲੀ ਤਿਮਾਹੀ ਤੋਂ ਬਾਅਦ ਸ਼ੁਰੂ ਕਰ ਸਕਦੀਆਂ ਹਨ। ਦੱਸ ਦੇਈਏ ਕਿ ਚਾਰ ਮਹੀਨੇ ਪਹਿਲਾਂ ਆਈ ਇਕ ਰਿਪੋਰਟ 'ਚ ਵੀ ਇਸ ਗੱਲ ਦਾ ਦਾਅਵਾ ਕੀਤਾ ਗਿਆ ਸੀ ਕਿ ਹੁਵਾਵੇ ਦੇ ਆਉਣ ਵਾਲੇ ਫਲੈਗਸ਼ਿੱਪ ਫੋਨ 'ਚ ਕੁਆਲਕਾਮ ਦਾ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੋਵੇਗਾ। ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਵਾਵੇ ਦੇ ਇਸ ਫੋ 'ਚ 3ਡੀ ਫੇਸ ਅਨਲਾਕ ਫੀਚਰ ਵੀ ਸਪੋਰਟ ਕਰੇਗਾ। ਹਾਲ ਹੀ 'ਚ Mate 20 Pro ਦੀ ਇੰਟਰਨੈੱਟ 'ਤੇ ਲੀਕ ਹੋਈ ਤਸਵੀਰ 'ਚ ਇਸ ਫੋਨ ਦੇ ਫਰੰਟ ਡਿਜ਼ਾਈਨ ਨੂੰ ਦਿਖਾਇਆ ਗਿਆ ਹੈ।
LG V30 ਪਲੱਸ ਸਮਾਰਟਫੋਨ 'ਤੇ ਮਿਲ ਰਿਹਾ ਹੈ ਸ਼ਾਨਦਾਰ ਆਫਰ
NEXT STORY