ਗੈਜੇਟ ਡੈਸਕ– iBall ਨੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਭਾਰਤ ’ਚ ਆਪਣੇ iBall CompBook Netizen ਲੈਪਟਾਪ ਨੂੰ ਲਾਂਚ ਕੀਤਾ ਹੈ। ਇਹ ਲੈਪਟਾਪ 4ਜੀ ਸਿਮ ਸਲਾਟ, ਇੰਟੈਲ N3350 ਡਿਊਲ ਕੋਰ ਪ੍ਰੋਸੈਸਰ, 64 ਜੀ.ਬੀ. ਇਨਬਿਲਟ ਸਟੋਰੇਜ ਅਤੇ 5,000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ। ਨਵੇਂ iBall CompBook Netizen ਨੂੰ ਐਕਸਕਲੂਜ਼ਿਵ ਤੌਰ ’ਤੇ ਸ਼ੋਪਕਲੂਜ਼ ’ਤੇ ਉਪਲੱਬਧ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਬੀਤੇ ਸਾਲ ਆਈਬਾਲ ਸਲਾਈਡ ਐਲਨ 3x32 ਟੈਬਲੇਟ ਨੂੰ ਲਾਂਚ ਕੀਤਾ ਸੀ। 10 ਇੰਚ ਦਾ ਆਈਬਾਲ ਸਲਾਈਡ ਐਲਨ 3x32 ਟੈਬਲੇਟ ਐਂਡਰਾਇਡ 8.1 ਓਰੀਓ, 3 ਜੀ.ਬੀ. ਰੈਮ, 32 ਜੀ.ਬੀ. ਸਟੋਰੇਜ ਅਤੇ 7,000 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਆਉਂਦਾ ਹੈ।
iBall CompBook Netizen ਦੀ ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਆਪਣੇ ਇਸ ਲੈਪਟਾਪ ਦੀ ਕੀਮਤ 24,999 ਰੁਪਏ ਰੱਖੀ ਹੈ ਪਰ ਲਾਂਚ ਆਫਰ ਤਹਿਤ ਇਸ ਨੂੰ ਸ਼ੋਪਕਲੂਜ਼ ’ਤੇ 19,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਮੋਬਿਕਵਿਕ ਰਾਹੀਂ ਇਸ ਲੈਪਟਾਪ ਨੂੰ ਖਰੀਦਣ ’ਤੇ 500 ਰੁਪਏ ਕੈਸ਼ਬੈਕ ਮਿਲੇਗਾ। ਸ਼ੋਪਕਲੂਜ਼ ਦੀ ਵੈੱਬਸਾਈਟ ’ਤੇ ਇਸ ਲੈਪਟਾਪ ਦੇ ਨਾਲ ਮੁਫਤ ਵਾਇਰਲੈੱਸ ਮਾਊਸ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 3 ਮਹੀਨੇ ਲਈ ਡਾਟਾ ਵੀ ਮਿਲ ਰਿਹਾ ਹੈ। ਇਹ ਲੈਪਟਾਪ ਮਟੈਲਿਕ ਗ੍ਰੇਅ ਰੰਗ ’ਚ ਉਪਲੱਬਧ ਹੈ।
ਫੀਚਰਜ਼
ਹਰਡਵੇਅਰ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਵਿੰਡੋਜ਼ 10 ’ਤੇ ਚੱਲੇਗਾ। ਇਸ ਵਿਚ ਡਾਟਾ ਕਨੈਕਟੀਵਿਟੀ ਲਈ 4ਜੀ ਸਿਮ ਸਲਾਟ ਹੈ। ਲੈਪਟਾਪ ’ਚ 14 ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਮਲਟੀਟੱਚ ਸਕਰੀਨ ਹੈ। ਲੈਪਟਾਪ ’ਚ 0.3 ਮੈਗਾਪਿਕਸਲ ਦਾ ਵੈੱਬ ਕੈਮਰਾ ਹੈ। ਇਹ ਇਕ ਯੂ.ਐੱਸ.ਬੀ. 3.0 ਪੋਰਟ, ਦੋ ਯੂ.ਐੱਸ.ਬੀ. 2.0 ਪੋਰਟ ਅਤੇ ਇਕ ਐੱਚ.ਡੀ.ਐੱਮ.ਆਈ. ਪੋਰਟ ਨਾਲ ਲੈਸ ਹੈ। ਕਨੈਕਟੀਵਿਟੀ ਲਈ ਇਸ ਵਿਚ ਲੈਨ, ਬਲੂਟੁੱਥ 4.0 ਅਤੇ ਵਾਈ-ਫਾਈ 801.1 b/g/n ਦਿੱਤੇ ਗਏ ਹਨ। ਇਸ ਦਾ ਭਾਰ 1.32 ਕਿਲੋਗ੍ਰਾਮ ਹੈ।
ਮਾਈਕ੍ਰੋਸਾਫਟ ਨੇ ਭਾਰਤ 'ਚ ਲਾਂਚ ਕੀਤੇ ਦੋ ਨਵੇਂ ਲੈਪਟਾਪਸ, ਜਾਣੋ ਕੀਮਤ
NEXT STORY