ਗੈਜੇਟ ਡੈਸਕ- ਕੀ ਤੁਸੀਂ ਵੀ ਇਨ੍ਹੀਂ ਦਿਨੀਂ ਇਕ ਵਧੀਆ ਕੈਮਰੇ ਵਾਲਾ ਫਲੈਗਸ਼ਿਪ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਅਸਲ ਗੱਲ ਇਹ ਹੈ ਕਿ ਐਮਾਜ਼ਾਨ Vivo X200 Pro 5G ਸਮਾਰਟਫੋਨ 'ਤੇ ਬੈਂਕ ਅਤੇ ਫਲੈਟ ਡਿਸਕਾਊਂਟ ਦੇ ਨਾਲ 14,000 ਰੁਪਏ ਦੀ ਵੱਡੀ ਛੋਟ ਦੇ ਰਿਹਾ ਹੈ, ਤਾਂ ਜੋ ਤੁਸੀਂ ਉਸ ਫਲੈਗਸ਼ਿਪ ਡਿਵਾਈਸ ਨੂੰ 90,000 ਰੁਪਏ ਤੋਂ ਘੱਟ ’ਚ ਆਪਣਾ ਬਣਾ ਸਕੋ।
ਇਸ ਤੋਂ ਇਲਾਵਾ, ਫੋਨ 'ਤੇ ਇਕ ਵਿਸ਼ੇਸ਼ ਐਕਸਚੇਂਜ ਆਫਰ ਵੀ ਉਪਲਬਧ ਹੈ, ਜੋ ਇਸ ਆਫਰ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਦੱਸ ਦਈਏ ਕਿ ਇਸ ਫੋਨ ਦੀ ਖਾਸੀਅਤ ਇਸ ਦਾ 200MP ਦਾ ਟੈਲੀਫੋਟੋ ਕੈਮਰਾ ਹੈ ਅਤੇ ਇਹ ਡਿਵਾਈਸ ਐਂਡਰਾਇਡ 15-ਅਧਾਰਿਤ ਫਨਟੱਚ OS 15 'ਤੇ ਕੰਮ ਕਰਦੀ ਹੈ। ਇਸ ਦੌਰਾਨ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਕੰਪਨੀ ਨੇ Vivo X200 Pro ਨੂੰ ਪਿਛਲੇ ਸਾਲ ਦਸੰਬਰ 2024 ’ਚ ਲਾਂਚ ਕੀਤਾ ਸੀ। ਆਓ ਜਾਣਦੇ ਹਾਂ ਇਸ ਫੋਨ 'ਚ ਉਪਲਬਧ ਵਿਸ਼ੇਸ਼ ਫੀਚਰ ਤੇ ਕੀਮਤ ਬਾਰੇ।
ਕੀ ਹੈ ਡਿਸਕਾਊਂਟ ਆਫਰ
ਵੀਵੋ ਨੇ 16GB RAM ਅਤੇ 512GB ਸਟੋਰੇਜ ਵਾਲਾ ਇਹ X200 Pro 5G ਸਮਾਰਟਫੋਨ 1,01,999 ਰੁਪਏ ’ਚ ਲਾਂਚ ਕੀਤਾ ਸੀ ਪਰ ਹੁਣ Amazon 'ਤੇ ਡਿਵਾਈਸ ਦੀ ਕੀਮਤ 7,000 ਰੁਪਏ ਘਟਾ ਦਿੱਤੀ ਗਈ ਹੈ, ਜਿਸ ਨਾਲ ਡਿਵਾਈਸ ਦੀ ਕੀਮਤ 94,999 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ, SBI ਕ੍ਰੈਡਿਟ ਕਾਰਡ EMI ਨਾਨ-EMI, HDFC ਬੈਂਕ ਕ੍ਰੈਡਿਟ ਕਾਰਡ EMI ਨਾਨ-EMI ਅਤੇ ICICI ਬੈਂਕ ਕ੍ਰੈਡਿਟ ਕਾਰਡ EMI ਨਾਨ-EMI ਵਿਕਲਪਾਂ ਦੇ ਨਾਲ 7,000 ਰੁਪਏ ਦੀ ਤੁਰੰਤ ਬੈਂਕ ਛੋਟ ਦਿੱਤੀ ਜਾ ਰਹੀ ਹੈ, ਜੋ ਇਸਦੀ ਕੀਮਤ ਨੂੰ ਹੋਰ ਘਟਾ ਕੇ ਸਿਰਫ 87,999 ਰੁਪਏ ਕਰ ਦਿੰਦੀ ਹੈ।
