ਆਟੋ ਡੈਸਕ– ਹੁੰਡਈ ਦੀ ਸਬ-ਕੰਪੈਕਟ ਐੱਸ.ਯੂ.ਵੀ. Venue ਦੀ ਅਧਿਕਾਰਤ ਤੌਰ ’ਤੇ ਬੁਕਿੰਗ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਕੰਪਨੀ ਦੀ ਵੈੱਬਸਾਈਟ ਅਤੇ ਦੇਸ਼ ਭਰ ਦੇ ਡੀਲਰਸ਼ਿਪਸ ’ਚ 21,000 ਰੁਪਏ ’ਚ Hyundai Venue ਦੀ ਬੁਕਿੰਗ ਹੋ ਰਹੀ ਹੈ। ਹੁੰਡਈ 21 ਮਈ ਨੂੰ ਭਾਰਤ ’ਚ Venue ਲਾਂਚ ਕਰੇਗੀ। ਹੁੰਡਈ ਦੀ ਕੰਪੈਕਟ ਐੱਸ.ਯੂ.ਵੀ. ਚਾਰ ਟ੍ਰਿਮ ਲੈਵਲ ਅਤੇ 13 ਵੇਰੀਐਂਟਸ ’ਚ ਉਪਲੱਬਧ ਹੋਵੇਗੀ, ਜੋ ਕਿ 3 ਇੰਜਣ ਅਤੇ ਟ੍ਰਾਂਸਮਿਸ਼ਨ ਆਪਸ਼ਨ ’ਚ ਆਏਗੀ। Hyundai Venue ਦੇ ਚਾਰ ਟ੍ਰਿਮ ਲੈਵਲ E, S, EX ਅਤੇ SX ਹਨ।
3 ਡਿਊਲ-ਟੋਨ ਕਲਰ ਆਪਸ਼ੰਸ ਦੇ ਨਾਲ 7 ਪੇਂਟ ਸਕੀਮ ’ਚ ਆਏਗੀ ਕਾਰ
ਇਸ ਤੋਂ ਇਲਾਵਾ, ਡੀਜ਼ਲ ਅਤੇ ਪੈਟਰੋਲ (1.0 ਲੀਟਰ) ਇੰਜਣ ਲਈ SX ਡਿਊਲ ਟੋਨ ਵੇਰੀਐਂਟ ਹੈ। ਉਥੇ ਹੀ SX+ ਵੇਰੀਐਂਟ ਨੂੰ 1.0 ਲੀਟਰ ਪੈਟਰੋਲ DCT ਦੇ ਨਾਲ ਆਫਰ ਕੀਤਾ ਜਾਵੇਗਾ। 1.4 ਲੀਟਰ ਮੋਟਰ 5 ਆਪਸ਼ਨ ’ਚ ਉਪਲੱਬਧ ਹੈ। ਉਥੇ ਹੀ ਗਾਹਕ 8 ਪੈਟਰੋਲ ਵੇਰੀਐਂਟਸ ’ਚੋਂ ਆਪਣਾ ਪਸੰਦੀਦਾ ਵੇਰੀਐਂਟ ਚੁਣ ਸਕਣਗੇ। Hyundai Venue 1.2 ਲੀਟਰ ਪੈਟਰੋਲ ਸਿਰਫ E ਅਤੇ S ਟ੍ਰਿਮ ਦੇ ਦੋ ਵੇਰੀਐਂਟ ’ਚ ਆਫਰ ਕੀਤਾ ਜਾਵੇਗਾ। ਜਦੋਂਕਿ 1.0 ਲੀਟਰ ਟਰਬੋ-ਪੈਟਰੋਲ 6 ਆਪਸ਼ਨ ’ਚ ਉਪਲੱਬਧ ਹੋਵੇਗਾ। ਉਥੇ ਹੀ 1.0 ਲੀਟਰ ਪੈਟਰੋਲ DCT ’ਚ ਸਿਰਫ S ਅਤੇ SX+ ਟ੍ਰਿਮ ਹੋਣਗੇ। Venue ਤਿੰਨ ਡਿਊਲ-ਟੋਨ ਕਲਰ ਆਪਸ਼ੰਸ ਦੇ ਨਾਲ 7 ਪੇਂਟ ਸਕੀਮ ’ਚ ਉਪਲੱਬਧ ਹੋਵੇਗੀ।
2 ਪੈਟਰੋਲ ਅਤੇ 1 ਡੀਜ਼ਲ ਇੰਜਣ ਆਪਸ਼ਨ ’ਚ ਆਏਗੀ Venue
