ਜਲੰਧਰ- ਵਿਕਰੀ ਤੋਂ ਬਾਅਦ ਆਪਣੇ ਡਿਵਾਇਸਾਂ ਲਈ ਸਰਵਿਸ ਸੈਂਟਰ ਦੀ ਗਿਣਤੀ 'ਚ ਵਾਧਾ ਕਰਦੇ ਹੋਏ ਸਮਾਰਟਫੋਨ ਨਿਰਮਾਤਾ ਹੁਵਾਵੇ ਨੇ ਦੇਸ਼ 'ਚ 17 ਨਵੇਂ ਐਕਸਕਲੂਜ਼ੀਵ ਸਰਵਿਸ ਸੈਂਟਰ ਖੋਲ੍ਹੇ ਹਨ। ਇਹ ਸਰਵਿਸ ਸੈਂਟਰ ਬੇਂਗਲੁਰੂ, ਚੇਨਈ, ਕੋਚੀ, ਇੰਦੌਰ, ਪੁਣੇ, ਮੁੰਬਈ, ਅਹਿਮਦਾਬਾਦ, ਜੈਪੁਰ, ਦਿੱਲੀ, ਗੁੜਗਾਂਓ ਅਤੇ ਲੁਧਿਆਣਾ 'ਚ ਖੋਲ੍ਹੇ ਹਨ। ਹੁਵਾਵੇ ਇੰਡੀਆ ਕੰਜ਼ਿਊਮਰ ਬਿਜ਼ਨੈੱਸ ਸਮੂਹ ਦੇ ਉਪ-ਪ੍ਰਧਾਨ ਪੀ. ਸੰਜੀਵ ਦੇ ਇਕ ਬਿਆਨ 'ਚ ਕਿਹਾ ਕਿ ਗਾਹਕਾਂ ਦੀ ਸੰਤੁਸ਼ਟੀ ਇਕ ਸਭ ਤੋਂ ਮਹੱਤਵਪੂਰਨ ਪਹਿਲੂ ਹੈ, ਇਸ ਲਈ ਇਨ੍ਹਾਂ ਐਕਸਕਲੂਜ਼ੀਵ ਸਰਵਿਸ ਸੈਂਟਰਾਂ ਰਾਹੀਂ ਅਸੀਂ ਹੁਣ ਆਪਣੇ ਗਾਹਕਾਂ ਨੂੰ ਸਭ ਤੋਂ ਚੰਗੀ ਆਫਟਰ ਸੇਲਸ ਸਰਵਿਸ ਦੇ ਸਕਾਂਗੇ।
ਇਨ੍ਹਾਂ ਸਰਵਿਸ ਸੈਂਟਰਾਂ 'ਤੇ ਹੈਂਡਸੈੱਟ ਰਿਪੇਅਰ, ਰਿਪਲੇਸਮੈਂਟ, ਹਾਰਡਵੇਅਰ ਅਤੇ ਸਾਫਟਵੇਅਰ ਚੈੱਕ ਅਤੇ ਅਪਡੇਟ ਦੇ ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਪ੍ਰੋਡਕਟਸ ਦੀ ਰਿਸਾਈਕਲਿੰਗ ਦੀ ਸੁਵਿਧਾ ਵੀ ਮਿਲੇਗੀ। ਕੰਪਨੀ ਨੇ ਇਸ ਤੋਂ ਇਲਾਵਾ ਹਾਈਕੇਅਰ ਨਾਂ ਦਾ ਐਪ ਲਾਂਚ ਕੀਤਾ ਹੈ ਜਿਥੇ ਗਾਹਕ ਆਪਣੇ ਡਿਵਾਇਸ ਦਾ ਰਜਿਸਟਰੇਸ਼ਨ ਕਰ ਸਕਦੇ ਹਨ, ਨਜ਼ਦੀਕੀ ਸਰਵਿਸ ਸੈਂਟਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਕਿਸੇ ਖਰਾਬੀ ਦੇ ਹੱਲ ਲਈ ਆਨਲਾਈਨ ਚੈਟ ਕਰ ਸਕਦੇ ਹਨ।
ਚਿਹਰਾ ਦੇਖ ਕੇ ਖੁਲ ਜਾਵੇਗਾ ਆਈਫੋਨ, 3D ਫੇਸ ਸਕੈਨਿੰਗ ਟੈਕਨੀਲੋਜੀ 'ਤੇ ਕਰ ਰਿਹਾ ਹੈ ਕੰਮ
NEXT STORY