ਜਲੰਧਰ-ਹੁਵਾਵੇ ਜਲਦ ਹੀ ਸਮਾਰਟਫੋਨ ਮਾਰਕੀਟ 'ਚ ਨਵੇਂ P ਸੀਰੀਜ਼ ਫੋਨ ਨੂੰ ਲਾਂਚ ਕਰਨ ਲਈ ਤਿਆਰ ਹੋ ਰਿਹਾ ਹੈ। ਇਹ ਸਮਾਰਟਫੋਨ ਅਸਲ 'ਚ ਹੁਵਾਵੇ P10 ਸਮਾਰਟਫੋਨ ਦਾ ਸਕਸੈਸਰ ਹੋਵੇਗਾ, ਪਰ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮਾਰਟਫੋਨ ਨੂੰ ਹੁਵਾਵੇ P11 ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਸਾਹਮਣੇ ਆਈ ਰਿਪੋਰਟ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ ਹੁਵਾਵੇ P20 ਨਾਂ ਨਾਲ ਲਾਂਚ ਕਰ ਸਕਦੀ ਹੈ।
ਹੁਵਾਵੇ P20 ਸਮਾਰਟਫੋਨ ਬਾਰੇ ਕਈ ਲੀਕ ਅਤੇ ਜਾਣਕਾਰੀ ਆਂ ਸਾਹਮਣੇ ਆ ਚੁੱਕੀਆਂ ਹਨ, ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਫੋਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ । ਮਸ਼ਹੂਰ ਟਿਪਸਟਰ Roland Quandt ਨੇ ਟਵੀਟ ਦੇ ਰਾਹੀਂ ਇਸ ਸਮਾਰਟਫੋਨ ਦੇ ਬਾਰੇ ਜਾਣਕਾਰੀ ਦਿੱਤੀ ਹੈ। ਟਵੀਟ 'ਚ ਇਹ ਦੱਸਿਆ ਗਿਆ ਹੈ ਕਿ ਹੁਵਾਵੇ P20 ਸਮਾਰਟਫੋਨ ਵੱਖ-ਵੱਖ ਵੇਰੀਐਂਟਸ 'ਚ ਆਵੇਗਾ। ਇਸ ਦੇ ਨਾਲ ਲੀਕ 'ਚ ਫੋਨ ਦੇ ਕੋਡ ਨਾਂ ਨਾਲ ਕਲਰ ਵੇਰੀਐਂਟ ਬਾਰੇ ਦੱਸਿਆ ਗਿਆ ਹੈ। ਇਹ ਫੋਨ ਤਿੰਨ ਕਲਰ ਵੇਰੀਐਂਟਸ 'ਚ ਪੇਸ਼ ਕੀਤਾ ਜਾਵੇਗਾ, ਜੋ ਕਿ ਹੁਵਾਵੇ P20 , P20 Plus ਅਤੇ P20 Lite ਸਮਾਰਟਫੋਨਜ਼ ਹੋ ਸਕਦੇ ਹਨ।
Quandt ਅਨੁਸਾਰ ਹੁਵਾਵੇ P20 ਸਮਾਰਟਫੋਨ ਨੂੰ “Emily” ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਰੇਮਿਕ ਬਲੈਕ ਅਤੇ “wilight” ਕਲਰ ਵੇਰੀਐਂਟਸ 'ਚ ਉਪਲੱਬਧ ਹੋਵੇਗਾ। ਹੁਵਾਵੇ P20 Plus ਸਮਾਰਟਫੋਨ ਨੂੰ “Charlotte” ਕੋਡ ਦਿੱਤਾ ਗਿਆ ਹੈ, ਜੋ ਕਿ ਸਿਰੇਮਿਕ ਬਲੈਕ ਅਤੇ “wilight” ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ , ਪਰ ਹੁਵਾਵੇ P20 ਲਾਈਟ ਨੂੰ “Anne” ਨਾਂ ਦਿੱਤਾ ਗਿਆ ਹੈ। ਇਹ ਵੇਰੀਐਟ 3 ਕਲਰ ਆਪਸ਼ਨਜ਼ ਨੂੰ ਉਪਲੱਬਧ ਹੋਵੇਗਾ, ਜੋ ਕਿ ਮਿਡਨਾਈਟ ਬਲੈਕ , Klein ਬਲੂ ਅਤੇ Sakura ਪਿੰਕ ਹੈ। ਹੁਵਾਵੇ ਨੇ P 11 ਦੇ ਜਗ੍ਹਾਂ 'ਤੇ P20 ਨਾਂ ਨਾਲ ਫੋਨ ਪੇਸ਼ ਕਰਨ ਬਾਰੇ ਸੋਚ ਰਿਹਾ ਹੈ।
ਇਸੇ ਦੌਰਾਨ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਅਪਕਮਿੰਗ ਸਮਾਰਟਫੋਨ ਦਿਲਚਸਪ ਪ੍ਰੋਡਕਟ ਹੋਣਗੇ। ਇਸ ਤੋਂ ਪਹਿਲਾਂ ਸਾਹਮਣੇ ਆਈ ਲੀਕ ਅਨੁਸਾਰ ਹੁਵਾਵੇ P20 ਸਮਾਰਟਫੋਨ ਫੁੱਲ ਸਕਰੀਨ ਡਿਜ਼ਾਇਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ਨੂੰ ਟ੍ਰਿਪਲ ਕੈਮਰੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੋ ਕਿ ਇੰਡਸਟਰੀ 'ਚ ਆਪਣੇ ਵਰਗਾ ਪਹਿਲਾਂ ਫੋਨ ਹੋ ਸਕਦਾ ਹੈ। ਕੰਪਨੀ ਨੇ ਇਸ ਪ੍ਰੋਡਕਟ ਲਈ Lecia ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕੈਮਰਾ 5X ਹਾਈਬ੍ਰਿਡ ਜੂਮ ਨਾਲ ਆਵੇਗਾ, ਜਿਸ 'ਚ 40 ਮੈਗਾਪਿਕਸਲ ਦਾ ਸੈਂਸਰ ਹੋਣ ਦੀ ਉਮੀਦ ਕੀਤੀ ਜਾ ਰਹੀਂ ਹੈ। ਇਨ੍ਹਾਂ ਮਾਡਲਾਂ ਦੇ ਫ੍ਰੰਟ ਕੈਮਰੇ 'ਚ Lecia ਦੁਆਰਾ ਵਿਕਸਿਤ ਕੀਤੇ ਗਏ 24 ਮੈਗਾਪਿਕਸਲ ਦਾ ਸੈਂਸਰ ਦਿੱਤਾ ਜਾ ਸਕਦਾ ਹੈ।
Huawei ਦੇ ਮੋਸਡ ਪਾਵਰਫੁੱਲ So3C Kirin 970 ਨਾਲ P20 ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਰਟਫੋਨ 'ਚ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਪਾਵਰ ਬੈਕਅਪ ਲਈ 4,000 ਐੱਮ. ਏ. ਐੱਚ. ਦੀ ਬੈਟਰੀ ਫਾਸਟ ਚਾਰਜ਼ਿੰਗ ਨਾਲ ਪੇਸ਼ ਹੋ ਸਕਦੀ ਹੈ। ਸਮਾਰਟਫੋਨ 'ਚ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਐਂਡਰਾਇਡ 8.1 Oreo ਕਸਟਮਾਈਜ਼ਡ EMUI 8.0 ਨਾਲ ਪੇਸ਼ ਕੀਤਾ ਜਾ ਸਕਦਾ ਹੈ।
KTM ਦੀ ਇਸ ਨਵੀਂ ਲਿਮਟਿਡ ਐਡੀਸ਼ਨ ਬਾਈਕ ਦਾ ਹੋਇਆ ਖੁਲਾਸਾ
NEXT STORY