ਹੁੰਡਈ ਆਪਣੀ ਕੰਪੈਕਟ ਐੱਸ.ਯੂ.ਵੀ. Venue ਨੂੰ 2 ਪੈਟਰੋਲ ਅਤੇ 1 ਡੀਜ਼ਲ ਇੰਜਣ ਆਪਸ਼ਨ ’ਚ ਲੈ ਕੇ ਆਏਗੀ। 1.0 ਲੀਟਰ, ਥ੍ਰੀ ਸਿਲੰਡਰ ਟਰਬੋਟਾਰਜਡ ਇੰਜਣ 118 bhp ਦੀ ਪਾਵਰ ਅਤੇ 172 Nm ਦਾ ਪੀਕ ਟਾਰਕ ਪੈਦਾ ਕਰੇਗਾ ਅਤੇ ਇਸ ਵਿਚ ਆਪਸ਼ਨ ਦੇ ਤੌਰ ’ਤੇ 7 ਸਪੀਡ ਡਿਊਲ ਕਲੱਚ ਟ੍ਰਾਂਸਮਿਸ਼ਨ ਹੋਵੇਗਾ। ਉਥੇ ਹੀ 1.2 ਲੀਟਰ, ਫੋਨ ਸਿਲੰਡਰ kappa ਇੰਜਣ 82 bhp ਦੀ ਪਾਵਰ ਅਤੇ 114 Nm ਦਾ ਪੀਕ ਟਾਰਕ ਪੈਦਾ ਕਰੇਗਾ। ਇਸ ’ਚ 5 ਸਪੀਡ ਮੈਨੁਅਲ ਗਿਅਰਬਾਕਸ ਹੈ। ਉਥੇ ਹੀ 1.4 ਲੀਟਰ, ਫੋਰ ਸਿਲੰਡਰ CRDi ਇੰਜਣ89 bhp ਦੀ ਪਾਵਰ ਅਤੇ 220 Nm ਦਾ ਪੀਕ ਟਾਰਕ ਪੈਦਾ ਕਰਦਾ ਹੈ ਅਤੇ ਇਸ ਵਿਚ 6 ਸਪੀਡ ਮੈਨੁਅਲ ਗਿਅਰਬਾਕਸ ਹੈ।
Hyundai ਹੋਵੇਗੀ ਭਾਰਤ ਦੀ ਪਹਿਲੀ ਕਨੈਕਟਿਡ ਕਾਰ
Hyundai ਦੀ Venue 33 ਕਨੈਕਟਿਡ ਫੀਚਰਜ਼ ਦੇ ਨਾਲ ਭਾਰਤ ਦੀ ਪਹਿਲੀ ਕਨੈਕਟਿਡ ਕਾਰ ਹੋਵੇਗੀ, ਇਨ੍ਹਾਂ ’ਚੋਂ 10 ਫੀਚਰਜ਼ ਇੰਡੀਆ ਸਪੈਸੀਫਿਕ ਹੋਣਗੇ। ਇਹ ਕਾਰ ਇਲੈਕਟ੍ਰਿਕ ਸਨਰੂਫ, ਕਰੂਜ਼ ਕੰਟਰੋਲ, ਰੀਅਰ ਏ.ਸੀ. ਵੈਂਟਸ, ਪ੍ਰੋਜੈਕਟਰ ਹੈੱਡਲੈਂਪ, ਕਾਰਨਿੰਗ ਲੈਂਪਸ ਅਤੇ ਕੂਲਡ ਗਲੋਵਡ ਬਾਕਸ ਦੇ ਨਾਲ ਆਏਗੀ। ਭਾਰਤ ’ਚ ਹੁੰਡਈ ਦੀ ਇਸ ਕੰਪੈਕਟ ਐੱਸ.ਯੂ.ਵੀ. ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜ਼ਾ, ਮਹਿੰਦਰਾ ਦੀ XUV 300, ਫੋਰਡ ਈਕੋਸਪੋਰਟਸ ਅਤੇ ਟਾਟਾ ਨੈਕਸਨ ਨਾਲ ਹੋਵੇਗਾ।
ਮਿੰਟਾਂ ’ਚ ਵਿਕਿਆ ਦੁਨੀਆ ਦਾ ਪਹਿਲਾ ਮੁੜਨ ਵਾਲਾ ਫੋਨ Royole FlexPai
NEXT STORY