ਯਾਨੀ ਕਿ ਫੋਨ 'ਤੇ ਕੁੱਲ 14 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਤੁਸੀਂ ਫੋਨ 'ਤੇ ਐਕਸਚੇਂਜ ਵੈਲਯੂ ਵੀ ਲੈ ਸਕਦੇ ਹੋ ਜਿੱਥੋਂ ਤੁਹਾਨੂੰ 68,850 ਰੁਪਏ ਤੱਕ ਦਾ ਐਕਸਚੇਂਜ ਵੈਲਿਊ ਮਿਲ ਸਕਦਾ ਹੈ ਪਰ ਧਿਆਨ ਦਿਓ ਕਿ ਇੰਨੀ ਉੱਚੀ ਵੈਲਿਊ ਕਦੇ ਵੀ ਉਪਲਬਧ ਨਹੀਂ ਹੁੰਦੀ। ਇਹ ਵੈਲਯੂ ਪੁਰਾਣੇ ਫੋਨ ਦੀ ਸਥਿਤੀ ਅਤੇ ਮਾਡਲ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ।
ਸਪੈਸੀਫਿਕੇਸ਼ਨਜ਼
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ 6.78-ਇੰਚ ਦੀ AMOLED ਡਿਸਪਲੇਅ ਦੇਖਣ ਨੂੰ ਮਿਲਦੀ ਹੈ। ਇਹ ਫੋਨ 120Hz ਤੱਕ ਦਾ ਅਡੈਪਟਿਵ ਰਿਫਰੈਸ਼ ਰੇਟ ਪੇਸ਼ ਕਰਦਾ ਹੈ। ਇਹ ਫੋਨ ਪ੍ਰਦਰਸ਼ਨ ਦੇ ਮਾਮਲੇ ’ਚ ਵੀ ਬਹੁਤ ਮਜ਼ਬੂਤ ਹੈ, ਜਿਸ ’ਚ MediaTek 9400 ਚਿੱਪਸੈੱਟ, 16GB RAM ਅਤੇ 512GB ਸਟੋਰੇਜ ਹੈ।
ਕੈਮਰਾ
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ ਡਿਵਾਈਸ ’ਚ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟ-ਅੱਪ ਹੈ ਜਿਸ ’ਚ 3.7x ਆਪਟੀਕਲ ਜ਼ੂਮ HP9 ਸੈਂਸਰ ਵਾਲਾ 200MP ਟੈਲੀਫੋਟੋ (OIS) ਕੈਮਰਾ, ਇਕ 50MP (OIS) Sony LYT-818 ਕੈਮਰਾ ਅਤੇ ਇਕ 50MP ਵਾਈਡ-ਐਂਗਲ ਸੈਂਸਰ ਸ਼ਾਮਲ ਹੈ। ਸੈਲਫੀ ਪ੍ਰੇਮੀਆਂ ਲਈ, ਡਿਵਾਈਸ ’ਚ 32 MP ਕੈਮਰਾ ਹੈ। ਇਸ ਤੋਂ ਇਲਾਵਾ, ਡਿਵਾਈਸ ਇੱਕ ਵੱਡੀ 6000mAh ਬੈਟਰੀ ਵੀ ਪੇਸ਼ ਕਰ ਰਹੀ ਹੈ ਜੋ 90W ਵਾਇਰਡ ਫਲੈਸ਼ ਚਾਰਜ ਅਤੇ 30W ਵਾਇਰਲੈੱਸ ਫਲੈਸ਼ ਚਾਰਜ ਦੀ ਪੇਸ਼ਕਸ਼ ਕਰਦੀ ਹੈ।
50MP ਕੈਮਰੇ ਨਾਲ ਲਾਂਚ ਹੋਇਆ Motorola ਦਾ ਇਹ ਧਾਕੜ Phone! ਜਾਣੋ Features
NEXT STORY