ਜਲੰਧਰ-ਗੂਗਲ ਨੇ ਅਗਸਤ 'ਚ ਐਂਡਰਾਇਡ 9 ਪਾਈ (Android 9 Pie) ਦੇ ਫਾਈਨਲ ਵਰਜ਼ਨ ਨੂੰ ਲਾਂਚ ਕੀਤਾ ਸੀ ਅਤੇ ਉਸ ਸਮੇਂ ਤੋਂ ਕਈ ਸਮਾਰਟਫੋਨਜ਼ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਦੇ ਤਰੁੰਤ ਬਾਅਦ ਅਪਡੇਟ ਦੇ ਲਈ ਇਕ ਟਾਈਮਲਾਈਨ ਵੀ ਰਿਲੀਜ਼ ਕਰ ਦਿੱਤੀ ਸੀ ਅਤੇ ਹੁਵਾਵੇ (Huawei) ਵੀ ਇਨ੍ਹਾਂ 'ਚ ਇਕ ਕੰਪਨੀ ਸੀ।ਕੰਪਨੀ ਨੇ ਕੁਝ ਦਿਨਾਂ ਪਹਿਲਾ ਆਈ. ਐੱਫ. ਏ 2018 (IFA 2018) 'ਚ ਆਪਣੇ ਐਂਡਰਾਇਡ 9 Pie ਆਧਾਰਿਤ ਈ. ਐੱਮ. ਯੂ. ਆਈ 9.0 ਦਾ ਐਲਾਨ ਕੀਤਾ ਸੀ। ਹੁਣ ਸਮਾਰਟਫੋਨ ਨਿਰਮਾਤਾ ਨੇ ਆਪਣੇ ਫਲੈਗਸ਼ਿਪ P20 ਮਾਡਲ ਦੇ ਲਈ ਐਂਡਰਾਇਡ 9 Pie ਅਪਡੇਟ ਦੇ ਫਾਈਨਲ ਵਰਜ਼ਨ ਨੂੰ ਰੋਲ-ਆਊਟ ਕਰਨ ਦੀ ਪੁਸ਼ਟੀ ਕੀਤੀ ਹੈ।
ਰਿਪੋਰਟ ਮੁਤਾਬਕ ਆਨਰ ਦੇ ਕੁਝ ਸਮਾਰਟਫੋਨਜ਼ ਨੂੰ ਵਾਈ-ਫਾਈ ਅਲਾਇੰਸ ਦੁਆਰਾ ਸਰਟੀਫਾਈਡ ਕੀਤਾ ਗਿਆ ਹੈ, ਜਿਸ ਦਾ ਮਤਲਬ ਇਹ ਸੀ ਕਿ ਅਪਡੇਟ ਜਲਦ ਹੀ ਸਮਾਰਟਫੋਨਜ਼ ਨੂੰ ਮਿਲਣ ਵਾਲੀ ਹੈ। ਲਿਸਟ 'ਚ ਹੁਵਾਵੇ P20 ਪ੍ਰੋ, P20, ਮੇਟ 10 ਪ੍ਰੋ ਅਤੇ ਮੇਟ 10 ਆਦਿ ਸਮਾਰਟਫੋਨਜ਼ ਸ਼ਾਮਿਲ ਹਨ। ਲਿਸਟ 'ਚ ਸਿਰਫ P20 ਲਾਈਟ ਅਤੇ ਮੇਟ 10 ਲਾਈਟ ਲਿਸਟਿਡ ਨਹੀਂ ਸਨ। ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ ਕੁਝ ਦਿਨ੍ਹਾਂ ਤੋਂ ਬਾਅਦ ਅਪਡੇਟ ਮਿਲਣ ਦੀ ਉਮੀਦ ਹੈ।
ਹਾਲ ਹੀ 'ਚ ਇਕ ਟਵਿੱਟਰ ਦੇ ਰਾਹੀਂ ਹੁਵਾਵੇ ਨੇ ਇਹ ਐਲਾਨ ਕੀਤਾ ਸੀ ਕਿ ਹੁਵਾਵੇ P20 ਸੀਰੀਜ਼ ਐਂਡਰਾਇਡ 9 Pie 'ਤੇ ਆਧਾਰਿਤ ਈ. ਐੱਮ. ਯੂ. ਆਈ 9 (EMUI 9) ਅਪਡੇਟ ਪ੍ਰਾਪਤ ਕਰਨ ਵਾਲਾ ਕੰਪਨੀ ਦਾ ਪਹਿਲਾਂ ਸਮਾਰਟਫੋਨ ਹੋਵੇਗਾ। ਇਹ ਨਵੀਂ ਅਪਡੇਟ ਐਪ ਲੋਡਿੰਗ ਦੀ ਸਪੀਡ ਨੂੰ 16% ਤੱਕ ਵਧਾ ਸਕਦਾ ਹੈ ਅਤੇ ਸਿਸਟਮ ਆਪਰੇਸ਼ਨ ਨੂੰ 12.9% ਤੱਕ ਸੁਧਾਰ ਕਰ ਸਕਦਾ ਹੈ ਫਿਲਹਾਲ ਕੰਪਨੀ ਨੇ ਇਸ ਅਪਡੇਟ ਦੇ ਰੋਲ ਆਊਟ ਦੀ ਕੋਈ ਨਿਸਚਿਤ ਤਾਰੀਖ ਨਹੀਂ ਦਿੱਤੀ ਹੈ।
ਜੇਕਰ ਤੁਸੀਂ ਇਸ ਫਾਈਨਲ ਵਰਜ਼ਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੇ ਸਮਾਰਟਫੋਨ 'ਤੇ ਟਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸਦਾ ਬੀਟਾ ਵਰਜ਼ਨ ਡਾਊਨਲੋਡ ਕਰ ਕੇ ਆਪਣੇ ਡਿਵਾਈਸ 'ਤੇ ਇੰਸਟਾਲ ਕਰ ਸਕਦੇ ਹਨ। ਬੀਟਾ ਵਰਜ਼ਨ P20 ਪ੍ਰੋ , P20 ਮੇਟ , P20, ਮੇਟ 10 ਪ੍ਰੋ ਅਤੇ ਮੇਟ 10 ਦੇ ਲਈ ਉਪਲੱਬਧ ਹੈ ਪਰ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਬੀਟਾ ਵਰਜ਼ਨ ਫਾਈਨਲ ਵਰਜ਼ਨ ਤੋਂ ਥੋੜ੍ਹਾਂ ਵੱਖਰਾ ਹੁੰਦਾ ਹੈ ਅਤੇ ਇਸ 'ਚ ਕਾਫੀ ਬੱਗਸ ਹੁੰਦੇ ਹਨ ਇਸ ਦੇ ਨਾਲ ਇਹ ਸਟੇਬਲ ਵੀ ਨਹੀਂ ਹੁੰਦਾ ਹੈ।
ਇਨ੍ਹਾਂ ਦੇਸ਼ਾਂ 'ਚ ਆਉਣਗੇ ਡਿਊਲ ਸਿਮ ਵਾਲੇ ਆਈਫੋਨਜ਼, ਇਹ ਸੈਲੂਲਰ ਕੰਪਨੀਆਂ ਕਰਨਗੀਆਂ ਉਪਲੱਬਧ
NEXT STORY