ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ ਸ਼ਾਓਮੀ ਵਲੋਂ ਇਕ ਨਵੇਂ ਮੁੜਨ ਵਾਲੇ ਸਮਾਰਟਫੋਨ ਦਾ ਪੇਟੈਂਟ ਲਿਆ ਗਿਆ ਹੈ। ਇਸ ਸਮਾਰਟਫੋਨ ਦਾ ਕੰਸੈਪਟ ਬੇਹੱਦ ਖ਼ਾਸ ਹੈ ਅਤੇ ਮੁੜਨ ਤੋਂ ਬਾਅਦ ਇਸ ਦਾ ਫਰੰਟ ਅਤੇ ਰੀਅਰ ਕੈਮਰਾ ਇਕੱਠੇ ਕੰਮ ਕਰਨਗੇ। ਮੌਜੂਦਾ ਲਗਭਗ ਸਾਰੇ ਸਮਾਰਟਫੋਨਸ ’ਚ ਰੀਅਰ ਅਤੇ ਫਰੰਟ ਕੈਮਰਾ ਵੱਖ-ਵੱਖ ਕੰਮ ਕਰਦੇ ਹਨ ਪਰ ਇਸ ਕੰਸੈਪਟ ’ਚ ਅਨੋਖਾ ਸਿਸਟਮ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਸ਼ਾਓਮੀ ਵਲੋਂ ਚਾਈਨਾ ਨੈਸ਼ਨਲ ਇੰਟਲੈਕਚੁਅਲ ਪ੍ਰਾਪਰਟੀ ਦਫ਼ਤਰ ’ਚ ਪੇਟੈਂਟ ਦਾਖਲ ਕੀਤਾ ਗਿਆ ਸੀ, ਜਿਸ ਨੂੰ ਇਸੇ ਹਫ਼ਤੇ ਮਨਜ਼ੂਰ ਕੀਤਾ ਗਿਆ ਹੈ। ਇਸ ਪੇਟੈਂਟ ਨਾਲ ਹੀ ਇਕ ਸਕੈੱਚ ਵੀ ਸਾਹਮਣੇ ਆਇਆ ਹੈ, ਜਿਸ ਵਿਚ ਫੋਨ ਦਾ ਲੇਅ-ਆਊਟ ਅਤੇ ਦਿਲਚਸਪ ਕੈਮਰਾ ਪਲੇਸਮੈਂਟ ਵੇਖਣ ਨੂੰ ਮਿਲ ਰਿਹਾ ਹੈ। ਸ਼ਾਓਮੀ ਦੇ ਇਸ ਫੋਨ ’ਚ ਤਿੰਨ ਇਮੇਜ ਸੈਂਸਰ ਦਿੱਤੇ ਗਏ ਹਨ।
ਫੋਲਡ ਕਰਨ ’ਤੇ ਟ੍ਰਿਪਲ ਕੈਮਰਾ
ਫੋਨ ’ਚ ਦਿੱਤੇ ਗਏ ਦੋ ਸੈਂਸਰ ਫੋਨ ਦੇ ਰੀਅਰ ਪੈਨਲ ’ਤੇ ਦਿੱਤੇ ਗਏ ਹਨ, ਉਥੇ ਹੀ ਤੀਜਾ ਸੈਂਸਰ ਸੈਲਫ਼ੀ ਕੈਮਰਾ ਦੀ ਤਰ੍ਹਾਂ ਦੂਜੇ ਪਾਸੇ ਦਿੱਤਾ ਗਿਆ ਹੈ। ਅੱਜ-ਕੱਲ੍ਹ ਸਮਾਰਟਫੋਨ ਕੰਪਨੀਆਂ ਡਿਵਾਈਸ ’ਚ ਢੇਰਾਂ ਸੈਂਸਰ ਦੇਣ ਲੱਗੀਆਂ ਹਨ ਪਰ ਸ਼ਾਓਮੀ ਅਨੋਖਾ ਡਿਵਾਈਸ ਲੈ ਕੇ ਆ ਸਕਦੀ ਹੈ। ਰੀਅਰ ਪੈਨਲ ’ਤੇ ਬਿਨ੍ਹਾਂ ਟਰਿਪਲ ਕੈਮਰਾ ਦੇ ਇਸ ਫੋਨ ’ਚ ਗਾਹਕਾਂ ਨੂੰ ਟ੍ਰਿਪਲ ਕੈਮਰਾ ਸੈੱਟਅਪ ਫੋਲਡ ਕਰਦੇ ਹੀ ਮਿਲੇਗਾ।
ਸਾਵਧਾਨ! ਗੂਗਲ ਪਲੇਅ ਸਟੋਰ ’ਤੇ ਮੌਜੂਦ ਇਹ 17 ਐਪਸ ਕਿਸੇ ਸਮੇਂ ਵੀ ਕਰ ਸਕਦੇ ਹਨ ਧੋਖਾ
NEXT STORY