ਜਲੰਧਰ— ਦੱਖਣ ਕੋਰੀਆ ਦੀ ਆਟੋਮੋਬਾਇਲ ਨਿਰਮਤਾ ਕੰਪਨੀ ਹੁੰਡਈ ਨੇ ਭਾਰਤ 'ਚ ਆਪਣੀ ਗਰੈਂਡ i10 ਦੀ ਐਨੀਵਰਸਰੀ ਐਡੀਸ਼ਨ ਲਾਂਚ ਕਰ ਦਿੱਤਾ ਹੈ। ਹੁੰਡਈ ਦਾ ਕਹਿਣਾ ਹੈ ਕਿ ਇਸ ਸਪੈਸ਼ਲ ਐਡੀਸ਼ਨ ਵੈਰਿਅੰਟ 'ਚ ਕੰਪਨੀ 55,000 ਤੋਂ ਲੈ ਕੇ 66,000 ਰੁਪਏ ਤੱਕ ਦੇ ਬੇਨੀਫਿਟਸ ਦਵੇਗੀ।
ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਨਵੀਂ ਗਰੈਂਡ i10 ਸਪੈਸ਼ਲ ਐਡੀਸ਼ਨ ਪਟਰੋਲ ਵੇਰਿਅੰਟ ਦੀ ਕੀਮਤ 5,68,606 ਰੁਪਏ ਅਤੇ ਡੀਜਲ ਵੇਰਿਅੰਟ ਦੀ ਕੀਮਤ 6,60, 062 ਹੈ।
ਇਸ ਕਾਰ ਦੀਆਂ ਖਾਸਿਅਤਾਂ -
ਡਿਜ਼ਾਇਨ - ਇਸ 'ਚ ਰੈੱਡ ਸਾਈਡਡ ਬਾਡੀ ਡੈਕਲਸ, ਬ੍ਰੇਕ ਲਾਈਟਸ ਦੇ ਨਾਲ ਰੂਫ-ਮਾਊਂਟਡ ਰਿਅਰ ਸਪਾਇਲਰ ਅਤੇ ਸਪੈਸ਼ਲ ਐਡੀਸ਼ਨ ਬੈਜ ਦਿੱਤਾ ਜਾ ਰਿਹਾ ਹੈ।
ਇੰਟੀਰਿਅਰ - ਇਸ ਦੇ ਇੰਟੀਰਿਅਰ ਨੂੰ ਰੈੱਡ-ਬਲੈਕ ਡਿਊਲ-ਟੋਨ ਕਲਰ ਥੀਮ ਦੇ ਤਹਿਤ ਬਣਾਇਆ ਗਿਆ ਹੈ ਨਾਲ ਹੀ ਇਸ 'ਚ 6.2 ਇੰਚ ਦਾ ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਇੰਜਣ - ਇਸ ਸਪੈਸ਼ਲ ਐਡੀਸ਼ਨ 'ਚ 1.2 ਲਿਟਰ 4 ਸਿਲੈਂਡਰ Kappa Dual VTVT ਪਟਰੋਲ ਇੰਜਣ ਮੌਜੂਦ ਹੈ ਜੋ 83 PS ਪਾਵਰ ਦੇ ਨਾਲ 114 Nm ਦਾ ਟਾਰਕ ਜਨਰੇਟ ਕਰਦਾ ਹੈ , ਨਾਲ ਹੀ ਇਸ ਕਾਰ ਦੇ ਡੀਜਲ ਇੰਜਣ ਆਪਸ਼ਨ 'ਚ 1.1-ਲਿਟਰ ਵਾਲਾ 3 ਸਿਲੈਂਡਰ ਇੰਜਣ ਸ਼ਾਮਿਲ ਹੈ ਜੋ 72 PS ਪਾਵਰ ਨਾਲ 181 Nm ਦਾ ਟਾਰਕ ਜਨਰੇਟ ਕਰਦਾ ਹੈ । ਇਸ ਕਾਰ 'ਚ 5-ਸਪੀਡ ਮੈਨੂਅਲ ਟਰਾਂਸਮਿਸ਼ਨ ਮੌਜੂਦ ਹੈ।
ਇਸ ਸਪੈਸ਼ਲ ਐਡੀਸ਼ਨ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬੁਕਿੰਗ 10 ਦਿਨਾਂ ਬਾਅਦ ਇਸ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਮਹਿੰਦਰਾ ਨੇ ਵੀਡੀਓ 'ਚ ਪੇਸ਼ ਕੀਤੀ ਆਪਣੀ ਨਵੀਂ ਮੋਜੋ ਬਾਈਕ
NEXT STORY