ਆਟੋ ਡੈਸਕ– ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ.ਐੱਮ.ਆਈ.ਐੱਲ.) ਦੀ ਕੰਸੈਪਟ ਐੱਚ.ਯੂ.ਵੀ. ਵੈਨਿਊ ਦੀ ਵਿਕਰੀ ਇਕ ਲੱਖ ਇਕਾਈਆਂ ਨੂੰ ਪਾਰ ਕਰ ਚੁੱਕੀ ਹੈ। ਕੰਪਨੀ ਨੇ ਇਹ ਵਾਹਨ ਪਿਛਲੇ ਸਾਲ ਪੇਸ਼ ਕੀਤਾ ਸੀ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਘਰੇਲੂ ਬਾਜ਼ਾਰ ’ਚ ਇਸ ਵਾਹਨ ਦੀਆਂ 97,400 ਇਕਾਈਆਂ ਵੇਚੀਆਂ ਹਨ। ਜਦਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਦੀਆਂ 7,400 ਇਕਾਈਆਂ ਦੀ ਵਿਕਰੀ ਹੋਈ ਹੈ।
ਐੱਚ.ਐੱਮ.ਆਈ.ਐੱਲ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ.ਐੱਸ. ਕਿਮ ਨੇ ਬਿਆਨ ’ਚ ਕਿਹਾ ਕਿ ਹੁੰਡਈ ਵਾਹਨ ਉਦਯੋਗ ’ਚ ਨਵੀਨਤਾ ’ਚ ਅੱਗੇ ਹੈ। ਅਸੀਂ ਅਜਿਹੀਆਂ ਟੈਕਨਾਲੋਜੀਆਂ ਪੇਸ਼ ਕੀਤੀਆਂ ਹਨ ਜਿਨ੍ਹਾਂ ਨੇ ਮਿਆਰ ਸਥਾਪਤ ਕੀਤੇ ਹਨ। ਕੰਪਨੀ ਨੇ ਕਿਹਾ ਕਿ ਜਨਵਰੀ-ਮਈ, 2020 ਦੌਰਾਨ ਵੈਨਿਊ ਚਾਰ ਮੀਟਰ ਤੋਂ ਘੱਟ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਪੋਰਟਸ ਯੂਟੀਲਿਟੀ (ਐੱਸ.ਯੂ.ਵੀ.) ਵਾਹਨ ਹੈ।
ਸ਼ਾਓਮੀ ਲਿਆ ਰਹੀ ਅਨੋਖਾ ਮੁੜਨ ਵਾਲਾ ਫੋਨ, ਡਿਊਲ ਕੈਮਰਾ ਬਣ ਜਾਵੇਗਾ ਟ੍ਰਿਪਲ
NEXT STORY