ਜਲੰਧਰ- ਵਿਗਿਆਨੀਆਂ ਦੀ ਟੀਮ ਹਰ ਦਿਨ ਹਿਊਮਨਾਇਡ (ਮਨੁੱਖ ਵਾਂਗ ਕੰਮ ਕਰਨ ਵਾਲਾ ਰੋਬੋਟ) ਵਿਚ ਸੁਧਾਰ ਨਾਲ ਆਈਕਬ (iCub) ਰੋਬੋਟ ਦੇ ਵਿਕਾਸ 'ਤੇ ਲਗਭਗ ਇਕ ਦਹਾਕੇ ਤੋਂ ਕੰਮ ਕਰ ਰਹੀ ਹੈ। ਹੁਣ ਇਸ ਦੇਖਣ, ਸੁਣਨ ਅਤੇ ਸਿੱਖਣ ਵਾਲੇ ਰੋਬੋਟ ਨੂੰ ਪਿਨੋਕੀਓ (Pinocchio) ਨਾਂ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ ਇਕ ਅਸਲੀ ਅਤੇ ਜ਼ਿੰਦਾ ਇਨਸਾਨ ਵਾਂਗ ਹੈ।
ਮਨੁੱਖੀ ਵਿਸ਼ੇਸ਼ਤਾਵਾਂ ਨਾਲ ਇਹ ਰੋਬੋਟ ਐਕਿਊਟੇਟਰਸ ਦੀ ਮਦਦ ਨਾਲ ਮਨੁੱਖ ਵਾਂਗ ਗੱਲ ਕਰਦੇ ਹੋਏ ਆਪਣੇ ਬੁੱਲ੍ਹ ਹਿਲਾਉਂਦਾ ਹੈ। ਹਿਊਮਨਾਇਡ ਦੀ ਦੁਨੀਆ ਵਿਚ ਆਈਕਬ ਇਕ ਨਵਾਂ ਅਧਿਆਏ ਲਿਖਦਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਟੈਕਨਾਲੋਜੀ ਪਹਿਲਾਂ ਨਾਲੋਂ ਕਿਤੇ ਵੱਧ ਮਨੁੱਖੀ ਰੂਪ ਧਾਰਨ ਕਰ ਚੁੱਕੀ ਹੈ।
ਮਨੁੱਖ ਦੀ ਤਰ੍ਹਾਂ ਸਿੱਖਦੈ ਆਈਕਬ
ਜਿਸ ਤਰ੍ਹਾਂ ਬੱਚੇ ਦੇਖ ਅਤੇ ਸੁਣ ਕੇ ਸਿੱਖਦੇ ਹਨ, ਆਈਕਬ ਵੀ ਉਸੇ ਤਰ੍ਹਾਂ ਸਿੱਖਦਾ ਹੈ ਅਤੇ ਤੱਥਾਂ ਦੇ ਆਧਾਰ 'ਤੇ ਫੈਸਲੇ ਲੈਂਦਾ ਹੈ।
ਐੱਚ. ਆਰ. ਆਈ. ਮਾਹਿਰ ਨੇ ਇਸ ਨੂੰ ਬਣਾਇਆ
ਸਕਾਟਲੈਂਡ, ਐਡਿਨਬਰਗ ਸਥਿਤ ਹੇਰੋਇਟ ਵਾਟ ਯੂਨੀਵਰਸਿਟੀ ਵਿਚ ਹਿਊਮਨ-ਰੋਬੋਟ ਇੰਟਰੈਕਸ਼ਨ (ਐੱਚ. ਆਰ. ਆਈ.) ਐਕਸਪਰਟ ਡਾ. ਕਟਰਿਨ ਸਾਲਵੇਗ ਲੋਹਾਨ (Dr. Katrin Solveig Lohan) ਨੇ ਇਸ ਨੂੰ ਵਿਕਸਿਤ ਕੀਤਾ ਹੈ । ਆਈਕਬ ਇਕ ਓਪਨ ਸੋਰਸ ਹੈ, ਜਿਸ ਦਾ ਮਤਲਬ ਹੈ ਕਿ ਜਿਸ ਸਾਫਟਵੇਅਰ 'ਤੇ ਇਹ ਕੰਮ ਕਰ ਰਿਹਾ ਹੈ, ਉਹ ਦੂਸਰਿਆਂ ਲਈ ਵੀ ਮੁਹੱਈਆ ਹੈ।
ਕੀ ਕਹਿੰਦੇ ਹਨ ਡਾ. ਲੋਹਾਨ
ਡਾ. ਲੋਹਾਨ ਦਾ ਕਹਿਣਾ ਹੈ ਕਿ ਇਹ ਦੁਨੀਆ ਭਰ ਦੇ ਇਕੋ ਜਿਹੇ ਬਾਟਸ ਵਿਚੋਂ ਇਕ ਹੈ, ਜਿਸ ਦਾ ਛੋਟਾ ਨਾਂ ਨਿਕਿਤਾ ਹੈ ਅਤੇ ਪੂਰੀ ਤਰ੍ਹਾਂ ਚੱਲਦਾ ਹੈ। ਉਨ੍ਹਾਂ ਮੁਤਾਬਕ ਉਹ ਆਈਕਬ 'ਤੇ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਈਕਬ ਮਨੁੱਖੀ ਵਿਕਾਸ ਅਤੇ ਬੱਚਿਆਂ ਵਾਂਗ ਸਿੱਖਦਾ ਹੈ।
ਲੱਗੇ ਹਨ ਇਹ ਪਾਰਟਸ
ਇਕ ਟੈਕ. ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇਸ ਵਿਚ ਐਕਸੈਲਰੋਮੀਟਰਸ, ਗਾਇਰੋਸਕੋਰਸ ਅਤੇ 53 ਮੋਟਰਾਂ ਲੱਗੀਆਂ ਹਨ, ਜਿਨ੍ਹਾਂ ਨਾਲ ਇਸ ਰੋਬੋਟ ਦਾ ਸਿਰ, ਬਾਹਾਂ ਅਤੇ ਹੱਥ ਸੁਤੰਤਰ ਰੂਪ ਨਾਲ ਕੰਮ ਕਰਦੇ ਹਨ।
ਜਲਦ ਹੀ ਲਾਂਚ ਹੋਵੇਗਾ ਲਿਨੋਵੋ ਦਾ 'Kung Fu' ਸਮਾਰਟਫੋਨ
NEXT STORY