ਜਲੰਧਰ - ਦੱਖਣ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਚੀਨ 'ਚ ਆਯੋਜਿਤ ਹੋਏ Chengdu Motor Show 'ਚ ਨਵੀਂ ਹੁੰਡਈ ਵੇਰਨਾ (Hyundai Verna) ਪੇਸ਼ ਕਰ ਦਿੱਤੀ ਹੈ। ਕ੍ਰੋਮ ਫਿਨੀਸ਼ਡ ਅਤੇ ਹੈਕਸਾਗੋਨਲ ਗਰਿੱਲ ਦੇ ਨਾਲ ਇਸ ਕਾਰ ਨੂੰ ਕੰਪਨੀ ਨੇ ਨਵੇਂ ਡਿਜ਼ਾਇਨ ਦੇ ਤਹਿਤ ਬਣਾਇਆ ਹੈ। ਕਾਰ ਦੇ ਬੋਨਟ 'ਤੇ ਨਵੀਂ ਕ੍ਰੀਜ਼ ਲਾਇੰਸ ਅਤੇ LED ਪ੍ਰੋਜੈਕਟਰ ਨਾਲ ਲੈਸ ਨਵੀਂ ਹੈਡਲੈਂਪਸ ਦਿੱਤੀਆਂ ਹਨ।
ਕਾਰ ਸਾਇਜ -
ਸਾਇਜ਼ ਦੀ ਗੱਲ ਕੀਤੀ ਜਾਵੇ ਤਾਂ ਇਹ 4,380 mm ਲੰਬੀ, 1,728 mm ਚੌੜੀ ਅਤੇ 1,460 mm ਉੱਚੀ ਹੈ। ਇਸ ਦਾ ਵ੍ਹੀਲਬੇਸ 2,600 mm ਦਾ ਹੈ ਜੋ ਮੌਜੂਦਾ ਕਾਰ ਤੋਂ 30 mm ਲੰਬਾ ਹੈ।
ਇੰਜਣ-
ਨਵੀਂ ਹੁੰਡਈ ਵੇਰਨਾ (Hyundai Verna) ਦੋ ਇੰਜਨਸ ਆਪਸ਼ਨਸ 'ਚ ਮਿਲੇਗੀ। ਜਿਨ੍ਹਾਂ 'ਚ 1.4 ਲਿਟਰ ਅਤੇ 1.6-ਲਿਟਰ ਇੰਜਣ ਮੌਜੂਦ ਹੋਣਗੇ। ਇਹ ਕਾਰ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ ਦੇ ਆਪਸ਼ਨਸ 'ਚ ਉਪਲੱਬਧ ਹੋਵੇਗੀ।
ਕੀਮਤ -
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਦੀ ਕੀਮਤ 9 ਲੱਖ ਰੁਪਏ ਤੋਂ ਸ਼ੁਰੂ ਹੋ ਕੇ 14 ਲੱਖ ਰੁਪਏ ਤੱਕ ਹੋ ਸਕਦੀ ਹੈ।
IFA 2016 : ਐੱਲ. ਜੀ. ਨੇ ਕੀਤਾ OLED ਟਨਲ ਨਾਲ ਲੋਕਾਂ ਦਾ ਸਵਾਗਤ (ਵੀਡੀਓ)
NEXT STORY