ਆਟੋ ਡੈਸਕ– ਅਮਰੀਕੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਨੇ ਆਪਣੀ ਐਂਟਰੀ ਲੈਵਲ ਬਾਈਕ ਸਟਰੀਟ ਰੋਡ ’ਤੇ ਕੁਲ ਮਿਲਾ ਕੇ 90,000 ਰੁਪਏ ਦੀ ਛੋਟ ਦੀ ਪੇਸ਼ਕਸ਼ ਦਿੱਤੀ ਹੈ। ਸਿਵਲਿਅਨ ਗਾਹਕਾਂ ਲਈ ਕੁਲ ਕੀਮਤ ’ਚ 56,600 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ। ਉਥੇ ਹੀ ਜੇਕਰ ਤੁਸੀਂ ਇਸ ਨੂੰ ਫ਼ੌਜ ਦੀ ਕੈਨਟੀਨ ’ਚੋਂ ਖਰੀਦਦੇ ਹੋ ਤਾਂ ਤੁਹਾਨੂੰ 33,394 ਰੁਪਏ ਦੀ ਵਾਧੂ ਛੋਟ ਵੀ ਮਿਲੇਗੀ ਜੋ ਕੁਲ ਮਿਲਾ ਕੇ ਬਾਈਕ ਦੀ ਕੀਮਤ ਕਰੀਬ 90,000 ਰੁਪਏ ਤਕ ਘੱਟ ਕਰ ਦਿੰਦੀ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ, ਹਾਰਲੇ ਡੇਵਿਡਸਨ ਸਟਰੀਟ ਰੋਡ ਦੀ ਕੀਮਤ ਕਟੌਤੀ ਤੋਂ ਬਾਅਦ 5 ਲੱਖ, 99 ਹਜ਼ਾਰ ਰੁਪਏ ਹੋ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਸੀਂ ਸਿਰਫ਼ ਵਿਵਡ ਬਲੈਕ ਰੰਗ ’ਚ ਹੀ ਇਸ ਛੋਟ ਦਾ ਲਾਭ ਲੈ ਸਕਦੇ ਹੋ। ਜੇਕਰ ਤੁਸੀਂ ਵੀ ਹਾਰਲੇ ਦੀ ਇਸ ਬਾਈਕ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਦੇਸ਼ ਭਰ ’ਚ ਹਾਰਲੇ ਡੇਵਿਡਸਨ ਡੀਲਰਸ਼ਿਪ ’ਤੇ ਸਿਰਫ਼ 10,000 ਰੁਪਏ ਦੀ ਟੋਕਨ ਰਾਸ਼ੀ ਦੀ ਕੇ ਇਸ ਨੂੰ ਬੁਕ ਕਰ ਸਕਦੇ ਹੋ।
749cc ਦਾ ਵੀ-ਟਵਿ ਇੰਜਣ
ਹਾਰਲੇ ਡੇਵਿਡਸਨ ਸਟਰੀਨ ਰੋਡ ਮੋਟਰਸਾਈਕਲ ’ਚ 749 ਸੀਸੀ ਦਾ ਵੀ-ਟਵਿਨ ਲਿਕੁਇਡ ਕੂਲਡ, ਫਿਊਲ ਇੰਜੈਕਟਿਡ ਇੰਜਣ ਲੱਗਾ ਹੈ ਜੋ 70 ਬੀ.ਐੱਚ.ਪੀ. ਦੀ ਤਾਕਤ ਅਤੇ 62 ਐੱਨ.ਐੱਮ.ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
4 ਕੈਮਰਿਆਂ ਵਾਲਾ Vivo V19 Neo ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY